22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਗਰਮੀ ਕਾਰਨ ਇਕ ਦਿਨ 'ਚ ਹੀ 1500 ਮੈਗਾਵਾਟ ਵਧੀ ਬਿਜਲੀ ਦੀ ਮੰਗ

Ad Position 21
No active advertisement
ਅਜੀਤ ਡੈਸਕ 19-05-2026

ਪਟਿਆਲਾ, 18 ਮਈ (ਧਰਮਿੰਦਰ ਸਿੰਘ ਸਿੱਧੂ)-ਸੂਬੇ 'ਚ ਪੈ ਰਹੀ ਅੰਤਾਂ ਦੀ ਗਰਮੀ ਕਾਰਨ ਜਿਥੇ ਲੋਕਾਂ ਦਾ ਜਿਊਣਾ ਦੁਭਰ ਹੋਇਆ ਪਿਆ ਹੈ, ਉੱਥੇ ਹੀ ਝੋਨੇ ਦੀ ਲਵਾਈ ਤੋਂ ਪਹਿਲਾਂ ਬਿਜਲੀ ਦੀ ਮੰਗ 'ਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ | ਬਿਜਲੀ ਦੀ ਮੰਗ ਜੋ ਬੀਤੀ ਕੱਲ੍ਹ ਵੱਧ ਤੋਂ ਵੱਧ 12320 ਮੈਗਾਵਾਟ ਸੀ ਅੱਜ ਗਰਮੀ ਕਾਰਨ ਵੱਧ ਕੇ 13712 ਮੈਗਾਵਾਟ 'ਤੇ ਪਹੁੰਚ ਚੁੱਕੀ ਹੈ | ਜੇਕਰ ਲੰਘੇ ਦੋ ਸਾਲਾਂ ਦੇ ਮਈ ਮਹੀਨੇ ਦੀ ਵੱਧ ਤੋਂ ਵੱਧ ਬਿਜਲੀ ਦੀ ਮੰਗ ਦੀ ਗੱਲ ਕੀਤੀ ਜਾਵੇ ਤਾਂ 2024 ਵਿਚ 22 ਮਈ ਨੂੰ 14322 ਮੈਗਾਵਾਟ ਅਤੇ 2025 ਦੀ 21 ਮਈ ਨੂੰ 14149 ਮੈਗਾਵਾਟ ਦਰਜ ਕੀਤੀ ਗਈ ਸੀ | ਪ੍ਰੰਤੂ ਇਸ ਸਾਲ ਪੈਂਦੀ ਗਰਮੀ ਕਾਰਨ ਹਾਲੇ ਮਈ ਮਹੀਨੇ ਦੇ ਲਗਪਗ 12 ਦਿਨ ਬਚਦੇ ਹਨ ਤੇ ਬਿਜਲੀ ਦੀ ਮੰਗ ਹੁਣ ਹੀ 13712 'ਤੇ ਪਹੁੰਚ ਗਈ ਹੈ ਜੋ ਕਿ ਆਉਣ ਵਾਲੇ ਦਿਨਾਂ ਵਿਚ ਪਿਛਲੇ ਦੋ ਸਾਲਾਂ ਦੇ ਰਿਕਾਰਡ ਤੋੜਨ ਦਾ ਯਤਨ ਕਰਦੀ ਜਾਪਦੀ ਹੈ | ਸੂਬੇ ਦੇ ਬਹੁਤੇ ਹਿੱਸਿਆਂ ਵਿਚ ਤਾਪਮਾਨ 42 ਡਿਗਰੀ ਤੋਂ ਉਪਰ ਜਾ ਚੁੱਕਾ ਹੈ | ਬਠਿੰਡਾ ਤੇ ਪਟਿਆਲਾ ਸਮੇਤ ਬਹੁਤੇ ਜ਼ਿਲਿ੍ਹਆਂ 'ਚ ਆਉਣ ਵਾਲੇ ਦਿਨਾਂ ਵਿਚ ਤਾਪਮਾਨ 44 ਤੋਂ 45 ਡਿਗਰੀ ਵਿਚਕਾਰ ਜਾਣ ਬਾਰੇ ਦੱਸਿਆ ਜਾ ਰਿਹਾ ਹੈ | ਫਿਲਹਾਲ ਮੌਸਮ ਵਿਭਾਗ ਵਲੋਂ ਯੈਲੋ ਅਲਰਟ ਜਾਰੀ ਕਰਦਿਆਂ ਗਰਮ ਹਵਾਵਾਂ ਚੱਲਣ ਬਾਰੇ ਕਿਹਾ ਗਿਆ ਹੈ ਤੇ ਦੂਜੇ ਪਾਸੇ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਮੀਂਹ ਦਾ ਨਾਮੋ ਨਿਸ਼ਾਨ ਨਜ਼ਰ ਨਹੀਂ ਆ ਰਿਹਾ |

Ad Position 22
No active advertisement
ਪਿਛਲੀ ਖ਼ਬਰ ਸੰਗਰੂਰ 'ਚ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ <br/> ਅਗਲੀ ਖ਼ਬਰ 13 ਲੱਖ ਰਿਸ਼ਵਤਖ਼ੋਰੀ ਮਾਮਲੇ 'ਚ ਓ. ਪੀ. ਰਾਣਾ ਵਲੋਂ ਅਗਾਊਾ ਜ਼ਮਾਨਤ ਅਰਜ਼ੀ ਦਾਖ਼ਲ
Ad Position 24