ਬੰਦ ਕਮਰੇ ’ਚੋਂ ਮਾਂ-ਪੁੱਤ ਦੀਆਂ ਲਾਸ਼ਾਂ ਬਰਾਮਦ
ਵੇਰਕਾ, 18 ਅਕਤੂਬਰ (ਲਖਵਿੰਦਰ ਸਿੰਘ)-ਪੁਲਿਸ ਥਾਣਾ ਸਦਰ ਅਧੀਨ ਆਉਂਦੇ ਮਜੀਠਾ ਰੋਡ ਸਥਿਤ ਰਾਮ ਨਗਰ ਕਾਲੋਨੀ ਵਿਚ ਗਲੀ ਨੰਬਰ 4 ਵਿਚ ਸਥਿਤ ਇਕ ਘਰ ਦੇ ਬੰਦ ਕਮਰੇ ਵਿਚੋਂ ਮਾਂ ਤੇ ਪੁੱਤਰ ਦੀਆਂ ਗਲੀਆਂ-ਸੜੀਆਂ ਲਾਸ਼ਾਂ ਬਰਾਮਦ ਹੋਈਆਂ। ਮ੍ਰਿਤਕਾਂ ਦੀ ਪਛਾਣ 70 ਸਾਲਾ ਮਾਂ ਰੀਤੂ ਅਤੇ ਉਸ ਦੇ 35 ਸਾਲਾ ਪੁੱਤਰ ਗੌਰਵ ਵਜੋਂ ਹੋਈ ਹੈ ।
ਵੇਰਕਾ, 18 ਅਕਤੂਬਰ (ਲਖਵਿੰਦਰ ਸਿੰਘ)-ਪੁਲਿਸ ਥਾਣਾ ਸਦਰ ਅਧੀਨ ਆਉਂਦੇ ਮਜੀਠਾ ਰੋਡ ਸਥਿਤ ਰਾਮ ਨਗਰ ਕਾਲੋਨੀ ਵਿਚ ਗਲੀ ਨੰਬਰ 4 ਵਿਚ ਸਥਿਤ ਇਕ ਘਰ ਦੇ ਬੰਦ ਕਮਰੇ ਵਿਚੋਂ ਮਾਂ ਤੇ ਪੁੱਤਰ ਦੀਆਂ ਗਲੀਆਂ-ਸੜੀਆਂ ਲਾਸ਼ਾਂ ਬਰਾਮਦ ਹੋਈਆਂ। ਮ੍ਰਿਤਕਾਂ ਦੀ ਪਛਾਣ 70 ਸਾਲਾ ਮਾਂ ਰੀਤੂ ਅਤੇ ਉਸ ਦੇ 35 ਸਾਲਾ ਪੁੱਤਰ ਗੌਰਵ ਵਜੋਂ ਹੋਈ ਹੈ । ਜਾਣਕਾਰੀ ਅਨੁਸਾਰ, ਇਲਾਕੇ ਦੇ ਲੋਕਾਂ ਨੇ ਘਰ ਵਿਚੋਂ ਬਦਬੂ ਆਉਣ ਦੀ ਸੂਚਨਾ ਸੰਬੰਧਿਤ ਸਰਪੰਚ ਨੂੰ ਦਿੱਤੀ। ਸਰਪੰਚ ਵਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ਉੱਤੇ ਪਹੁੰਚੀ ਪੁਲਿਸ ਨੇ ਦੇਖਿਆ ਕਿ ਘਰ ਨੂੰ ਬਾਹਰੋਂ ਤਾਲਾ ਲੱਗਾ ਹੋਇਆ ਸੀ। ਪੁਲਿਸ ਨੇ ਤਾਲਾ ਤੁੜਵਾ ਕੇ ਜਦੋਂ ਅੰਦਰ ਦੇਖਿਆ ਤਾਂ ਕਮਰੇ ਵਿਚੋਂ ਮਾਂ ਅਤੇ ਪੁੱਤਰ ਦੀਆਂ ਲਾਸ਼ਾਂ ਮਿਲੀਆਂ। ਥਾਣਾ ਸਦਰ ਮੁਖੀ ਗੁਰਜੀਤ ਸਿੰਘ ਸਮੇਤ ਤਕਨੀਕੀ ਜਾਂਚ ਲਈ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਹੈ । ਪੁਲਿਸ ਇਸ ਘਟਨਾ ਨੂੰ ਇਕ ਡੂੰਘੀ ਸਾਜ਼ਿਸ਼ ਵਜੋਂ ਦੇਖ ਰਹੀ ਹੈ।