22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਸਰਕਾਰੀ ਰਿਕਾਰਡ ਨਾਲ ਛੇੜਖ਼ਾਨੀ ਕਰਨ ਦੇ ਮਾਮਲੇ ਵਿਚ ਤਤਕਾਲੀ ਥਾਣਾ ਮੁਖੀ ਤੇ ਮੁੱਖ ਮੁਨਸ਼ੀ ਨਾਮਜ਼ਦ

Ad Position 21
No active advertisement
ਰੁਪਿੰਦਰ ਕੌਰ ਪੰਧੇਰ ਦੀ ਪੁਰਾਣੀ ਤਸਵੀਰ |<br/> 19-05-2026

ਡੇਹਲੋਂ, 18 ਮਈ (ਅੰਮਿ੍ਤਪਾਲ ਸਿੰਘ ਕੈਲੇ)-ਕਿਲ੍ਹਾ ਰਾਏਪੁਰ ਵਿਖੇ ਪ੍ਰਵਾਸੀ ਭਾਰਤੀ ਅÏਰਤ ਦੇ ਬਹੁਚਰਚਿਤ ਕਤਲ ਮਾਮਲੇ ਵਿਚ ਕਥਿਤ ਸਰਕਾਰੀ ਰਿਕਾਰਡ ਨਾਲ ਛੇੜਛਾੜ, ਸਬੂਤਾਂ ਨੂੰ ਨਸ਼ਟ ਕਰਨ ਦੇ ਦੋਸ਼ਾਂ ਤਹਿਤ ਪੁਲਿਸ ਵਲੋਂ ਹਾਈਕੋਰਟ ਦੇ ਹੁਕਮਾਂ ਬਾਅਦ ਪੁਲਿਸ ਕਮਿਸ਼ਨਰ ਲੁਧਿਆਣਾ ਅਧੀਨ ਪੈਂਦੇ ਥਾਣਾ ਡੇਹਲੋਂ ਦੇ ਤਤਕਾਲੀ ਥਾਣਾ ਮੁਖੀ ਅਤੇ ਮੁੱਖ ਮੁਨਸ਼ੀ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜ਼ਿਕਰਯੋਗ ਹੈ ਅਮਰੀਕਾ ਸਿਟੀਜ਼ਨ ਔਰਤ ਰੁਪਿੰਦਰ ਕੌਰ ਦੇ ਸਨਸਨੀਖ਼ੇਜ਼ ਕਤਲ ਮਾਮਲੇ ਵਿਚ ਨਾਮਜ਼ਦ ਇਕ ਕਥਿਤ ਮੁਲਜ਼ਮ ਵਲੋਂ ਇਕ ਮਰੇ ਹੋਏ ਵਿਅਕਤੀ ਦੇ ਬਿਆਨਾਂ ਨੂੰ ਅਧਾਰ ਬਣਾ ਕੇ ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਸੀ, ਜਿਸ ਦੇ ਸੰਬੰਧ ਵਿਚ ਅਦਾਲਤ ਵਲੋਂ ਪੁਲਿਸ ਡੀ. ਜੀ. ਪੀ. ਲਾਅ ਐਂਡ ਆਰਡਰ ਤੋਂ ਮੰਗੀ ਰਿਪੋਰਟ ਤੋਂ ਬਾਅਦ ਉਕਤ ਕਤਲ ਕੇਸ ਮੁੜ ਚਰਚਾ ਦਾ ਵਿਸ਼ਾ ਬਣਨ ਦੇ ਨਾਲ-ਨਾਲ ਪੁਲਿਸ ਦੇ ਗਲੇ ਦੀ ਹੱਡੀ ਬਣ ਗਿਆ | ਜ਼ਿਕਰਯੋਗ ਹੈ ਕਿ ਸੰਨ 2025 ਵਿਚ ਅਮਰੀਕਾ ਸਿਟੀਜ਼ਨ 72 ਸਾਲਾ ਅÏਰਤ ਰੁਪਿੰਦਰ ਕੌਰ ਪੰਧੇਰ ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕਿਲ੍ਹਾ ਰਾਏਪੁਰ ਦੇ ਇੱਕ ਘਰ ਅੰਦਰ ਕਤਲ ਕਰਕੇ ਉਸ ਦੀ ਲਾਸ਼ ਨੂੰ ਸਾੜ ਦਿੱਤਾ ਗਿਆ ਸੀ, ਜਿਸ ਸੰਬੰਧੀ ਡੇਹਲੋਂ ਪੁਲਿਸ ਵਲੋਂ ਸੁਖਜੀਤ ਸਿੰਘ ਸੋਨੂੰ ਵਾਸੀ ਕਿਲ੍ਹਾ ਰਾਏਪੁਰ, ਚਰਨਜੀਤ ਸਿੰਘ ਪਿੰਡ ਮਹਿਮਾ ਸਿੰਘ ਵਾਲਾ ਹਾਲ ਵਾਸੀ ਇੰਗਲੈਂਡ ਸਮੇਤ ਮਨਵੀਰ ਸਿੰਘ ਉਰਫ਼ ਮਨੀ ਨੂੰ ਕਥਿਤ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਸੀ | ਦੱਸਣਯੋਗ ਹੈ ਕਿ ਉਕਤ ਅÏਰਤ ਮਈ 2025 ਵਿਚ ਸੁਖਜੀਤ ਸਿੰਘ ਸੋਨੂੰ ਪੁੱਤਰ ਰਾਮ ਸਿੰਘ ਵਾਸੀ ਮੱਲਾ ਪੱਤੀ ਕਿਲ੍ਹਾ ਰਾਏਪੁਰ ਦੇ ਘਰ ਆਈ ਹੋਈ ਸੀ, ਜਿਸ ਦੇ ਲਾਪਤਾ ਹੋਣ ਸੰਬੰਧੀ 18 ਅਗਸਤ 2025 ਨੂੰ ਥਾਣਾ ਡੇਹਲੋਂ ਵਿਖੇ ਖ਼ੁਦ ਸੁਖਜੀਤ ਸਿੰਘ ਸੋਨੂੰ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ | ਇਸ ਕਤਲ ਮਾਮਲੇ ਵਿਚ ਪੁਲਿਸ ਵਲੋਂ ਸ਼ਾਮਿਲ ਕੀਤੇ ਕਥਿਤ ਦੋਸ਼ੀ ਮਨਵੀਰ ਸਿੰਘ ਮਨੀ ਵਲੋਂ ਇਕ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਦਾਖਲ ਕਰ ਕੇ ਇਹ ਧਿਆਨ ਵਿਚ ਲਿਆਂਦਾ ਗਿਆ ਕਿ ਡੇਹਲੋਂ ਪੁਲਿਸ ਵਲੋਂ ਉਕਤ ਕੇਸ ਵਿਚ ਇਕ ਗਵਾਹ ਵਜੋਂ ਸ਼ਾਮਿਲ ਵਿਅਕਤੀ ਗੁਰਪ੍ਰੀਤ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਕਿਲ੍ਹਾ ਰਾਏਪੁਰ ਦਾ ਬਿਆਨ 19 ਸਤੰਬਰ 2025 ਨੂੰ ਦਰਜ ਕੀਤਾ ਹੋਇਆ ਹੈ, ਜਿਸ ਦੀ ਮੌਤ 29 ਮਈ 2025 ਨੂੰ ਹੋ ਚੁੱਕੀ ਹੈ | ਇਸੇ ਸੰਬੰਧੀ ਮਾਣਯੋਗ ਅਦਾਲਤ ਵਲੋਂ ਡੀ. ਜੀ. ਪੀ. ਲਾਅ ਐਂਡ ਆਰਡਰ ਤੋਂ ਰਿਪੋਰਟ ਮੰਗੀ ਗਈ ਤਾਂ ਐੱਸ. ਆਈ. ਟੀ. ਦਾ ਗਠਨ ਕਰ ਕੇ ਤਫ਼ਤੀਸ਼ ਆਰੰਭੀ ਗਈ, ਜਿਸ ਬਾਅਦ ਸਰਕਾਰੀ ਰਿਕਾਰਡ ਨਾਲ ਛੇੜਛਾੜ, ਸਬੂਤਾਂ ਨੂੰ ਨਸ਼ਟ ਕਰਨ ਦੇ ਦੋਸ਼ਾਂ ਤਹਿਤ ਥਾਣਾ ਡੇਹਲੋਂ ਵਿਖੇ ਤਤਕਾਲੀ ਥਾਣਾ ਮੁਖੀ ਇੰਸਪੈਕਟਰ ਸੁਖਜਿੰਦਰ ਸਿੰਘ ਅਤੇ ਮੁੱਖ ਮੁਨਸ਼ੀ ਸੰਜੀਵ ਕੁਮਾਰ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ 13 ਲੱਖ ਰਿਸ਼ਵਤਖ਼ੋਰੀ ਮਾਮਲੇ 'ਚ ਓ. ਪੀ. ਰਾਣਾ ਵਲੋਂ ਅਗਾਊਾ ਜ਼ਮਾਨਤ ਅਰਜ਼ੀ ਦਾਖ਼ਲ ਅਗਲੀ ਖ਼ਬਰ ਫ਼ਰਜ਼ੀ ਕਰੰਸੀ ਗਰੋਹ ਦਾ ਪਰਦਾਫਾਸ਼ : 5.50 ਲੱਖ ਦੇ ਨਕਲੀ ਨੋਟਾਂ ਸਮੇਤ 4 ਮੁਲਜ਼ਮ ਗਿ੍ਫ਼ਤਾਰ
Ad Position 24