18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਸੀ.ਸੀ.ਆਰ.ਟੀ. ਵਲੋਂ ਪੰਜਾਬ ਦੇ ਲੋਕ ਵਿਰਸੇ ’ਤੇ ਲਗਾਈ ਵਰਕਸ਼ਾਪ

ਨਵੀਂ ਦਿੱਲੀ, 18 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਸੈਂਟਰ ਫਾਰ ਕਲਚਰਲ ਰੀਸੋਰਸਿਸ ਐਂਡ ਟਰੇਨਿੰਗ (ਸੀ.

Ad Position 21
No active advertisement
ਅਜੀਤ ਡੈਸਕ 19-10-2026
ਨਵੀਂ ਦਿੱਲੀ, 18 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਸੈਂਟਰ ਫਾਰ ਕਲਚਰਲ ਰੀਸੋਰਸਿਸ ਐਂਡ ਟਰੇਨਿੰਗ (ਸੀ.ਸੀ.ਆਰ.ਟੀ.) ਅਦਾਰਾ ਮਨਿਸਟਰੀ ਆਫ ਕਲਚਰ ਭਾਰਤ ਸਰਕਾਰ ਵਲੋਂ ਸਰਕਾਰੀ ਸਰਵੋਦਿਆ (ਬਾਲ) ਝੰਡੇਵਾਲਾ ਦਿੱਲੀ ਵਿਖੇ ਪੰਜਾਬ ਦੇ ਲੋਕ ਵਿਰਸੇ ’ਤੇ ਆਧਾਰਿਤ ਵਰਕਸ਼ਾਪ ਲਗਾਈ ਗਈ, ਜਿਸ ਵਿਚ ਵਿਦਿਆਰਥੀਆਂ ਨੂੰ ਪੰਜਾਬ ਦੇ ਰਵਾਇਤੀ ਲੋਕ ਸੱਭਿਆਚਾਰ ਨਾਲ ਜੁੜੇ ਲੋਕ ਨਾਚ, ਲੋਕ ਗੀਤ, ਲੋਕ ਪਹਿਰਾਵਾ, ਲੋਕ ਕਲਾਵਾਂ, ਲੋਕ ਖੁਰਾਕਾਂ ਤੇ ਲੋਕ ਧੰਦੇ ਆਦਿ ਬਾਰੇ ਜਾਣੂ ਕਰਵਾਇਆ ਗਿਆ। ਅੰਤਰਰਾਸ਼ਟਰੀ ‘ਲੋਕ ਨਾਚਾਂ’ ਦੇ ਕੋਚ ਰਾਜਿੰਦਰ ਟਾਂਕ ਨੇ ਵਿਦਿਆਰਥੀਆਂ ਨੂੰ ਭੰਗੜੇ ਦੀਆਂ ਰਵਾਇਤਾਂ, ਤਾਲਾਂ ਅਤੇ ਚਾਲਾਂ ਨੂੰ ਢੋਲ ’ਤੇ ਵਜਾ ਕੇ ਸੁਣਾਇਆ। ਇਨ੍ਹਾਂ ਲੋਕ ਨਾਚਾਂ ਦੀਆਂ ਚਾਲਾਂ ਜਿਵੇਂ ਭੰਗੜਾ, ਝੂੰਮਰ, ਲੁੱਡੀ, ਮਲਵਈ ਗਿੱਧਾ ਆਦਿ ਦੀ ਵਿਦਿਆਰਥੀਆਂ ਨੂੰ ਟਰੇਨਿੰਗ ਦਿੱਤੀ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਢੋਲ, ਬੁਘਦੂ, ਚਿਮਟਾ, ਅਲਗੋਜੇ, ਢੱਡ, ਤੂੰਬੀ ਆਦਿ ਬਾਰੇ ਵੀ ਜਾਣਕਾਰੀ ਦਿੱਤੀ ਗਈ। ਅਮਿਤ ਢੋਲੀ ਨੇ ਲੋਕ ਨਾਚਾਂ ਦੀਆਂ ਚਾਲਾਂ ਨੂੰ ਢੋਲ ’ਤੇ ਵਜਾ ਕੇ ਵਿਖਾਇਆ। ਸਕੂਲ ਦੇ ਪ੍ਰਿੰਸੀਪਲ ਅਜੇ ਕੁਮਾਰ ਨੇ ਸੀ.ਸੀ.ਆਰ.ਟੀ., ਰਾਜਿੰਦਰ ਟਾਂਕ, ਅਮਿਤ ਢੋਲੀ, ਕੋਆਰਡੀਨੇਟਰ ਸੁਖਵਿੰਦਰ ਸਿੰਘ ਦਾ ਧੰਨਵਾਦ ਕੀਤਾ ਅਤੇ ਇਹ ਵੀ ਕਿਹਾ ਕਿ ਅਜਿਹੇ ਪ੍ਰੋਗਰਾਮ ਸਮੇਂ-ਸਮੇਂ ’ਤੇ ਹੋਣੇ ਚਾਹੀਦੇ ਹਨ।
Ad Position 22
No active advertisement
ਪਿਛਲੀ ਖ਼ਬਰ ਘੱਟ ਅੰਕ ਆਉਣ ’ਤੇ ਵਿਦਿਆਰਥਣ ਵਲੋਂ ਖੁਦਕੁਸ਼ੀ ਅਗਲੀ ਖ਼ਬਰ ਝੋਟਾ ਕਤਲ ਕਾਂਡ ’ਚ ਇਨਸਾਫ਼ ਲਈ ਮੈਦਾਨ ’ਚ ਨਿੱਤਰੇ ਕੇਵਲ ਸਿੰਘ ਢਿੱਲੋਂ ਕਾਲੀ ਪੱਗ ਬੰਨ੍ਹ ਕੇ ਪੰਜਾਬ ਸਰਕਾਰ ਵਿਰੁੱਧ ਜਤਾ...
Ad Position 24