20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਪੰਜਾਬ 'ਚ ਧਰਤੀ ਹੇਠਲੇ ਪਾਣੀ ਦਾ ਪੱਤਣ ਚਿੰਤਾਜਨਕ ਪੱਧਰ ਤੱਕ ਡਿੱਗਿਆ <br/>

Ad Position 21
No active advertisement
ਅਜੀਤ ਡੈਸਕ 15-05-2026

ਮਨਦੀਪ ਸਿੰਘ ਖਰੌੜ
ਪਟਿਆਲਾ, 14 ਮਈ-ਦੇਸ਼ 'ਚ ਆਈ ਹਰੀ ਕ੍ਰਾਂਤੀ ਦੇ ਬਾਨੀ ਕਹੇ ਜਾਣ ਵਾਲੀ ਪੰਜਾਬ ਦੀ ਧਰਤੀ 'ਚੋਂ ਨਿਰੰਤਰ ਪਾਣੀ ਕੱਢੇ ਜਾਣ ਕਾਰਨ ਪਿਛਲੇ ਚਾਰ ਦਹਾਕਿਆਂ ਤੋਂ ਸੂਬੇ ਦਾ ਧਰਤੀ ਹੇਠਲਾ ਪਾਣੀ ਦਾ ਪੱਧਰ ਚਿੰਤਾਜਨਕ ਪੱਧਰ ਤੱਕ ਘੱਟ ਗਿਆ ਹੈ | ਅੰਕੜਿਆਂ ਅਨੁਸਾਰ ਪੰਜਾਬ ਦੇ 138 ਬਲਾਕਾਂ ਵਿਚੋਂ 109 ਬਲਾਕਾਂ ਨੂੰ ਧਰਤੀ ਹੇਠਲਾ ਪਾਣੀ ਬਹੁਤਾਤ 'ਚ ਕੱਢੇ ਜਾਣ ਕਾਰਨ ਵਾਲੇ ਬਲਾਕ ਐਲਾਨ ਦਿੱਤਾ ਗਿਆ ਹੈ | ਜਦਕਿ ਸੂਬੇ ਦੇ ਬਚਦੇ 2 ਬਲਾਕ ਨਾਜ਼ੁਕ, 5 ਬਲਾਕ ਅਰਧ-ਨਾਜ਼ੁਕ ਅਤੇ 22 ਬਲਾਕਾਂ 'ਚ ਧਰਤੀ ਹੇਠਲਾ ਪਾਣੀ ਸੁਰੱਖਿਅਤ ਪਾਇਆ ਗਿਆ ਹੈ | ਧਰਤੀ ਹੇਠਲਾ ਪਾਣੀ ਬਚਾਉਣ 'ਚ 'ਆਪ' ਸਰਕਾਰ ਨੇ ਖੇਤਾਂ ਦੀ ਸਿੰਚਾਈ ਨਹਿਰੀ ਪਾਣੀ, ਸੂਏ, ਪਾਈਪਾਂ ਅਤੇ ਖਾਲਾਂ ਰਾਹੀਂ ਖੇਤਾਂ ਤੱਕ ਪਹੁੰਚਾਉਣ ਦਾ ਕੰਮ ਅਰੰਭਿਆ ਸੀ ਪਰ ਹਾਲੇ ਤੱਕ ਇਸ ਕਾਰਜ ਨੂੰ ਪੂਰੀ ਤਰ੍ਹਾਂ ਅਮਲੀਜਾਮਾ ਨਹੀਂ ਪਹਿਨਾਇਆ | ਇਸ ਕਰਕੇ ਸੂਬੇ ਦੇ ਬਹੁਤੇ ਜ਼ਿਮੀਂਦਾਰ ਖੇਤਾਂ 'ਚ ਨਹਿਰੀ ਪਾਣੀ ਆਉਣ ਦੀ ਉਡੀਕ ਹੀ ਕਰ ਰਹੇ ਹਨ | ਸੂਬੇ 'ਚ ਝੋਨੇ ਦੀ ਕਾਸ਼ਤ ਹੇਠਲਾ ਰਕਬਾ ਵਧਣਾ ਤੇ ਪੰਜਾਬ ਪਿਛਲੇ ਚਾਰ ਦਹਾਕਿਆਂ ਦੇ ਅਰਸੇ ਦੌਰਾਨ ਟਿਊਬਵੈੱਲਾਂ ਦੀ ਗਿਣਤੀ ਦੁੱਗਣੀ ਤੋਂ ਵੀ ਜ਼ਿਆਦਾ ਹੋ ਜਾਣਾ ਹੈ | ਸੂਬੇ ਦੇ ਕਿਸਾਨ ਰਵਾਇਤੀ ਫ਼ਸਲੀ ਚੱਕਰ ਵਿਚੋਂ ਸ਼ਾਇਦ ਆਪ ਹੀ ਨਿਕਲਣਾ ਨਹੀਂ ਚਾਹੁੰਦੇ, ਇਸ ਫ਼ਸਲੀ ਭਿੰਨਤਾਵਾਂ ਦਾ ਫ਼ਾਰਮੂਲਾ ਪੰਜਾਬ 'ਚ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਰਿਹਾ ਹੈ | ਪੰਜਾਬ ਦੇ ਵਿਰਲੇ ਇਲਾਕਿਆਂ 'ਚ ਜ਼ਮੀਨ ਦੀ ਸਿੰਚਾਈ ਲਈ ਨਹਿਰੀ ਤੇ ਦਰਿਆਵਾਂ ਦੇ ਪਾਣੀ ਦੀ ਪਹੁੰਚ ਹੈ | ਜਿਸ ਕਰਕੇ ਸੂਬੇ ਦੀ ਜ਼ਿਆਦਾਤਰ ਭੂਮੀ ਦੀ ਸਿੰਚਾਈ ਟਿਊਬਵੈੱਲਾਂ 'ਤੇ ਹੀ ਨਿਰਭਰ ਹੈ | ਭਾਰਤ ਤੇ ਪੰਜਾਬ 'ਚ ਵੱਖ-ਵੱਖ ਸਮੇਂ ਦੀਆਂ ਸਰਕਾਰ ਵਲੋਂ ਕਿਸਾਨਾਂ ਨੂੰ ਰਵਾਇਤੀ ਫ਼ਸਲਾਂ ਨੂੰ ਛੱਡ ਕੇ ਹੋਰ ਫ਼ਸਲਾਂ ਵੱਲ ਆਕਰਸ਼ਿਤ ਕਰਨ ਵਾਲੀਆਂ ਨੀਤੀਆਂ ਬਣਾਉਣ 'ਚ ਅਸਫਲ ਰਹੀ ਹੈ | ਸੂਬੇ 'ਚ ਧਰਤੀ ਹੇਠਲੇ ਪਾਣੀ ਨੂੰ ਦੁਬਾਰਾ ਭਰਨ ਲਈ ਰੀਚਾਰਜ ਖੂਹਾਂ ਦੀ ਘਾਟ ਹੋਣਾ ਵੀ ਹੈ | ਇਸ ਸੰਬੰਧੀ 'ਅਜੀਤ' ਦੀ ਟੀਮ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਦੇ ਕਿਸਾਨ ਮਲਕੀਤ ਸਿੰਘ, ਬਲਕਾਰ ਸਿੰਘ, ਜਸਵੀਰ ਸਿੰਘ ਤੇ ਜਤਿੰਦਰ ਸਿੰਘ ਇਸ ਸੰਬੰਧੀ ਦੱਸਿਆ ਕਿ ਸੂਬੇ ਦੀ ਧਰਤੀ ਹੇਠਲਾ ਪਾਣੀ ਦਾ ਪੱਧਰ ਘਟਣ ਪਿੱਛੇ ਕੇਵਲ ਕਿਸਾਨ ਹੀ ਜ਼ਿੰਮੇਵਾਰ ਨਹੀਂ ਹਨ, ਉਹ ਤਾਂ ਕੇਵਲ ਸਾਲ ਦੇ ਤਿੰਨ ਮਹੀਨੇ ਹੀ ਝੋਨੇ ਦੀ ਫ਼ਸਲ ਪਾਲਨ ਲਈ ਜ਼ਿਆਦਾ ਪਾਣੀ ਦੀ ਵਰਤੋਂ ਕਰਦੇ ਹਨ | ਜਦਕਿ ਸਨਅਤਾਂ, ਫ਼ੈਕਟਰੀਆਂ, ਉਦਯੋਗ ਅਤੇ ਤੇਜ਼ੀ ਵੱਧ ਰਹੇ ਸ਼ਹਿਰੀਕਰਨ ਧਰਤੀ ਹੇਠਲਾ ਪਾਣੀ ਘਟਾਉਣ ਦੀ ਜ਼ਿਆਦਾ ਜ਼ਿੰਮੇਵਾਰ ਹੈ | ਪੰਜਾਬ ਸਰਕਾਰ ਵਲੋਂ ਸਿੱਧੀ ਝੋਨੇ ਦੀ ਬਿਜਾਈ (ਡੀ.ਐਸ.ਆਰ) ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਸਹਾਇਤਾ ਦੇਣ ਦੇ ਐਲਾਨ ਦੇ ਬਾਵਜੂਦ ਵੀ ਸੂਬੇ ਦੇ ਬਹੁਤੇ ਕਿਸਾਨ ਕੱਦੂ ਕਰਕੇ ਝੋਨਾ ਲਗਾਉਣ ਨੂੰ ਤਰਜੀਹ ਦਿੰਦੇ ਹਨ | ਹੁਣ ਤੱਕ ਸੂਬੇ ਦੇ ਬੀਤੇ ਵਰ੍ਹੇ ਟੀਚੇ ਤੋਂ ਕਾਫ਼ੀ ਘੱਟ ਝੋਨੇ ਦੀ ਸਿੱਧੀ ਬਿਜਾਈ ਹੋਈ ਸੀ ਪਰ ਇਸ ਸਾਲ ਇਹ ਟੀਚਾ ਪੂਰਾ ਹੁੰਦਾ ਹੈ ਜਾਂ ਨਹੀਂ ਇਹ ਤਾਂ ਸਮਾਂ ਦੱਸੇਗਾ |

Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ 'ਏਜੰਸੀਆਂ ਦੀ ਜੰਗ'-ਈ.ਡੀ. ਬਨਾਮ ਵਿਜੀਲੈਂਸ ਨੇ ਤਪਾਈ ਸਿਆਸਤ <br/> ਅਗਲੀ ਖ਼ਬਰ ਅੰਮਿ੍ਤਸਰ ਬੱਸ ਅੱਡੇ ਨੇੜੇ ਨੌਜਵਾਨ ਦਾ ਕਤਲ
Ad Position 24