28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਭਾਰਤ 'ਚ ਥੋਕ ਮਹਿੰਗਾਈ ਦਰ 'ਚ ਇਕ ਮਹੀਨੇ 'ਚ ਦੁੱਗਣੇ ਤੋਂ ਜ਼ਿਆਦਾ ਵਾਧਾ <br/>

Ad Position 21
No active advertisement
ਅਜੀਤ ਡੈਸਕ 15-05-2026

ਨਵੀਂ ਦਿੱਲੀ, 14 ਮਈ (ਉਪਮਾ ਡਾਗਾ ਪਾਰਥ)-ਅਪ੍ਰੈਲ 'ਚ ਥੋਕ ਮਹਿੰਗਾਈ ਸੂਚਕ ਅੰਕ ਦੁੱਗਣੇ ਤੋਂ ਜ਼ਿਆਦਾ ਵਧ ਕੇ 8.3 ਫ਼ੀਸਦੀ ਹੋ ਗਿਆ ਹੈ ਜੋ ਕਿ ਪਿਛਲੇ ਸਾਢੇ 3 ਸਾਲ ਦਾ ਸਭ ਤੋਂ ਉੱਚਾ ਪੱਧਰ ਹੈ | ਮਾਰਚ 'ਚ ਮਹਿੰਗਾਈ ਸੂਚਕ ਅੰਕ 3.88 ਫ਼ੀਸਦੀ ਸੀ | ਵਣਜ ਮੰਤਰਾਲੇ ਵਲੋਂ ਵੀਰਵਾਰ ਨੂੰ ਥੋਕ ਮਹਿੰਗਾਈ ਦੇ ਅੰਕੜੇ ਜਾਰੀ ਕਰਨ ਤੋਂ ਬਾਅਦ ਇਹ ਜਾਣਕਾਰੀ ਸਾਹਮਣੇ ਆਈ ਹੈ | ਅੰਕੜਿਆਂ ਮੁਤਾਬਿਕ ਰੋਜ਼ਾਨਾ ਦੀ ਜ਼ਰੂਰਤ ਵਾਲੇ ਸਾਮਾਨਾਂ ਦੀ ਮਹਿੰਗਾਈ 6.36 ਫ਼ੀਸਦੀ ਤੋਂ ਵਧ ਕੇ 9.17 ਫ਼ੀਸਦੀ ਹੋ ਗਈ ਹੈ | ਖਾਣ-ਪੀਣ ਦੀਆਂ ਵਸਤਾਂ ਦੀ ਮਹਿੰਗਾਈ 1.85 ਫ਼ੀਸਦੀ ਤੋਂ ਵਧ ਕੇ 1.98 ਫ਼ੀਸਦੀ 'ਤੇ ਪਹੁੰਚ ਗਈ ਹੈ | ਸਭ ਤੋਂ ਵੱਧ ਵਾਧਾ ੲੀਂਧਨ ਦੀਆਂ ਕੀਮਤਾਂ 'ਚ ਦਰਜ ਕੀਤਾ ਗਿਆ ਹੈ ਜਿਥੇ ੲੀਂਧਨ ਅਤੇ ਊਰਜਾ ਦੀ ਥੋਕ ਮਹਿੰਗਾਈ 1.05 ਫ਼ੀਸਦੀ ਤੋਂ ਵਧ ਕੇ 24.71 ਫ਼ੀਸਦੀ ਹੋ ਗਈ ਹੈ ਜਦਕਿ ਉਸਾਰੀ ਉਤਪਾਦਾਂ ਦੀ ਥੋਕ ਮਹਿੰਗਾਈ ਦਰ 3.39 ਫ਼ੀਸਦੀ ਤੋਂ ਵਧ ਕੇ 4.62 ਫ਼ੀਸਦੀ ਹੋ ਗਈ ਹੈ | ਥੋਕ ਮਹਿੰਗਾਈ ਵਧਣ ਦਾ ਸਿੱਧਾ ਅਸਰ ਆਉਣ ਵਾਲੇ ਸਮੇਂ 'ਚ ਰਿਟੇਲ ਬਾਜ਼ਾਰ 'ਤੇ ਪਵੇਗਾ ਜਿਸ 'ਚ ਆਵਾਜਾਈ, ਕਿਸਾਨਾਂ, ਗੈਸ ਸਮੇਤ ਕਈ ਜ਼ਰੂਰੀ ਸਾਮਾਨ ਮਹਿੰਗੇ ਹੋ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਹਾਈ ਕੋਰਟ ਨੇ ਸਕਾਲਰਸ਼ਿਪ ਘੁਟਾਲੇ 'ਚ ਅਪਣਾਇਆ ਸਖ਼ਤ ਰੁਖ਼ <br/> ਅਗਲੀ ਖ਼ਬਰ ਮਰਦਮਸ਼ੁਮਾਰੀ 2027 ਪਹਿਲੇ ਪੜਾਅ 'ਚ ਘਰਾਂ ਦੀ ਗਿਣਤੀ ਤੇ ਹਾਊਸਿੰਗ ਸੈਂਸਸ ਨੂੰ ਹੋਵੇਗੀ ਤਰਜੀਹ - ਸੰਦੀਪ ਕੁਮਾਰ <b...
Ad Position 24