30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਸਿੱਧੂ ਮੂਸੇਵਾਲੇ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਦੇ ਮਾਤਾ ਪਿਤਾ ਗਿ੍ਫ਼ਤਾਰ ਢਾਬੇ 'ਤੇ ਗੋਲੀਬਾਰੀ ਕਰਕੇ ਫਿਰੌਤੀ ਮੰਗਣ ਦੇ ਦੋਸ਼ <br/>

Ad Position 21
No active advertisement
ਅਜੀਤ ਡੈਸਕ 23-05-2026
ਖੰਨਾ, 22 ਮਈ (ਪੱਤਰ ਪ੍ਰੇਰਕ)-ਖੰਨਾ ਵਿਚ 1 ਮਈ ਦੀ ਸਵੇਰ ਪ੍ਰੇਮ ਵੈਸ਼ਨੋ ਢਾਬੇ 'ਤੇ ਹੋਈ ਗੋਲੀਬਾਰੀ ਅਤੇ ਫਿਰੌਤੀ ਮੰਗਣ ਦੇ ਮਾਮਲੇ ਵਿਚ ਪੁਲਿਸ ਨੇ ਆਸਟ੍ਰੇਲੀਆ 'ਚ ਬੈਠੇ ਸ਼ਗਨਪ੍ਰੀਤ ਸਿੰਘ ਦੇ ਮਾਪਿਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਨੇ ਸ਼ਗਨਪ੍ਰੀਤ ਦੇ ਪਿਤਾ ਸੌਦਾਗਰ ਸਿੰਘ ਅਤੇ ਮਾਤਾ ਦਲਜੀਤ ਕੌਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਚੜ੍ਹੀ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਤੋਂ ਗਿ੍ਫ਼ਤਾਰ ਕੀਤਾ | ਦੋਵਾਂ ਨੂੰ ਇਸ ਮਾਮਲੇ ਵਿਚ ਸਾਜ਼ਿਸ਼ਕਰਤਾ ਵਜੋਂ ਨਾਮਜ਼ਦ ਕੀਤਾ ਗਿਆ ਹੈ | ਇਹ ਜਾਣਕਾਰੀ ਖੰਨਾ ਦੇ ਡੀ. ਐੱਸ. ਪੀ. ਮੋਹਿਤ ਸਿੰਗਲਾ ਨੇ ਦਿੱਤੀ | ਗੌਰਤਲਬ ਹੈ ਕਿ ਸ਼ਗਨਪ੍ਰੀਤ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦਾ ਮੈਨੇਜਰ ਰਿਹਾ ਹੈ | ਪੁਲਿਸ ਦਾ ਦੋਸ਼ ਹੈ ਕਿ ਉਹ ਲਗਾਤਾਰ ਆਪਣੇ ਮਾਤਾ-ਪਿਤਾ ਦੇ ਸੰਪਰਕ ਰਿਹਾ ਹੈ ਤੇ ਉਸ ਦੇ ਮਾਤਾ-ਪਿਤਾ ਇਸ ਸਾਜ਼ਿਸ਼ ਵਿਚ ਸ਼ਾਮਿਲ ਹਨ ਕਿਉਂਕਿ ਉਸ ਦੇ ਸਹਿਯੋਗੀ ਵੀ ਉਸ ਦੇ ਮਾਤਾ ਪਿਤਾ ਤੋਂ ਹਦਾਇਤਾਂ ਲੈਂਦੇ ਸਨ | ਗੌਰਤਲਬ ਹੈ ਕਿ ਖੰਨਾ ਪੁਲਿਸ ਨੇ ਪਹਿਲਾਂ ਵੀ ਪਾਇਲ ਅਤੇ ਦੋਰਾਹਾ ਵਿਚ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਸੁਦਾਗਰ ਸਿੰਘ ਅਤੇ ਦਲਜੀਤ ਕੌਰ ਨੂੰ ਗਿ੍ਫ਼ਤਾਰ ਕੀਤਾ ਸੀ | ਪਰ ਉਨ੍ਹਾਂ ਨੂੰ ਇਨ੍ਹਾਂ ਮਾਮਲਿਆਂ ਵਿਚ ਜ਼ਮਾਨਤ ਮਿਲ ਗਈ ਸੀ | ਡੀ.ਐੱਸ.ਪੀ. ਮੋਹਿਤ ਸਿੰਗਲਾ ਦਾ ਕਹਿਣਾ ਹੈ ਕਿ ਇਹ ਗਿ੍ਫ਼ਤਾਰੀਆਂ ਸਾਜਿਸ਼ਕਰਤਾ ਦੇ ਆਧਾਰ 'ਤੇ ਸਬੂਤ ਮਿਲਣ ਤੋਂ ਬਾਅਦ ਕੀਤੀਆਂ ਗਈਆਂ ਹਨ | ਇਸ ਦਰਮਿਆਨ ਸਥਾਨਕ ਅਦਾਲਤ ਨੇ ਸ਼ਗਨਪ੍ਰੀਤ ਦੇ ਮਾਤਾ-ਪਿਤਾ ਨੂੰ 14 ਦਿਨ ਦੇ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਹੈ |

Ad Position 22
No active advertisement
ਪਿਛਲੀ ਖ਼ਬਰ ਫ਼ਰਜ਼ੀ ਵੋਟਾਂ ਤੇ ਟੈਂਡਰਾਂ ਨੂੰ ਲੈ ਕੇ ਭਾਜਪਾ ਦਾ ਹਮਲਾ, ਚੋਣ ਕਮਿਸ਼ਨ ਤੋਂ ਦਖ਼ਲ ਦੀ ਮੰਗ <br/> ਅਗਲੀ ਖ਼ਬਰ ਸਿਟੀਜ਼ਨ ਵੈੱਲਫੇਅਰ ਕੌਂਸਲ ਜਲਾਲਾਬਾਦ ਨੇ ਸਰਕਾਰੀ ਸਕੂਲ 'ਚ ਸਟੇਸ਼ਨਰੀ ਵੰਡੀ
Ad Position 24