02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

8 ਨਗਰ ਨਿਗਮਾਂ ਦੇ 2003, ਕੌਂਸਲ ਦੇ 6887 ਤੇ ਨਗਰ ਪੰਚਾਇਤ ਦੇ 1206 ਉਮੀਦਵਾਰ ਚੋਣ ਮੈਦਾਨ 'ਚ <br/>

Ad Position 21
No active advertisement
ਅਜੀਤ ਡੈਸਕ 22-05-2026

ਬਠਿੰਡਾ, 21 ਮਈ (ਵੀਰਪਾਲ ਸਿੰਘ)-ਪੰਜਾਬ ਦੀਆਂ ਮਿੰਨੀ ਅਸੈਂਬਲੀ ਦੇ ਚੋਣ ਮੁਕਾਬਲਿਆਂ ਲਈ ਸੂਬੇ ਦੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ 10,809 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੇਪਰ ਦਾਖਲ ਕੀਤੇ ਗਏ ਸਨ, ਜਿਨ੍ਹਾਂ ਵਿਚ 713 ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਰੱਦ 2,393 ਕਵਰਿੰਗ ਉਮੀਦਵਾਰਾਂ ਵਲੋਂ ਕਾਗਜ਼ ਵਾਪਸ ਲਏ ਜਾਣ ਬਾਅਦ ਪੰਜਾਬ 'ਚ 26 ਮਈ ਨੂੰ ਹੋਣ ਜਾ ਰਹੀਆਂ ਨਿਗਮ ਚੋਣਾਂ ਦੇ ਮਹਾਂ-ਮੁਕਾਬਲੇ ਲਈ ਪੰਜਾਬ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਚੋਣ ਮੈਦਾਨ ਵਿਚ ਆਪਣੀ-ਆਪਣੀ ਕਿਸਮਤ ਅਜ਼ਮਾਉਣ ਤੇ ਚੋਣ ਪ੍ਰਚਾਰ ਕਰਨ ਲਈ ਸਿਆਸੀ ਪਾਰਾ ਗਰਮ ਕਰ ਦਿੱਤਾ ਹੈ | ਸੂਬੇ ਵਿਚ ਅੱਤ ਦੀ ਗਰਮੀ ਦੇ ਦਿਨਾਂ ਵਿਚ 8 ਨਗਰ ਨਿਗਮਾਂ ਦੇ 2003 ਉਮੀਦਵਾਰਾਂ, ਨਗਰ ਕੌਂਸਲ ਦੇ 6887 ਉਮੀਦਵਾਰਾਂ, 76 ਨਗਰ ਪੰਚਾਇਤ ਦੇ 1206 ਉਮੀਦਵਾਰਾਂ ਵਲੋਂ ਆਪਣਾ ਚੋਣ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ | ਨਗਰ ਨਿਗਮ ਲਈ 2154 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਭਰੇ ਗਏ ਸਨ, ਜਿਨ੍ਹਾਂ ਵਿਚੋਂ 151 ਉਮੀਦਵਾਰਾਂ ਦੇ ਪੇਪਰ ਰੱਦ ਹੋਏ ਹਨ ਇਸੇ ਤਰ੍ਹਾਂ ਨਗਰ ਕੌਂਸਲ ਦੇ ਚੋਣ ਮੁਕਾਬਲਿਆਂ ਲਈ 7334 ਉਮੀਦਵਾਰਾਂ ਵਲੋਂ ਪੇਪਰ ਭਰੇ ਗਏ ਸਨ, ਜਿਨ੍ਹਾਂ ਵਿਚ 447 ਉਮੀਦਵਾਰਾਂ ਦੇ ਪੇਪਰ ਰੱਦ ਹੋ ਗਏ ਹਨ | ਇਸੇ ਤਰ੍ਹਾਂ ਨਗਰ ਪੰਚਾਇਤ ਚੋਣ ਮੁਕਾਬਲਿਆਂ ਲਈ 1321 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਭਰੇ ਸਨ, ਜਿਨ੍ਹਾਂ ਵਿਚੋਂ 115 ਉਮੀਦਵਾਰਾਂ ਦੇ ਪੇਪਰ ਰੱਦ ਹੋ ਗਏ ਹਨ | ਪੇਪਰ ਰੱਦ ਦੇ ਮਾਮਲਿਆਂ ਵਿਚ ਵਿਰੋਧੀ ਪਾਰਟੀਆਂ ਵਲੋਂ ਸੱਤਾਧਾਰੀ 'ਆਪ' ਸਰਕਾਰ 'ਤੇ ਧੱਕੇਸ਼ਾਹੀ ਨਾਲ ਪੇਪਰ ਰੱਦ ਕਰਨ ਦੋਸ਼ ਲਾਇਆ ਗਿਆ ਹੈ ਇਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਵਲੋਂ ਪੰਜਾਬ ਸਰਕਾਰ ਦੇ ਖਿਲਾਫ ਕਈ ਥਾਵਾਂ 'ਤੇ ਰੋਸ ਪ੍ਰਦਰਸ਼ਨ ਕੀਤੇ ਗਏ ਹਨ | ਪੰਜਾਬ ਦੇ ਜ਼ਿਲ੍ਹੇਵਾਰ ਅੰਕੜਿਆਂ ਅਨੁਸਾਰ ਮੁਹਾਲੀ ਤੋਂ 114 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਰੱਦ ਹੋਏ ਹਨ | ਇਸੇ ਤਰ੍ਹਾਂ ਫ਼ਰੀਦਕੋਟ ਤੋਂ 55, ਲੁਧਿਆਣਾ ਤੋਂ 44, ਤਰਨਤਾਰਨ ਤੋਂ 44, ਫ਼ਿਰੋਜ਼ਪੁਰ ਤੋਂ 40, ਫ਼ਾਜ਼ਿਲਕਾ ਤੋਂ 20, ਪਟਿਆਲਾ ਤੋਂ 10, ਰੂਪਨਗਰ ਤੋਂ 11, ਬਰਨਾਲਾ ਤੋਂ 9, ਸੰਗਰੂਰ ਤੋਂ 20, ਫ਼ਤਿਹਗੜ੍ਹ ਸਾਹਿਬ ਤੋਂ 24, ਮੋਗਾ ਤੋਂ 22, ਸ੍ਰੀ ਮੁਕਤਸਰ ਸਾਹਿਬ ਤੋਂ 21, ਮਾਨਸਾ ਤੋਂ 3, ਪਠਾਨਕੋਟ ਤੋਂ 2, ਹੁਸ਼ਿਆਰਪੁਰ ਤੋਂ 1, ਕਪੂਰਥਲਾ ਤੋਂ 6, ਨਵਾ ਸ਼ਹਿਰ ਤੋਂ 6, ਜਲੰਧਰ ਤੋਂ 5, ਮਲੇਰਕੋਟਲਾ ਤੋਂ 4, ਉਮੀਦਵਾਰਾਂ ਦੇ ਪੇਪਰ ਰੱਦ ਹੋ ਗਏ ਹਨ | ਬਹੁਤੀਆਂ ਥਾਵਾਂ ਤੋਂ ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ਦੇ ਮੁਕਾਬਲੇ ਵਿਚ ਕੋਈ ਵਿਰੋਧੀ ਉਮੀਦਵਾਰ ਨਾ ਹੋਣ ਕਾਰਨ ਸੱਤਾਧਾਰੀ 'ਆਪ' ਦੇ ਬਹੁਤੇ ਉਮੀਦਵਾਰ ਬਿਨ੍ਹਾਂ ਮੁਕਾਬਲਾ ਚੋਣ ਜਿੱਤ ਗਏ ਹਨ | ਇਸ ਤੋਂ ਸਪੱਸ਼ਟ ਹੈ ਕਿ ਪੰਜਾਬ ਦੀਆਂ ਮਿੰਨੀ ਅਸੈਂਬਲੀ ਚੋਣਾਂ ਵਿਚ ਸੱਤਾਧਾਰੀਆਂ ਦੇ ਪੱਲੜਾ ਭਾਰੀ ਰਹਿਣ ਦੀ ਸੰਭਾਵਨਾ ਹਨ, ਬਾਕੀ ਸਭ 26 ਮਈ ਨੂੰ ਵੋਟਿੰਗ ਹੋਣ ਤੋਂ ਬਾਅਦ 29 ਮਈ ਨੂੰ ਆਉਣ ਵਾਲੇ ਚੋਣ ਨਤੀਜੇ ਸਪੱਸ਼ਟ ਕਰ ਦੇਣਗੇ ਕਿ ਕਿਹੜੀ ਪਾਰਟੀ ਕਿੰਨੇ ਪਾਣੀ ਵਿਚ ਹੈ |

Ad Position 22
No active advertisement
ਪਿਛਲੀ ਖ਼ਬਰ ਰਮੇਸ਼ ਸਿੰਘ ਅਰੋੜਾ ਅਮਰੀਕਾ 'ਚ 'ਗਲੋਬਲ ਸਿੱਖ ਹੀਰੋ ਐਵਾਰਡ' ਨਾਲ ਸਨਮਾਨਿਤ <br/> ਅਗਲੀ ਖ਼ਬਰ ਮੁੰਬਈ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਨਾਂਦੇੜ ਦੇ ਗੁਰਦੁਆਰਾ ਸਾਹਿਬ ਦੇ ਕੀਤੇ ਦਰਸ਼ਨ
Ad Position 24