ਪਰਵਿੰਦਰ ਸਿੰਘ ਝੋਟਾ ਦ੍ਰਿੜ੍ਹ ਸੰਕਲਪ ਵਾਲਾ ਨੌਜਵਾਨ ਸੀ, ਜੋ ਬੋਲ ਪੁਗਾ ਗਿਆ-ਬੱਬੂ ਮਾਨ
ਮਾਨਸਾ, 18 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣ ਵਾਲਾ ਪਰਵਿੰਦਰ ਸਿੰਘ ਝੋਟਾ ਦ੍ਰਿੜ੍ਹ ਸੰਕਲਪ ਵਾਲਾ ਨੌਜਵਾਨ ਸੀ, ਜੋ ਆਪਣੇ ਬੋਲ ਪੁਗਾ ਗਿਆ। ਭੀੜ ਕਦੇ ਸਿੱਟੇ ’ਤੇ ਨਹੀਂ ਪਹੁੰਚਦੀ ਹੁੰਦੀ ਤੇ ਥੋੜ੍ਹੇ ਵਿਅਕਤੀ ਹੀ ਹੁੰਦੇ ਹਨ ਜੋ ਜਾਗਰੂਕ ਕਰ ਜਾਂਦੇ ਹਨ।
ਮ
ਮਾਨਸਾ ਵਿਖੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਬੱਬੂ ਮਾਨ। ਅਜੀਤ ਤਸਵੀਰ
19-10-2026
ਮਾਨਸਾ, 18 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣ ਵਾਲਾ ਪਰਵਿੰਦਰ ਸਿੰਘ ਝੋਟਾ ਦ੍ਰਿੜ੍ਹ ਸੰਕਲਪ ਵਾਲਾ ਨੌਜਵਾਨ ਸੀ, ਜੋ ਆਪਣੇ ਬੋਲ ਪੁਗਾ ਗਿਆ। ਭੀੜ ਕਦੇ ਸਿੱਟੇ ’ਤੇ ਨਹੀਂ ਪਹੁੰਚਦੀ ਹੁੰਦੀ ਤੇ ਥੋੜ੍ਹੇ ਵਿਅਕਤੀ ਹੀ ਹੁੰਦੇ ਹਨ ਜੋ ਜਾਗਰੂਕ ਕਰ ਜਾਂਦੇ ਹਨ। ਇਹ ਪ੍ਰਗਟਾਵਾ ਫ਼ਿਲਮੀ ਅਦਾਕਾਰ ਤੇ ਗਾਇਕ ਬੱਬੂ ਮਾਨ ਨੇ ਸਥਾਨਕ ਤਿੰਨਕੋਨੀ ਨਜ਼ਦੀਕ ਝੋਟੇ ਦੀ ਹੱਤਿਆ ਦਾ ਇਨਸਾਫ਼ ਲੈਣ ਲਈ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਲੜਾਈ ਇਕੱਲੇ ਝੋਟੇ ਦੀ ਨਹੀਂ ਸੀ ਬਲਕਿ ਸਾਰੇ ਬਾਜ਼ਾਰ, ਹਰ ਪਿੰਡ ਤੇ ਹਰ ਸ਼ਹਿਰ ਦੀ ਹੈ। ਬੱਬੂ ਨੇ ਕਿਹਾ ਕਿ ਇੱਕ-ਦੂਜੇ ਦੇ ਮੋਢੇ ’ਤੇ ਧਰ ਕੇ ਨਹੀਂ ਚਲਾਉਣੀ ਚਾਹੀਦੀ ਬਲਕਿ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ। ਬੱਬੂ ਮਾਨ ਨੇ ਪਰਵਿੰਦਰ ਦੇ ਪਿਤਾ ਨੂੰ ਜਿਗਰੇ ਵਾਲਾ ਇਨਸਾਨ ਕਹਿੰਦਿਆਂ ਆਖਿਆ ਕਿ ਬਾਪੂ ਭੀਮ ਸਿੰਘ ਨੂੰ ਦੇਖ ਕੇ ਸਾਖੀਆਂ ਯਾਦ ਆ ਗਈਆਂ ਹਨ। ਉਨ੍ਹਾਂ ਕਿਹਾ ਕਿ ਝੋਟੇ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਨੌਜਵਾਨ ਨਸ਼ਿਆਂ ਤੋਂ ਦੂਰ ਹੋ ਕੇ ਇਨ੍ਹਾਂ ਦੇ ਖ਼ਾਤਮੇ ਲਈ ਲਹਿਰ ਚਲਾਉਣ ਤੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਲੜਾਈ ਲੜਨ।