11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਵੱਧ ਗਿਣਤੀ ਦਰਸਾ ਕੇ ਮਿੱਡ ਡੇ ਮੀਲ ਵਿਚ ਲਗਾਇਆ ਜਾ ਰਿਹਾ ਹੈ ਲੱਖਾਂ ਦਾ ਚੂਨਾ <br/>

Ad Position 21
No active advertisement
ਅਜੀਤ ਡੈਸਕ 14-05-2026
ਲਛਮਣ ਦਾਸ ਗਰਗ

ਗੋਨਿਆਣਾ, 13 ਮਈ-ਪੰਜਾਬ ਦੇ ਸਰਕਾਰੀ ਸਕੂਲਾਂ, ਖਾਸ ਕਰਕੇ ਸ਼ਹਿਰੀ ਖੇਤਰਾਂ ਦੇ ਸਕੂਲਾਂ ਵਿਚ 'ਬੋਗਸ ਦਾਖ਼ਲਿਆਂ' ਦੀ ਇਕ ਵੱਡੀ ਖੇਡ ਚੱਲਣ ਦੇ ਗੰਭੀਰ ਦੋਸ਼ ਸਾਹਮਣੇ ਆ ਰਹੇ ਹਨ, ਜਿਸ ਦੇ ਆਧਾਰ 'ਤੇ ਮਿਡ ਡੇ ਮੀਲ, ਸਕੂਲ ਗ੍ਰਾਂਟਾਂ ਅਤੇ ਹੋਰ ਸਰਕਾਰੀ ਯੋਜਨਾਵਾਂ ਦੇ ਲੱਖਾਂ-ਕਰੋੜਾਂ ਰੁਪਏ ਹਰ ਮਹੀਨੇ ਕਾਗਜ਼ਾਂ ਵਿਚ ਹੀ ਹਜ਼ਮ ਕੀਤੇ ਜਾ ਰਹੇ ਹਨ | ਜਾਣਕਾਰੀ ਅਨੁਸਾਰ ਸਾਲ 2019 ਅਤੇ ਕਰੋਨਾ ਕਾਲ ਦੌਰਾਨ ਕਈ ਮਾਪਿਆਂ ਨੇ ਫੀਸਾਂ ਅਤੇ ਆਰਥਿਕ ਮੰਦਹਾਲੀ ਕਾਰਨ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਕੱਢਕੇ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾ ਦਿੱਤਾ ਸੀ, ਪਰ ਲਾਕਡਾਊਨ ਖੁੱਲ੍ਹਣ ਮਗਰੋਂ ਬਹੁਤ ਸਾਰੇ ਵਿਦਿਆਰਥੀ ਮੁੜ ਪ੍ਰਾਈਵੇਟ ਸਕੂਲਾਂ ਵਿਚ ਚਲੇ ਗਏ | ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਨ੍ਹਾਂ ਬੱਚਿਆਂ ਦੇ ਨਾਮ ਸਰਕਾਰੀ ਸਕੂਲਾਂ ਦੇ ਰਿਕਾਰਡਾਂ ਵਿਚੋਂ ਅੱਜ ਤੱਕ ਨਹੀਂ ਕੱਢੇ ਗਏ ਅਤੇ ਕਾਗਜ਼ਾਂ ਵਿਚ ਉਹ ਹਾਲੇ ਵੀ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਦਿਖਾਏ ਜਾ ਰਹੇ ਹਨ | ਸੂਤਰ ਇਹ ਵੀ ਹਨ ਕਿ ਕਈ ਅਧਿਆਪਕ ਪ੍ਰਾਈਵੇਟ ਸਕੂਲਾਂ ਵਿਚ ਪੜ੍ਹ ਰਹੇ ਬੱਚਿਆਂ ਦੇ ਨਾਮ ਵੀ ਆਪਣੇ ਸਕੂਲਾਂ ਵਿਚ ਦਰਜ ਕਰਕੇ ਦਾਖਲੇ ਵਧਾ ਕੇ ਦਿਖਾ ਰਹੇ ਹਨ | ਸਕੂਲਾਂ ਦੇ ਅੰਦਰ ਅਸਲੀ ਹਾਲਾਤ ਇਹ ਹੈ ਕਿ ਇਕ ਅਧਿਆਪਕ ਕੋਲ 10 ਤੋਂ 15 ਬੱਚੇ ਹੀ ਨਜ਼ਰ ਆਉਂਦੇ ਹਨ, ਪਰ ਰਜਿਸਟਰਾਂ ਵਿਚ 30 ਤੋਂ 40 ਵਿਦਿਆਰਥੀਆਂ ਦੀ ਹਾਜ਼ਰੀ ਭਰੀ ਜਾਂਦੀ ਹੈ | ਇਸ ਖੇਡ ਦੀ ਸੱਚਾਈ ਸਵੇਰ ਦੀ ਸਭਾ ਵਿਚ ਸਾਫ਼ ਨਜ਼ਰ ਆ ਜਾਂਦੀ ਹੈ, ਜਿੱਥੇ ਕਾਗਜ਼ਾਂ ਵਿਚ 350 ਤੋਂ 400 ਵਿਦਿਆਰਥੀ ਦਰਸਾਏ ਜਾਣ ਵਾਲੇ ਸਕੂਲਾਂ ਵਿਚ ਮੌਕੇ 'ਤੇ ਸਿਰਫ਼ 150 ਤੋਂ 170 ਬੱਚੇ ਹੀ ਮੌਜੂਦ ਮਿਲਦੇ ਹਨ | ਇਨ੍ਹਾਂ ਬੋਗਸ ਦਾਖਲਿਆਂ ਦੇ ਆਧਾਰ 'ਤੇ ਮਿਡ ਡੇ ਮੀਲ ਲਈ ਆਉਣ ਵਾਲੀ ਸਰਕਾਰੀ ਰਾਸ਼ੀ ਵਿਚ ਵੱਡਾ ਘੁਟਾਲਾ ਹੋਣ ਦੇ ਦੋਸ਼ ਹਨ | ਅਧਿਆਪਕਾਂ ਵਲੋਂ ਜਾਅਲੀ ਬਿੱਲਾਂ ਦੇ ਆਧਾਰ 'ਤੇ ਮਿਡ ਡੇ ਮੀਲ ਦੇ ਖਰਚੇ ਦਰਸਾ ਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਇਆ ਜਾ ਰਿਹਾ ਹੈ, ਜਿਸਦੀ ਜਾਂਚ ਹੋਣੀ ਚਾਹੀਦੀ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਕਣਕ ਦਾ ਨਾੜ ਸਾੜਨ ਦੇ ਮਾਮਲੇ ਘਟੇ-ਸਥਿਤੀ ਅਜੇ ਵੀ ਚਿੰਤਾਜਨਕ ਅਗਲੀ ਖ਼ਬਰ ਪੰਜਾਬ ਨੂੰ ਬਿਜਲੀ ਖੰਭਾ ਰਹਿਤ ਕਰਨ ਦਾ ਪਾਇਲਟ ਪ੍ਰਾਜੈਕਟ ਸਤੌਜ ਤੋਂ, ਮੁੱਖ ਮੰਤਰੀ ਦੇ ਪਿੰਡ 2 ਮਹੀਨੇ ਵਿਚ ਮੁਕੰਮਲ ਹੋ...
Ad Position 24