18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਪਾਕਿਸਤਾਨੀ ਫ਼ੌਜ ਤੇ ਖ਼ੁਫ਼ੀਆ ਏਜੰਸੀਆਂ ’ਤੇ ਪਸ਼ਤੂਨ ਖੇਤਰਾਂ ’ਚ ਅੱਤਵਾਦ ਨੂੰ ਹੱਲਾਸ਼ੇਰੀ ਦੇਣ ਦੇ ਦੋਸ਼

ਅੰਮ੍ਰਿਤਸਰ, 18 ਅਕਤੂਬਰ (ਸੁਰਿੰਦਰ ਕੋਛੜ)-ਪਸ਼ਤੂਨ ਤਹੱਫ਼ੁਜ਼ ਮੂਵਮੈਂਟ (ਪੀ. ਟੀ.

Ad Position 21
No active advertisement
ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਮੰਜ਼ੂਰ ਪਸ਼ਤੀਨ। ਤਸਵੀਰ ਰਾਹੀਂ : ਸੁਰਿੰਦਰ ਕੋਛੜ 19-10-2026
ਅੰਮ੍ਰਿਤਸਰ, 18 ਅਕਤੂਬਰ (ਸੁਰਿੰਦਰ ਕੋਛੜ)-ਪਸ਼ਤੂਨ ਤਹੱਫ਼ੁਜ਼ ਮੂਵਮੈਂਟ (ਪੀ. ਟੀ. ਐੱਮ.) ਦੇ ਮੁਖੀ ਮੰਜ਼ੂਰ ਪਸ਼ਤੀਨ ਨੇ ਪਾਕਿਸਤਾਨੀ ਫ਼ੌਜ ਤੇ ਉਸ ਦੀਆਂ ਖ਼ੁਫ਼ੀਆ ਏਜੰਸੀਆਂ ’ਤੇ ਦੇਸ਼ ਦੇ ਪਸ਼ਤੂਨ ਇਲਾਕਿਆਂ ’ਚ ਅੱਤਵਾਦੀ ਗਰੁੱਪ ਬਣਾਉਣ, ਉਨ੍ਹਾਂ ਨੂੰ ਫ਼ੰਡ ਦੇਣ ਅਤੇ ਸਿਖਲਾਈ ਦੇਣ ਦੇ ਗੰਭੀਰ ਦੋਸ਼ ਲਗਾਏ ਹਨ। ਪਸ਼ਤੀਨ ਨੇ ਦੋਸ਼ ਲਗਾਇਆ ਕਿ ਦਹਿਸ਼ਤਗਰਦੀ ਵਿਰੋਧੀ ਕਾਰਵਾਈਆਂ ਦੇ ਬਹਾਨੇ ਉੱਥੋਂ ਦੇ ਸਥਾਨਕ ਲੋਕਾਂ ਨੂੰ ਘਰੋਂ ਬੇਘਰ ਕੀਤਾ ਜਾ ਰਿਹਾ ਹੈ ਤਾਂ ਜੋ ਉੱਥੋਂ ਦੇ ਖਣਿਜ ਤੇ ਕੁਦਰਤੀ ਸਾਧਨਾਂ ’ਤੇ ਕਬਜ਼ਾ ਕੀਤਾ ਜਾ ਸਕੇ। ‘ਹੇਗ ਜਸਟਿਸ ਡਾਇਲਾਗ-2026’ ਦੌਰਾਨ ਵਰਚੂਅਲ ਸੰਬੋਧਨ ਕਰਦਿਆਂ ਪਸ਼ਤੀਨ ਨੇ ਕਿਹਾ ਕਿ ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮੇਂ ਦੌਰਾਨ ਚਲਾਈਆਂ ਗਈਆਂ ਫ਼ੌਜੀ ਕਾਰਵਾਈਆਂ ਕਾਰਨ ਹਜ਼ਾਰਾਂ ਪਸ਼ਤੂਨ ਮਾਰੇ ਗਏ, ਹਜ਼ਾਰਾਂ ਲਾਪਤਾ ਹੋ ਗਏ ਅਤੇ ਲੱਖਾਂ ਲੋਕ ਬੇਘਰ ਹੋ ਚੁੱਕੇ ਹਨ, ਪਰ ਇਸ ਦੇ ਬਾਵਜੂਦ ਖ਼ੈਬਰ ਪਖਤੂਨਖਵਾ ’ਚ ਕੋਈ ਪੱਕਾ ਅਮਨ ਕਾਇਮ ਨਹੀਂ ਹੋ ਸਕਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹੇਗ ਸਥਿਤ ਕੌਮਾਂਤਰੀ ਅਦਾਲਤ (ਆਈ. ਸੀ. ਜੇ.) ’ਚ ਗੱਲ ਰੱਖਦਿਆਂ ਪਸ਼ਤੀਨ ਨੇ ਕਿਹਾ ਕਿ ਪਿਛਲੇ 23 ਸਾਲਾਂ ਦੌਰਾਨ ਪਸ਼ਤੂਨਾਂ ਨੇ ਲਗਾਤਾਰ ਖ਼ੂਨ-ਖ਼ਰਾਬਾ ਤੇ ਦੁੱਖ ਝੱਲੇ ਹਨ। ਪਸ਼ਤੀਨ ਨੇ ਦਾਅਵਾ ਕੀਤਾ ਕਿ ਸਾਲ 2004 ਤੋਂ ਹੁਣ ਤੱਕ ਦਰਜਨਾਂ ਵੱਡੇ ਅਤੇ ਹਜ਼ਾਰਾਂ ਟਾਰਗੇਟਿਡ ਅਪਰੇਸ਼ਨ ਕੀਤੇ ਜਾਣ ਦੇ ਬਾਵਜੂਦ ਫ਼ੌਜ ਇਲਾਕੇ ’ਚ ਸੁਰੱਖਿਆ ਦੇਣ ਵਿਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਝੋਟਾ ਕਤਲ ਕਾਂਡ ’ਚ ਇਨਸਾਫ਼ ਲਈ ਮੈਦਾਨ ’ਚ ਨਿੱਤਰੇ ਕੇਵਲ ਸਿੰਘ ਢਿੱਲੋਂ ਕਾਲੀ ਪੱਗ ਬੰਨ੍ਹ ਕੇ ਪੰਜਾਬ ਸਰਕਾਰ ਵਿਰੁੱਧ ਜਤਾ... ਅਗਲੀ ਖ਼ਬਰ ਬਾਦਲ ਦਲ ਨਾਲ ਸਮਝੌਤੇ ਦੀਆਂ ਖ਼ਬਰਾਂ ਮਹਿਜ਼ ਅਫ਼ਵਾਹਾਂ-ਪੀਰ ਮੁਹੰਮਦ, ਸੋਢੀ
Ad Position 24