ਜਲਾਲਾਬਾਦ, 22 ਮਈ (ਜਤਿੰਦਰ ਪਾਲ ਸਿੰਘ, ਕਰਨ ਚੁਚਰਾ)-ਸਿਟੀਜ਼ਨ ਵੈੱਲਫੇਅਰ ਕੌਂਸਲ ਜਲਾਲਾਬਾਦ ਵਲੋਂ ਹਰ ਸਾਲ ਦੀ ਤਰ੍ਹਾਂ ਸਤੀਸ਼ ਕੁਮਾਰ ਚਰਾਇਆ ਦੀ ਪ੍ਰਧਾਨਗੀ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਟਿਵਾਣਾ 'ਚ 239 ਬੱਚਿਆਂ ਨੂੰ ਕਾਪੀਆਂ, ਪੈੱਨ, ਸ਼ਾਪਨਰ, ਰਬੜ, ਪੈਨਸਿਲ ਆਦਿ ਵੰਡੇ ਗਏ¢ ਜਾਣਕਾਰੀ ਦਿੰਦੇ ਹੋਏ ਅਹੁਦੇਦਾਰਾਂ ਨੇ ਦੱਸਿਆ ਕਿ ਹੁਣ ਤੱਕ 82 ਸਕੂਲਾਂ ਵਿਚ ਸਟੇਸ਼ਨਰੀ ਵੰਡੀ ਜਾ ਚੁੱਕੀ ਹੈ ਅਤੇ ਲੋੜਵੰਦ ਬੱਚਿਆਂ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਜਾਂਦੀ ਹੈ¢ ਉਨ੍ਹਾਂ ਦੱਸਿਆ ਕਿ ਸੁਸਾਇਟੀ ਕਾਫ਼ੀ ਲੰਮੇ ਸਮੇਂ ਤੋਂ ਕੰਮ ਕਰ ਰਹੀ ਹੈ ਅਤੇ ਸਮਾਜ ਸੇਵੀ ਕੰਮਾਂ ਵਿਚ ਮੋਹਰੇ ਹੋ ਕੇ ਕੰਮ ਕਰਦੀ ਹੈ¢ ਬੀ.ਪੀ.ਈ.ਓ ਜਸਪਾਲ ਸਿੰਘ ਅਤੇ ਸੈਂਟਰ ਹੈੱਡ ਟੀਚਰ ਰਜਨੀ ਬਾਲਾ ਨੇ ਸਿਟੀਜ਼ਨ ਵੈੱਲਫੇਅਰ ਕੌਂਸਲ ਜਲਾਲਾਬਾਦ ਦਾ ਧੰਨਵਾਦ ਕੀਤਾ¢ ਇਸ ਮੌਕੇ ਪ੍ਰਧਾਨ ਸਤੀਸ਼ ਕੁਮਾਰ ਚਰਾਇਆ, ਦੇਵਰਾਜ ਸ਼ਰਮਾ ਚੇਅਰਮੈਨ ਮਾਰਕੀਟ ਕਮੇਟੀ, ਰਾਜਕੁਮਾਰ ਬਜਾਜ, ਅਸ਼ੋਕ ਕੁਮਾਰ ਗਗਨੇਜਾ, ਗੁਰਦੀਪ ਸਿੰਘ ਛਾਬੜਾ, ਦੇਸਰਾਜ ਗਾਂਧੀ, ਪ੍ਰਵੇਸ਼ ਖੰਨਾ, ਗਿਆਨ ਸਿੰਘ ਨਿੱਝਰ, ਪ੍ਰਕਾਸ਼ ਦੋਸ਼ੀ, ਜੋਗਿੰਦਰ ਸਿੰਘ, ਕੇਦਾਰਨਾਥ ਨਾਗਪਾਲ, ਗੁਰਬਖ਼ਸ਼ ਸਿੰਘ ਖੁਰਾਨਾ, ਰਾਜਕੁਮਾਰ ਗਗਨੇਜਾ, ਬਲਵੀਰ ਸਿੰਘ ਰਹੇਜਾ, ਗੁਰਜਿੰਦਰ ਸਿੰਘ ਧਮੀਜਾ, ਰੂਪ ਚੰਦ ਸੇਠੀ, ਦੁਨੀ ਚੰਦ ਬਤਰਾ, ਸਕੂਲ ਵਲੋਂ ਬੀ.ਪੀ.ਈ.ਓ ਜਸਪਾਲ ਸਿੰਘ, ਸੈਂਟਰ ਹੈੱਡ ਟੀਚਰ ਰਜਨੀ ਬਾਲਾ, ਹੈੱਡ ਟੀਚਰ ਹੰਸਰਾਜ, ਨਵਨੀਤ ਕੌਰ ਦਾਬੜਾ, ਵੰਦਨਾ ਮਿਗਲਾਨੀ, ਜਸਵਿੰਦਰ ਕੌਰ, ਗੁਰਜਿੰਦਰ ਕੌਰ, ਹਰਪ੍ਰੀਤ ਕੌਰ, ਸੀਮਾ ਰਾਣੀ, ਸੀਮਾ ਜਈਆ, ਮਨਜੀਤ ਕੌਰ ਅਤੇ ਹੋਰ ਪਤਵੰਤੇ ਹਾਜ਼ਰ ਸਨ¢