18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਰੂਸ ’ਤੇ ਪਾਬੰਦੀਆਂ ’ਚ ਛੋਟ ਸਿਰਫ਼ 60 ਦਿਨਾਂ ਲਈ ਦਿੱਤੀ ਗਈ ਰਾਹਤ-ਅਮਰੀਕਾ

ਵਾਸ਼ਿੰਗਟਨ, 18 ਅਕਤੂਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 19-10-2026
ਵਾਸ਼ਿੰਗਟਨ, 18 ਅਕਤੂਬਰ (ਪੀ.ਟੀ.ਆਈ.)-ਰੂਸ ’ਤੇ ਪਾਬੰਦੀਆਂ ’ਚ ਛੋਟ ਦੇਣ ਅਤੇ ਭਾਰਤ ਸਮੇਤ ਹੋਰ ਦੇਸ਼ਾਂ ’ਤੇ ਟੈਰਿਫ ਲਗਾਉਣ ਦੇ ਮਾਮਲੇ ’ਚ ਅਮਰੀਕਾ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ। ਇਸ ਦੇ ਜਵਾਬ ’ਚ ਅਮਰੀਕਾ ਨੇ ਐਤਵਾਰ ਨੂੰ ਕਿਹਾ ਕਿ ਇਹ ਛੋਟ ਸਿਰਫ਼ 60 ਦਿਨਾਂ ਲਈ ਦਿੱਤੀ ਗਈ ਹੈ, ਤਾਂ ਜੋ ਇਸ ਫ਼ੈਸਲੇ ਦੇ ਦੁਨੀਆ ਦੀ ਆਰਥਿਕਤਾ ’ਤੇ ਪੈਣ ਵਾਲੇ ਅਸਰਾਂ ਦਾ ਅਧਿਐਨ ਕੀਤਾ ਜਾ ਸਕੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਾਥੀਆਂ ਮਾਰਕੋ ਰੂਬੀਓ ਤੇ ਸਕਾਟ ਬੇਸੈਂਟ ਨੇ ਕਿਹਾ ਕਿ ਲਿੰਡਸੇ ਗ੍ਰਾਹਮ ਵੱਲੋਂ ਪੇਸ਼ ਕੀਤੇ ਗਏ ਰੂਸ ਅਤੇ ਈਰਾਨ ’ਤੇ ਪਾਬੰਦੀਆਂ ਲਗਾਉਣ ਵਾਲੇ ਕਾਨੂੰਨ ਵਿਚ ਰਾਸ਼ਟਰਪਤੀ ਨੂੰ ਹਾਲਾਤ ਦੀ ਜਾਂਚ ਕਰਨ ਲਈ ਸਮਾਂ ਦੇਣ ਦੀ ਵਿਵਸਥਾ ਹੈ। ਸਕਾਟ ਬੇਸੈਂਟ ਨੇ ਇਕ ਪ੍ਰੈਸ ਮੁਲਾਕਾਤ ਦੌਰਾਨ ਕਿਹਾ ਕਿ ਸ਼ੁੱਕਰਵਾਰ ਨੂੰ ਕੋਈ ਵੀ ਪਾਬੰਦੀ ਖ਼ਤਮ ਨਹੀਂ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਭਾਰਤ ਨੇ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਸਾਊਦੀ ਅਰਬ ’ਚ ਜਾਰੀ ਕੀਤੇ ਦਿਸ਼ਾ-ਨਿਰਦੇਸ਼ ਅਗਲੀ ਖ਼ਬਰ ਲਖਨਊ ’ਚ ਰਾਹੁਲ, ਅਖਿਲੇਸ਼ ਤੇ ਐਲਨ ਮਸਕ ਨੂੰ ਰਾਵਣ ਵਜੋਂ ਦਰਸਾਉਂਦੇ ਹੋਰਡਿੰਗ ਲਗਾਏ
Ad Position 24