18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਪਿੰਗਲਾ ਆਸ਼ਰਮ ਸਨੌਰ ਦੇ 32ਵੇਂ ਯਾਦਗਾਰੀ ਦਿਵਸ ਮੌਕੇ ਸਮੂਹਿਕ ਵਿਆਹ ਕੀਤੇ

ਸਨੌਰ, 18 ਅਕਤੂਬਰ (ਮੋਹਣ ਸਿੰਘ ਭੱਟੀ)-ਸਨੌਰ ਰੋਡ ਸਥਿਤ ਆਲ ਇੰਡੀਆ ਪਿੰਗਲਾ ਆਸ਼ਰਮ ਵਿਖੇ ਸੰਸਥਾ ਦੇ ਬਾਨੀ ਸੱਚਖੰਡ ਵਾਸੀ ਸੰਤ ਬਾਬਾ ਮੋਹਣ ਸਿੰਘ ਦਾ 32ਵਾਂ ਸਾਲਾਨਾ ਯਾਦਗਾਰੀ ਦਿਵਸ ਮੁਖੀ ਸੰਤ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਅਖੰਡ ਪਾਠਾਂ ਦੀਆਂ ਲੜੀਆਂ ਦੇ ਭੋਗ ਪਾਏ ਗਏ ਤੇ ਧਾਰਮਿਕ ਸਮਾਗਮ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 19-10-2026
ਸਨੌਰ, 18 ਅਕਤੂਬਰ (ਮੋਹਣ ਸਿੰਘ ਭੱਟੀ)-ਸਨੌਰ ਰੋਡ ਸਥਿਤ ਆਲ ਇੰਡੀਆ ਪਿੰਗਲਾ ਆਸ਼ਰਮ ਵਿਖੇ ਸੰਸਥਾ ਦੇ ਬਾਨੀ ਸੱਚਖੰਡ ਵਾਸੀ ਸੰਤ ਬਾਬਾ ਮੋਹਣ ਸਿੰਘ ਦਾ 32ਵਾਂ ਸਾਲਾਨਾ ਯਾਦਗਾਰੀ ਦਿਵਸ ਮੁਖੀ ਸੰਤ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਅਖੰਡ ਪਾਠਾਂ ਦੀਆਂ ਲੜੀਆਂ ਦੇ ਭੋਗ ਪਾਏ ਗਏ ਤੇ ਧਾਰਮਿਕ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਸਮਾਜ ਸੇਵਾ ਵਿਚ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਹਰਮਿੰਦਰ ਸਿੰਘ ਖੁਰਾਣਾ ਨੂੰ ਸੰਤ ਬਾਬਾ ਮੋਹਣ ਸਿੰਘ ਮੈਮੋਰੀਅਲ ਨਿਸ਼ਕਾਮ ਰਾਸ਼ਟਰੀ ਸਮਾਜ ਸੇਵੀ ਸੰਤ ਰਤਨ ਐਵਾਰਡ ਅਤੇ ਬਲਜਿੰਦਰ ਸਿੰਘ ਢਿੱਲੋਂ ਨੂੰ ਰਾਸ਼ਟਰੀ ਸਮਾਜ ਸੇਵੀ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਤਾਂ-ਮਹਾਂਪੁਰਸ਼ਾਂ, ਕਥਾਵਾਚਕਾਂ ਅਤੇ ਢਾਡੀ ਜਥਿਆਂ ਨੇ ਗੁਰਬਾਣੀ ਕੀਰਤਨ, ਕਥਾ ਅਤੇ ਕਵੀਸ਼ਰੀ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸੰਤ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਲੋੜਵੰਦਾਂ ਦੀ ਨਿਸ਼ਕਾਮ ਸੇਵਾ ਕਰਨਾ ਹੀ ਸੱਚੇ ਜੀਵਨ ਦਾ ਉਦੇਸ਼ ਹੈ । ਸਮਾਗਮ ਦੌਰਾਨ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਆਨੰਦ ਕਾਰਜ ਸਿੱਖ ਧਰਮ ਦੀ ਮਰਿਆਦਾ ਅਨੁਸਾਰ ਕਰਵਾਏ ਗਏ। ਨਵ-ਵਿਆਹੀਆਂ ਜੋੜੀਆਂ ਦੀ ਸੁਖੀ ਗ੍ਰਹਿਸਥੀ ਲਈ ਅਰਦਾਸ ਕੀਤੀ ਗਈ ਤੇ ਉਨ੍ਹਾਂ ਨੂੰ ਘਰੇਲੂ ਜੀਵਨ ਲਈ ਲੋੜੀਂਦਾ ਸਮਾਨ ਵੀ ਭੇਟ ਕੀਤਾ। ਇਸ ਮੌਕੇ ਅਦਾਰਾ ‘ਅਜੀਤ’ ਵਲੋਂ ਧਰਮਿੰਦਰ ਸਿੰਘ ਸਿੱਧੂ ਜ਼ਿਲ੍ਹਾ ਇੰਚਾਰਜ ਉਪ ਦਫ਼ਤਰ ਪਟਿਆਲਾ ਤੋਂ ਇਲਾਵਾ ਪ੍ਰਿੰਸੀਪਲ ਅਜੀਤ ਸਿੰਘ ਭੱਟੀ, ਸਰਬ ਧਰਮ ਕਲੱਬ ਤੋਂ ਭੁਪਿੰਦਰ ਸਿੰਘ ਚਾਚੂ, ਚੇਅਰਮੈਨ ਤਜਿੰਦਰ ਮਹਿਤਾ, ਸੀਨੀਅਰ ਕਾਂਗਰਸੀ ਆਗੂ ਗੌਰਵ ਸੰਧੂ, ਕੁੰਦਨ ਗੋਗੀਆ ਮੇਅਰ ਪਟਿਆਲਾ, ਸੰਜੀਵ ਧੀਮਾਨ ਵਿਰਸਾ ਸੰਭਾਲ ਮੰਚ ਬੀਜੇਪੀ, ਜਥੇਦਾਰ ਮੋਹਨ ਸਿੰਘ ਕਰਤਾਰਪੁਰ, ਉਮਾਰਓ ਸਿੰਘ ਤਲਵਾੜਾ, ਚਰਨਜੀਤ ਸਿੰਘ ਮੱਟੂ ਪ੍ਰਧਾਨ ਬਾਬਾ ਜੀਵਨ ਸਿੰਘ ਨਿਸ਼ਕਾਮ ਸੇਵਾ ਸੁਸਾਇਟੀ, ਗੁਰਮੋਹਨ ਸਿੰਘ ਕਾਰ ਸੇਵਾ ਵਾਲੇ, ਮਨਜੀਤ ਸਿੰਘ ਚੌਹਾਨ ਸਮਾਜ ਸੇਵਕ ਸਨੌਰ, ਹਰਦਿਆਲ ਸਿੰਘ ਭੱਟੀ, ਮੇਜਰ ਸੁਰਿੰਦਰ ਪਾਂਡੋਵ, ਸਮਾਜ ਸੇਵਕ ਓਮ ਪ੍ਰਕਾਸ਼ ਗਰਗ, ਸਮਾਜ ਸੇਵਕ ਡਾ. ਅਨਿਲ ਰੂਪ ਰਾਏ ਸਨੌਰ, ਭਾਈ ਮਿਹਰਬਾਨ ਸਿੰਘ, ਭਾਈ ਹਰਜੋਤ ਸਿੰਘ, ਭਾਈ ਜਸਪ੍ਰੀਤ ਸਿੰਘ ਨੇ ਵੀ ਪਹੁੰਚ ਕੇ ਸਹਿਯੋਗ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਬਲਵਿੰਦਰ ਸਿੰਘ ਬਿੱਟੂ ਭਾਜਪਾ ਮੰਡਲ ਅਰਨੀਵਾਲਾ ਦੇ 5ਵੀਂ ਵਾਰ ਪ੍ਰਧਾਨ ਬਣੇ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦ੍ਰਿੜ੍ਹ ਸੰਕਲਪ ਵਾਲਾ ਨੌਜਵਾਨ ਸੀ, ਜੋ ਬੋਲ ਪੁਗਾ ਗਿਆ-ਬੱਬੂ ਮਾਨ
Ad Position 24