11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਸੜਕ ਹਾਦਸੇ 'ਚ 4 ਸਾਲਾਂ ਬੱਚੇ ਸਮੇਤ 3 ਦੀ ਮੌਤ <br/>

Ad Position 21
No active advertisement
ਅਜੀਤ ਡੈਸਕ 13-05-2026
ਅਬੋਹਰ, 12 ਮਈ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ-ਹਨੂੰਮਾਨਗੜ੍ਹ ਰੋਡ 'ਤੇ ਸਥਿਤ ਪਿੰਡ ਰਾਮਸਰਾ ਨੇੜੇ ਸੜਕ ਹਾਦਸੇ 'ਚ 2 ਲੋਕਾਂ ਦੀ ਮੌਕੇ 'ਤੇ ਅਤੇ ਇਲਾਜ ਦੌਰਾਨ ਇਕ ਬੱਚੇ ਦੀ ਮੌਤ ਹੋ ਗਈ ਜਦ ਕਿ ਇਕ ਔਰਤ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ | ਇਸ ਹਾਦਸੇ ਦੌਰਾਨ ਇਕ ਸਾਲ ਦੀ ਮਾਸੂਮ ਬੱਚੀ ਵਾਲ-ਵਾਲ ਬੱਚ ਗਈ | ਮਿਲੀ ਜਾਣਕਾਰੀ ਅਨੁਸਾਰ ਪਿੰਡ ਰਾਮਸਰਾ ਵਾਸੀ ਦੇਵਕੀ, ਆਪਣੀ ਨੂੰ ਹ ਪੂਨਮ, ਚਾਰ ਸਾਲਾਂ ਪੋਤਰੇ ਅਮਰੀਸ਼ ਅਤੇ ਇਕ ਸਾਲ ਦੀ ਪੋਤੀ ਨਾਲ ਈ-ਰਿਕਸ਼ਾ 'ਤੇ ਸਵਾਰ ਹੋ ਕੇ ਆਪਣੇ ਪਿੰਡ ਰਾਮਸਰਾ ਵਾਪਸ ਜਾ ਰਹੀ ਸੀ ਜਦ ਉਹ ਪਿੰਡ ਦੇ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਇਕ ਬੋਲੈਰੋ ਪਿਕਅਪ ਗੱਡੀ ਨੇ ਸੰਤੁਲਨ ਵਿਗੜਨ ਕਾਰਨ ਈ-ਰਿਕਸ਼ਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ | ਟੱਕਰ ਇੰਨੀ ਭਿਆਨਕ ਸੀ ਕਿ ਈ-ਰਿਕਸ਼ਾ ਚਾਲਕ ਸੰਦੀਪ ਸੁਆਮੀ ਵਾਸੀ ਅਬੋਹਰ ਅਤੇ ਦੇਵਕੀ ਵਾਸੀ ਪਿੰਡ ਰਾਮਸਰਾ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ | ਸਰਕਾਰੀ ਹਸਪਤਾਲ ਵਿਚ ਪੁਖ਼ਤਾ ਇਲਾਜ ਪ੍ਰਬੰਧ ਨਾ ਮਿਲਣ ਕਾਰਨ ਚਾਰ ਸਾਲਾਂ ਮਾਸੂਮ ਅਮਰੀਸ਼ ਨੇ ਵੀ ਦਮ ਤੋੜ ਦਿੱਤਾ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਪਤਨੀ ਤੋਂ ਪ੍ਰੇਸ਼ਾਨ ਪਤੀ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ <br/> ਅਗਲੀ ਖ਼ਬਰ ਓਪਨ ਪ੍ਰਣਾਲੀ ਰਾਹੀਂ ਦਿੱਤੀ ਦਸਵੀਂ ਜਮਾਤ ਦੀ ਪ੍ਰੀਖਿਆ ਨੂੰ ਨਾ ਪਾਸ ਕਰ ਸਕੇ 3291 ਪ੍ਰੀਖਿਆਰਥੀ
Ad Position 24