18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਘੱਟ ਅੰਕ ਆਉਣ ’ਤੇ ਵਿਦਿਆਰਥਣ ਵਲੋਂ ਖੁਦਕੁਸ਼ੀ

ਸੁਨਾਮ ਊਧਮ ਸਿੰਘ ਵਾਲਾ, 18 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਸਕੂਲੀ ਪ੍ਰੀਖਿਆ ’ਚੋਂ ਘੱਟ ਅੰਕ ਆਉਣ ’ਤੇ ਇਕ ਨਾਬਾਲਗ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ। ਸਥਾਨਕ ਸਿਵਲ ਹਸਪਤਾਲ ਵਿਖੇ ਮ੍ਰਿਤਕਾ ਵਿਦਿਆਰਥਣ ਦੇ ਪੋਸਟਮਾਰਟਮ ਸਮੇਂ ਪੁਲਿਸ ਥਾਣਾ ਮੂਣਕ ਦੇ ਸਹਾਇਕ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਥਾਣਾ ਮੂਣਕ ਦੇ ਪਿੰਡ ਬੱਲਰਾਂ ਦੀ ਸਤਾਰਾਂ ਕੁ ਵਰ੍ਹਿਆਂ ਦੀ ਜਸਮੀਤ ਕੌਰ ਪੁੱਤਰੀ ਬੱਬੂ ਸਿੰਘ ਲਹਿਰਾਗਾਗਾ ਦੇ ਸਕੂਲ ਵਿਚ ਬਾਰ੍ਹਵੀਂ ਜਮਾਤ ਵਿਚ ਪੜ੍ਹਦੀ ਸੀ।

Ad Position 21
No active advertisement
ਅਜੀਤ ਡੈਸਕ 19-10-2026
ਸੁਨਾਮ ਊਧਮ ਸਿੰਘ ਵਾਲਾ, 18 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਸਕੂਲੀ ਪ੍ਰੀਖਿਆ ’ਚੋਂ ਘੱਟ ਅੰਕ ਆਉਣ ’ਤੇ ਇਕ ਨਾਬਾਲਗ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ। ਸਥਾਨਕ ਸਿਵਲ ਹਸਪਤਾਲ ਵਿਖੇ ਮ੍ਰਿਤਕਾ ਵਿਦਿਆਰਥਣ ਦੇ ਪੋਸਟਮਾਰਟਮ ਸਮੇਂ ਪੁਲਿਸ ਥਾਣਾ ਮੂਣਕ ਦੇ ਸਹਾਇਕ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਥਾਣਾ ਮੂਣਕ ਦੇ ਪਿੰਡ ਬੱਲਰਾਂ ਦੀ ਸਤਾਰਾਂ ਕੁ ਵਰ੍ਹਿਆਂ ਦੀ ਜਸਮੀਤ ਕੌਰ ਪੁੱਤਰੀ ਬੱਬੂ ਸਿੰਘ ਲਹਿਰਾਗਾਗਾ ਦੇ ਸਕੂਲ ਵਿਚ ਬਾਰ੍ਹਵੀਂ ਜਮਾਤ ਵਿਚ ਪੜ੍ਹਦੀ ਸੀ। ਸਕੂਲ ਵਲੋਂ ਲਈ ਗਈ ਪ੍ਰੀਖਿਆ ’ਚੋਂ ਕਿਸੇ ਕਾਰਨ ਉਸ ਦੇ ਨੰਬਰ ਕੁਝ ਘੱਟ ਆਏ ਤੇ ਇਸੇ ਗੱਲ ਨੂੰ ਲੈ ਕੇ ਉਸ ਨੇ ਬੀਤੀ 14 ਅਕਤੂਬਰ ਨੂੰ ਆਪਣੇ ਘਰ ਵਿਚ ਹੀ ਕੋਈ ਜ਼ਹਿਰੀਲੀ ਵਸਤੂ ਖਾ ਲਈ। ਪਤਾ ਲੱਗਣ ’ਤੇ ਪਰਿਵਾਰ ਵਲੋਂ ਉਸ ਨੂੰ ਇਲਾਜ ਲਈ ਲਹਿਰਾ, ਟੋਹਾਣਾ ਅਤੇ ਸੁਨਾਮ ਦੇ ਵੱਖ-ਵੱਖ ਹਸਪਤਾਲਾਂ ਵਿਚ ਲਿਜਾਇਆ ਗਿਆ, ਪਰ ਉਹ ਆਖਰ ਜ਼ਿੰਦਗੀ ਤੇ ਮੌਤ ਨਾਲ ਲੜਦੀ ਹੋਈ ਅੱਜ ਸਵੇਰੇ ਸੁਨਾਮ ਦੇ ਇਕ ਨਿਜੀ ਹਸਪਤਾਲ ਵਿਚ ਦਮ ਤੋੜ ਗਈ। ਸਹਾਇਕ ਥਾਣੇਦਾਰ ਮੇਜਰ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਮ੍ਰਿਤਕਾ ਵਿਦਿਆਰਥਣ ਦੇ ਪਿਤਾ ਬੱਬੂ ਸਿੰਘ ਦੇ ਬਿਆਨਾਂ ਤੇ ਬੀ. ਐਨ. ਐਸ. ਐਸ. ਦੀ ਧਾਰਾ 194 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਬੰਦ ਕਮਰੇ ’ਚੋਂ ਮਾਂ-ਪੁੱਤ ਦੀਆਂ ਲਾਸ਼ਾਂ ਬਰਾਮਦ ਅਗਲੀ ਖ਼ਬਰ ਸੀ.ਸੀ.ਆਰ.ਟੀ. ਵਲੋਂ ਪੰਜਾਬ ਦੇ ਲੋਕ ਵਿਰਸੇ ’ਤੇ ਲਗਾਈ ਵਰਕਸ਼ਾਪ
Ad Position 24