ਨਸ਼ਿਆਂ ਖ਼ਿਲਾਫ਼ ਲਹਿਰ ਨੂੰ ਪਿੰਡ-ਪਿੰਡ ਲਿਜਾਣ ਦੀ ਲੋੜ-ਲੱਖਾ ਸਿਧਾਣਾ
ਮਾਨਸਾ, 18 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਪਰਵਿੰਦਰ ਸਿੰਘ ਝੋਟਾ ਨਸ਼ਿਆਂ ਖ਼ਿਲਾਫ਼ ਲੜਾਈ ਲੜਦਾ ਹੋਇਆ ਸ਼ਹਾਦਤ ਦੇ ਕੇ ਅਮਰ ਹੋ ਗਿਆ ਹੈ। ਝੋਟੇ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਨਸ਼ਿਆਂ ਖ਼ਿਲਾਫ਼ ਲਹਿਰ ਨੂੰ ਪਿੰਡ-ਪਿੰਡ ਲਿਜਾਇਆ ਜਾਵੇ।
ਮਾਨਸਾ, 18 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਪਰਵਿੰਦਰ ਸਿੰਘ ਝੋਟਾ ਨਸ਼ਿਆਂ ਖ਼ਿਲਾਫ਼ ਲੜਾਈ ਲੜਦਾ ਹੋਇਆ ਸ਼ਹਾਦਤ ਦੇ ਕੇ ਅਮਰ ਹੋ ਗਿਆ ਹੈ। ਝੋਟੇ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਨਸ਼ਿਆਂ ਖ਼ਿਲਾਫ਼ ਲਹਿਰ ਨੂੰ ਪਿੰਡ-ਪਿੰਡ ਲਿਜਾਇਆ ਜਾਵੇ। ਇਹ ਪ੍ਰਗਟਾਵਾ ਇੱਥੇ ਧਰਨੇ ਮੌਕੇ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਦੇ ਮੈਂਬਰ ਲੱਖਾ ਸਿਧਾਣਾ ਨੇ ਕੀਤਾ। ਉਨ੍ਹਾਂ ਕਿਹਾ ਕਿ ਨਸ਼ਿਆਂ ਮਗਰ ਵੱਡੀਆਂ ਤਾਕਤਾਂ ਹਨ, ਨੂੰ ਪਹਿਚਾਨਣਾ ਪਵੇਗਾ। ਉਨ੍ਹਾਂ ਮੰਗ ਉਠਾਈ ਕਿ ਮੁੱਖ ਮੰਤਰੀ ਤੇ ਡੀ.ਜੀ.ਪੀ. ਲੋਕ ਭਾਵਨਾਵਾਂ ਦੀ ਕਦਰ ਕਰਦੇ ਹੋਏ ਤੁਰੰਤ ਅਸਤੀਫ਼ਾ ਦੇਣ ਤੇ ਝੋਟਾ ਹੱਤਿਆ ਮਾਮਲੇ ਦੀ ਜਾਂਚ ਕੇਂਦਰੀ ਏਜੰਸੀ ਤੋਂ ਕਰਵਾ ਕੇ ਪਰਦੇ ਥੱਲਿਓਂ ਸਭ ਨੂੰ ਨੰਗਾ ਕੀਤਾ ਜਾਵੇ। ਸਿਧਾਣਾ ਨੇ ਲੋਕਾਈ ਨੂੰ ਅਪੀਲ ਕੀਤੀ ਕਿ ਉਹ ਅਲਾਮਤਾਂ ਖ਼ਿਲਾਫ਼ ਖ਼ੁਦ ਜਾਗਰੂਕ ਹੋਣ ਅਤੇ ਨਸ਼ਾ ਤਸਕਰਾਂ ਵਿਰੁੱਧ ਆਵਾਜ਼ ਉਠਾਉਣ।