31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਜ਼ਿਲ੍ਹਾ ਭਾਜਪਾ ਦਫ਼ਤਰ 'ਚ ਅਣਪਛਾਤੇ ਵਿਅਕਤੀਆਂ ਨੇ ਕਰਮਚਾਰੀ 'ਤੇ ਸਿਆਹੀ ਸੁੱਟੀ

Ad Position 21
No active advertisement
ਅਜੀਤ ਡੈਸਕ 12-05-2026

ਬਟਾਲਾ, 11 ਮਈ (ਰਾਕੇਸ਼ ਰੇਖੀ)-ਕੁਝ ਅਣਪਛਾਤੇ ਵਿਅਕਤੀ ਬਟਾਲਾ ਭਾਜਪਾ ਦਫ਼ਤਰ ਵਿਚ ਦਾਖਲ ਹੋਏ ਅਤੇ ਉੱਥੇ ਬੈਠੇ ਇਕ ਵਿਅਕਤੀ 'ਤੇ ਸਿਆਹੀ ਸੁੱਟ ਦਿੱਤੀ | ਭਾਜਪਾ ਜ਼ਿਲ੍ਹਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ ਉਸ ਸਮੇਂ ਆਪਣੇ ਦਫ਼ਤਰ ਵਿਚ ਮੌਜੂਦ ਨਹੀਂ ਸਨ | ਉਨ੍ਹਾਂ ਪੰਜਾਬ ਵਿਚ ਈ.ਡੀ. ਦੇ ਛਾਪਿਆਂ ਲਈ ਭਾਜਪਾ ਨੂੰ ਧਮਕੀ ਦਿੱਤੀ ਤੇ ਫਿਰ ਭੱਦੀ ਸ਼ਬਦਾਵਲੀ ਵਰਤੀ | ਦਫ਼ਤਰ ਵਿਚ ਬੈਠੇ ਸੰਦੀਪ ਗੁਪਤਾ ਨੇ ਕਿਹਾ ਕਿ ਉਹ ਜ਼ਿਲ੍ਹਾ ਭਾਜਪਾ ਪ੍ਰਧਾਨ ਹੀਰਾ ਵਾਲੀਆ ਦੇ ਦਫ਼ਤਰ ਵਿਚ ਕੰਮ ਕਰਦਾ ਹੈ | ਸੋਮਵਾਰ ਨੂੰ 20 ਤੋਂ 25 ਅਣਪਛਾਤੇ ਵਿਅਕਤੀ ਅਚਾਨਕ ਦਫ਼ਤਰ ਵਿਚ ਦਾਖਲ ਹੋਏ ਤੇ ਪ੍ਰਧਾਨ ਹੀਰਾ ਵਾਲੀਆ ਨੂੰ ਭੱਦੀ ਸ਼ਬਦਾਵਲੀ ਵਰਤੀ ਤੇ ਪੁੱਛਿਆ ਉਹ ਕਿੱਥੇ ਹੈ | ਉਸ ਨੇ ਦੱਸਿਆ ਕਿ ਪ੍ਰਧਾਨ ਵਾਲੀਆ ਚੰਡੀਗੜ੍ਹ ਗਏ ਹੋਏ ਹਨ | ਬਾਅਦ 'ਚ ਵਿਅਕਤੀਆਂ ਨੇ ਧਮਕੀ ਦਿੱਤੀ ਕਿ ਜੇਕਰ ਭਾਜਪਾ ਨੇ ਪੰਜਾਬ ਵਿਚ ਈ.ਡੀ. ਦੇ ਛਾਪੇ ਨਹੀਂ ਰੋਕੇ ਤਾਂ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ | ਇਹ ਕਹਿ ਕਿ ਉਨ੍ਹਾਂ ਆਦਮੀਆਂ ਨੇ ਉਸ 'ਤੇ ਸਿਆਹੀ ਦੀ ਇਕ ਬੋਤਲ ਡੋਲ੍ਹ ਦਿੱਤੀ | ਇਸ ਸਬੰਧੀ ਪ੍ਰਧਾਨ ਹੀਰਾ ਵਾਲੀਆ ਨੇ ਕਿਹਾ ਕਿ ਉਹ ਇਸ ਦੀ ਸਖ਼ਤ ਨਿੰਦਾ ਕਰਦੇ ਹਨ | ਸੀਨੀਅਰ 'ਆਪ' ਆਗੂ ਅਤੇ ਬਟਾਲਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਯਸ਼ਪਾਲ ਚੌਹਾਨ ਨੇ ਕਿਹਾ ਕਿ ਅਜਿਹਾ ਘਿਨਾਉਣਾ ਕੰਮ ਆਮ ਆਦਮੀ ਪਾਰਟੀ ਦੇ ਵਰਕਰ ਨਹੀਂ ਕਰ ਸਕਦੇ ਤੇ ਨਾ ਹੀ ਇਸ ਬਾਰੇ ਸੋਚਿਆ ਵੀ ਜਾਣਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਰਣਜੀਤ ਸਾਗਰ ਡੈਮ ਪ੍ਰੋਜੈਕਟ ਤੋਂ ਬਿਜਲੀ ਉਤਪਾਦਨ ਵਾਧੇ ਕਾਰਨ ਸ਼ਾਹਪੁਰ ਕੰਢੀ ਡੈਮ ਦੀ ਝੀਲ ਦੇ ਪੱਧਰ 'ਚ ਵਾਧਾ ਅਗਲੀ ਖ਼ਬਰ ਗ੍ਰੰਥੀ ਸਿੰਘਾਂ ਦੀ ਸੰਸਥਾ ਵਲੋਂ ਬੇਅਦਬੀ ਵਿਰੋਧੀ ਇਤਿਹਾਸਕ ਕਾਨੂੰਨ ਬਣਾਉਣ ਲਈ ਮੁੱਖ ਮੰਤਰੀ ਦਾ ਸਨਮਾਨ
Ad Position 24