19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਪਾਕਿ 'ਚ ਫ਼ੌਜੀ ਕਾਫ਼ਲੇ ਨੂੰ ਨਿਸ਼ਾਨਾ ਬਣਾ ਕੇ ਬੰਬ ਧਮਾਕਾ- ਮੇਜਰ ਸਮੇਤ 8 ਫ਼ੌਜੀ ਹਲਾਕ <br/>

Ad Position 21
No active advertisement
ਅਜੀਤ ਡੈਸਕ 15-05-2026

ਅੰਮਿ੍ਤਸਰ, 14 ਮਈ (ਸੁਰਿੰਦਰ ਕੋਛੜ)-ਪਾਕਿ ਫ਼ੌਜ ਨੇ ਬਲੋਚਿਸਤਾਨ 'ਚ ਇਕ ਵੱਡੇ ਸਾਂਝੇ ਆਪ੍ਰੇਸ਼ਨ 'ਚ 7 ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ | ਹਾਲਾਂਕਿ, ਸੂਬੇ 'ਚ ਇਕ ਵੱਖਰੇ ਆਪ੍ਰੇਸ਼ਨ ਦੌਰਾਨ ਇਕ ਮੇਜਰ ਸਮੇਤ 8 ਫ਼ੌਜੀ ਵੀ ਮਾਰੇ ਗਏ | ਪਾਕਿ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ. ਪੀ. ਆਰ.) ਨੇ ਬੀਤੀ ਦੇਰ ਰਾਤ ਜਾਰੀ ਕੀਤੇ ਬਿਆਨ 'ਚ ਦੱਸਿਆ ਕਿ ਪਾਕਿ ਫ਼ੌਜ ਅਤੇ ਬਲੋਚਿਸਤਾਨ ਫ਼ਰੰਟੀਅਰ ਕੋਰ ਨੇ ਬਲੋਚਿਸਤਾਨ ਦੇ ਬਰਖਾਨ ਜ਼ਿਲ੍ਹੇ ਦੇ ਮਾਰਖਮ ਦੇ ਨੋਸ਼ਾਮ ਖੇਤਰ 'ਚ ਇਕ ਸਾਂਝੀ ਕਾਰਵਾਈ ਕੀਤੀ | ਇਸ ਆਪ੍ਰੇਸ਼ਨ ਦੌਰਾਨ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲੇ ਦੌਰਾਨ 7 ਅੱਤਵਾਦੀ ਮਾਰੇ ਗਏ | ਇਸ ਤੋਂ ਪਹਿਲਾਂ ਬਲੋਚਿਸਤਾਨ ਦੇ ਚਮਲੰਗ ਖੇਤਰ 'ਚ ਇਕ ਫ਼ੌਜੀ ਕਾਫ਼ਲੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਬੰਬ ਧਮਾਕੇ 'ਚ ਮੇਜਰ ਤੌਸੀਫ਼ ਅਹਿਮਦ ਭੱਟੀ ਸਮੇਤ 8 ਪਾਕਿ ਫ਼ੌਜੀ ਮਾਰੇ ਗਏ | ਜਾਣਕਾਰੀ ਅਨੁਸਾਰ ਹਥਿਆਰਬੰਦ ਅੱਤਵਾਦੀਆਂ ਨੇ ਘਾਤ ਲਗਾ ਕੇ ਹਮਲਾ ਕਰਨ ਤੋਂ ਪਹਿਲਾਂ ਫ਼ੌਜੀ ਕਾਫ਼ਲੇ ਦੇ ਇਕ ਵਾਹਨ ਨੂੰ ਇਮਪ੍ਰੋਵਾਈਜ਼ਡ ਵਿਸਫੋਟਕ ਯੰਤਰ (ਆਈ.ਈ.ਡੀ.) ਨਾਲ ਨਿਸ਼ਾਨਾ ਬਣਾਇਆ | ਹਮਲੇ 'ਚ ਖਣਿਜਾਂ ਨਾਲ ਭਰੇ 8 ਟਰੱਕ ਤਬਾਹ ਹੋ ਗਏ, ਜਦੋਂ ਕਿ ਕਈ ਹੋਰ ਨੁਕਸਾਨੇ ਗਏ | ਇਹ ਵੀ ਰਿਪੋਰਟਾਂ ਹਨ ਕਿ ਹਮਲੇ 'ਚ ਕਈ ਟਰੱਕ ਡਰਾਈਵਰ ਮਾਰੇ ਗਏ, ਪਰ ਡਰਾਈਵਰਾਂ ਦੀ ਮੌਤ ਦੀ ਗਿਣਤੀ ਦੀ ਤੁਰੰਤ ਪੁਸ਼ਟੀ ਨਹੀਂ ਕੀਤੀ ਜਾ ਸਕੀ | ਵਿਦ੍ਰੋਹੀ ਸਮੂਹ ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ | ਇਕ ਬਿਆਨ 'ਚ ਬੀ.ਐੱਲ.ਏ. ਦੇ ਬੁਲਾਰੇ ਜੀਯੰਦ ਬਲੋਚ ਨੇ ਕਿਹਾ ਕਿ ਸਮੂਹ ਦੇ ਲੜਾਕਿਆਂ ਨੇ ਪਾਕਿ ਫ਼ੌਜ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਇਆ | ਉਸ ਨੇ ਇਸ ਹਮਲੇ ਨੂੰ ਸਮੂਹ ਦੇ ਖ਼ੁਫ਼ੀਆ ਵਿੰਗ 'ਜ਼ੀਰਾਬ' ਦੁਆਰਾ ਪ੍ਰਦਾਨ ਕੀਤੀ ਖ਼ੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਤਾਲਮੇਲ ਵਾਲਾ ਹਮਲਾ ਦੱਸਿਆ |

Ad Position 22
No active advertisement
ਪਿਛਲੀ ਖ਼ਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਭਾਜਪਾ 'ਚ ਸ਼ਾਮਿਲ ਹੋਣ ਦੀਆਂ ਕਨਸੋਆਂ ਨੇ ਫੜਿਆ ਜ਼ੋਰ <br/> ਅਗਲੀ ਖ਼ਬਰ ਰ
Ad Position 24