31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਰਣਜੀਤ ਸਾਗਰ ਡੈਮ ਪ੍ਰੋਜੈਕਟ ਤੋਂ ਬਿਜਲੀ ਉਤਪਾਦਨ ਵਾਧੇ ਕਾਰਨ ਸ਼ਾਹਪੁਰ ਕੰਢੀ ਡੈਮ ਦੀ ਝੀਲ ਦੇ ਪੱਧਰ 'ਚ ਵਾਧਾ

Ad Position 21
No active advertisement
ਅਜੀਤ ਡੈਸਕ 12-05-2026
ਸ਼ਾਹਪੁਰ ਕੰਢੀ, 11 ਮਈ (ਰਣਜੀਤ ਸਿੰਘ)-ਪੰਜਾਬ ਵਿਚ ਵੱਧ ਰਹੀ ਬਿਜਲੀ ਦੀ ਮੰਗ ਅਤੇ ਸਿੰਚਾਈ ਯੋਗ ਪਾਣੀ ਦੀ ਮੰਗ ਨੰੂ ਦੇਖਦੇ ਹੋਏ ਰਣਜੀਤ ਸਾਗਰ ਡੈਮ ਤੋਂ ਬਿਜਲੀ ਉਤਪਾਦਨ ਵਧਾ ਦਿੱਤਾ ਗਿਆ ਹੈ | ਰਣਜੀਤ ਸਾਗਰ ਡੈਮ ਤੋਂ ਬਿਜਲੀ ਉਤਪਾਦਨ ਕਾਰਨ ਨਿਕਲਣ ਵਾਲਾ ਪਾਣੀ ਸ਼ਾਹਪੁਰ ਕੰਢੀ ਡੈਮ ਦੀ ਝੀਲ ਅੰਦਰ ਆ ਰਿਹਾ ਹੈ | ਜਿਸ ਕਾਰਨ ਸ਼ਾਹਪੁਰ ਕੰਢੀ ਡੈਮ ਦੀ ਝੀਲ ਦਾ ਪੱਧਰ 401.65 ਮੀਟਰ ਤੱਕ ਪਹੁੰਚ ਗਿਆ ਹੈ | ਸ਼ਾਹਪੁਰ ਕੰਢੀ ਡੈਮ ਦੀ ਸਮਰੱਥਾ 404 ਮੀਟਰ ਤੱਕ ਹੈ | ਪਿਛਲੀ ਰਾਤ ਪਏ ਮੀਂਹ ਕਾਰਨ ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ 517.47 ਮੀਟਰ ਤੱਕ ਪਹੁੰਚ ਗਿਆ ਹੈ | ਰਣਜੀਤ ਸਾਗਰ ਡੈਮ ਦੇ ਕਦੀ ਦੋ ਯੂਨਿਟ ਅਤੇ ਕਦੀ ਚਾਰ ਯੂਨਿਟ ਚਲਾ ਕੇ 50 ਲੱਖ ਯੂਨਿਟ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ | ਜਿਸ ਨਾਲ 20 ਹਜ਼ਾਰ ਕਿਊਸਿਕ ਪਾਣੀ ਸ਼ਾਹਪੁਰ ਕੰਢੀ ਡੈਮ ਦੀ ਝੀਲ ਅੰਦਰ ਆ ਰਿਹਾ ਹੈ | ਸ਼ਾਹਪੁਰ ਕੰਢੀ ਡੈਮ ਤੋਂ 7 ਹਜ਼ਾਰ ਕਿਊਸਿਕ ਪਾਣੀ ਮਾਧੋਪੁਰ ਹਾਈਡਲ ਨੰੂ ਛੱਡਿਆ ਜਾ ਰਿਹਾ ਹੈ | ਮਾਧੋਪੁਰ ਹਾਈਡਲ ਤੋਂ ਐਮ.ਬੀ. ਿਲੰਕ ਨਹਿਰ ਨੰੂ 3200 ਕਿਊਸਿਕ, ਯੂ.ਬੀ.ਡੀ.ਸੀ. ਨਹਿਰ ਨੰੂ 3450 ਕਿਊਸਿਕ ਅਤੇ ਕਸ਼ਮੀਰ ਨਹਿਰ ਨੰੂ 250 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ | ਰਣਜੀਤ ਸਾਗਰ ਪ੍ਰਸ਼ਾਸਨ ਅਨੁਸਾਰ ਇਸ ਸਾਲ ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ ਚੰਗੀ ਹਾਲਤ ਵਿਚ ਹੈ | ਜਿਸ ਨਾਲ ਪੰਜਾਬ ਨੰੂ ਬਿਜਲੀ ਤੇ ਸਿੰਚਾਈ ਯੋਗ ਪਾਣੀ ਮਿਲਦਾ ਰਹੇਗਾ |
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਪਠਾਨਕੋਟ ਨੇ 96 ਸਾਲਾ ਚਾਰਟਰ ਮੈਂਬਰ ਐਚ.ਐਸ. ਮੈਣੀ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਜ਼ਿਲ੍ਹਾ ਭਾਜਪਾ ਦਫ਼ਤਰ 'ਚ ਅਣਪਛਾਤੇ ਵਿਅਕਤੀਆਂ ਨੇ ਕਰਮਚਾਰੀ 'ਤੇ ਸਿਆਹੀ ਸੁੱਟੀ
Ad Position 24