ਤਾਰਾਗੜ੍ਹ, 12 ਮਈ (ਸੋਹਨ ਲਾਲ)-ਤਾਰਾਗੜ੍ਹ ਥਾਣੇ ਦੇ ਅਧੀਨ ਆਉਂਦੇ ਪਿੰਡ ਅਦਾਲਤਗੜ੍ਹ ਦੀ ਸ਼ੰਕੁਤਲਾ ਦੇਵੀ ਪਤਨੀ ਸਵ: ਦੇਵ ਰਾਜ ਨੇ ਪੁਲਿਸ ਥਾਣਾ ਤਾਰਾਗੜ੍ਹ ਵਿਚ ਰਿਪੋਰਟ ਦਰਜ ਕਰਵਾਈ ਸੀ ਕਿ ਉਸ ਦੀ ਨੰੂਹ ਜਸਵੰਤੀ ਉਰਫ ਲਲਿਤਾ ਜੋ ਕਿ ਅਕਸਰ ਹੀ ਉਸ ਦੇ ਪੁੱਤਰ ਰਮੇਸ਼ ਪਾਲ ਨਾਲ ਲੜਾਈ ਝਗੜਾ ਕਰਦੀ ਰਹਿੰਦੀ ਸੀ | ਜਿਸ ਦੀ ਗੱਲਬਾਤ ਸ਼ਿਵਾ ਪੁੱਤਰ ਸਾਬੂ ਪੰਡਿਤ ਪਿੰਡ ਮਰਾੜਾ ਬਹਿਰਾਮਪੁਰ ਜ਼ਿਲ੍ਹਾ ਗੁਰਦਾਸਪੁਰ ਨਾਲ ਸੋਸ਼ਲ ਮੀਡੀਆ ਐਪ ਰਾਹੀਂ ਹੁੰਦੀ ਸੀ | ਬੀਤੀ 16 ਫਰਵਰੀ ਨੂੰ ਸਾਡੇ ਘਰ ਸ਼ਿਵਾ ਮੇਰੀ ਨੰੂਹ ਜਸਵੰਤੀ ਉਰਫ਼ ਲਲਿਤਾ ਨੰੂ ਮਿਲਣ ਆਇਆ ਸੀ ਤੇ ਮੇਰੇ ਛੋਟੇ ਲੜਕੇ ਪਿਆਰਾ ਲਾਲ ਵਲੋਂ ਜਦੋਂ ਸ਼ਿਵਾ ਨੰੂ ਅੰਦਰ ਆਉਣ ਸਬੰਧੀ ਪੁੱਛਿਆ ਗਿਆ ਤਾਂ ਮੇਰੀ ਨੰੂਹ ਜਸਵੰਤੀ ਉਰਫ਼ ਲਲਿਤਾ ਨੇ ਮੇਰੇ ਲੜਕੇ ਪਿਆਰਾ ਲਾਲ ਦੇ ਦਾਤਰ ਦੇ ਨਾਲ ਵਾਰ ਕੀਤਾ ਤੇ ਦੋਵੇਂ ਮੌਕੇ ਤੋਂ ਭੱਜ ਗਏ | ਜਿਸ 'ਤੇ ਮੇਰੇ ਲੜਕੇ ਪਿਆਰਾ ਲਾਲ ਨੇ ਥਾਣਾ ਤਾਰਾਗੜ੍ਹ 'ਚ ਮਾਮਲਾ ਦਰਜ ਕਰਵਾਇਆ | ਸੰਕੁਤਲਾ ਦੇਵੀ ਨੇ ਕਿਹਾ ਕਿ ਮੇਰਾ ਪੁੱਤਰ ਅਕਸਰ ਹੀ ਪ੍ਰੇਸ਼ਾਨ ਰਹਿੰਦਾ ਸੀ ਤੇ ਬੀਤੀ 6 ਮਈ ਨੂੰ ਰਮੇਸ਼ ਪਾਲ ਘਰੋਂ ਚਲਾ ਗਿਆ | ਅੱਜ ਪਿੰਡ ਅਦਾਲਤਗੜ੍ਹ ਦਰਿਆ ਦੇ ਨਜ਼ਦੀਕ ਉਸਦੀ ਲਾਸ਼ ਮਿਲੀ ਹੈ, ਜਿਸ ਸੰਬੰਧੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ |