20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਝੋਨੇ ਦੇ ਭਾਅ ਵਿਚ 72 ਰੁਪਏ ਦਾ ਵਾਧਾ ਲੱਖੋਵਾਲ ਤੇ ਕਾਦੀਆਂ ਦੋਵਾਂ ਨੇ ਨਕਾਰਿਆ <br/>

Ad Position 21
No active advertisement
ਅਜੀਤ ਡੈਸਕ 15-05-2026

ਖੰਨਾ, 14 ਮਈ (ਹਰਜਿੰਦਰ ਸਿੰਘ ਲਾਲ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਅਤੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਵੱਖੋ ਵੱਖਰੇ ਬਿਆਨਾਂ ਵਿਚ ਕੇਂਦਰ ਸਰਕਾਰ ਕਮਿਸ਼ਨ ਫਾਰ ਐਗਰੀਕਲਚਰ ਕਾਸਟ ਐਂਡ ਪ੍ਰਾਈਜਿਜ਼ ਦੀਆਂ ਸਿਫ਼ਾਰਿਸ਼ਾਂ ਤੇ ਸਾਉਣੀ ਦੀਆਂ 14 ਫ਼ਸਲਾਂ ਦੀ ਐਮ. ਐਸ. ਪੀ. ਵਿਚ ਵਾਧਾ ਕਰਦੇ ਹੋਏ ਝੋਨੇ ਦੀ ਕੀਮਤ ਵਿਚ 72 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਗਿਆ ਹੈ | ਇਹ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ ਕਿਉਂਕਿ ਲੇਬਰ ਦੀ ਦਿਹਾੜੀ, ਡੀਜ਼ਲ, ਖਾਦਾਂ, ਕੀੜੇਮਾਰ ਦਵਾਈਆਂ ਦੇ ਭਾਅ ਤਾਂ ਅਸਮਾਨ ਨੂੰ ਛੂਹ ਰਹੇ ਹਨ ਪਰ ਸਰਕਾਰ ਨੇ ਸਿਰਫ਼ 72 ਪਏ ਪ੍ਰਤੀ ਕੁਇੰਟਲ ਵਾਧਾ ਕਰਕੇ ਕਿਸਾਨ ਦਾ ਭਰੋਸਾ ਤੋੜਿਆ ਹੈ | ਲੱਖੋਵਾਲ ਅਤੇ ਕਾਦੀਆਂ ਨੇ ਕਿਹਾ ਹੈ ਕਿ ਸਰਕਾਰ ਨੇ ਜਿਹੜਾ 12, 13 ਹੋਰ ਫਸਲਾਂ ਦੀ ਐਮ. ਐਸ. ਪੀ. ਵਿਚ ਵਾਧਾ ਕੀਤਾ ਹੈ ਉਹ ਵਾਧਾ ਕਦੇ ਜ਼ਮੀਨੀ ਪੱਧਰ 'ਤੇ ਦਿਖਾਈ ਨਹੀਂ ਦਿੱਤਾ | ਉਨ੍ਹਾਂ ਕਿਹਾ ਕਿ ਮੱਕੀ ਦੇ ਭਾਅ ਵਿਚ ਸਿਰਫ਼ 10 ਰੁਪਏ ਦਾ ਮਾਮੂਲੀ ਵਾਧਾ ਤਾਂ ਕਿਸਾਨਾਂ ਨਾਲ ਮਜ਼ਾਕ ਤੋਂ ਵੀ ਜ਼ਿਆਦਾ ਹੈ | ਕਿਸਾਨ ਇਹ ਕਦੇ ਵੀ ਸਵੀਕਾਰ ਨਹੀਂ ਕਰਨਗੇ | ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਡਾ. ਸਵਾਮੀ ਨਾਥਨ ਦੀ ਰਿਪੋਰਟ ਅਨੁਸਾਰ ਫ਼ਸਲਾਂ ਦੇ ਭਾਅ ਮਿਥੇ ਜਾਣ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ ਐਸ.ਆਈ.ਆਰ. ਲਾਗੂ ਕਰਨਾ ਲੋਕਤੰਤਰ 'ਤੇ ਲਗਾਉਂਦਾ ਹੈ ਸਵਾਲੀਆ ਨਿਸ਼ਾਨ-ਰੰਧਾਵਾ ਅਗਲੀ ਖ਼ਬਰ ਪੰਜਾਬ ਸਿਵਲ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਦੇ ਮਾਮਲੇ 'ਚ ਐਫ.ਆਈ.ਆਰ. ਦਰਜ <br/>
Ad Position 24