ਮੱਧ ਪੂਰਬ ਸੰਕਟ ਦਰਮਿਆਨ ਕੋਲਾ ਗੈਸੀਫਿਕੇਸ਼ਨ ਵੱਲ ਭਾਰਤ ਦਾ ਰੁਝਾਨ ਤੇਜ਼ ਤੇਲ ਅਤੇ ਖਾਦਾਂ 'ਚ ਆਤਮਨਿਰਭਰਤਾ ਲਈ ਸਰਕਾਰ ਨੇ ਬਦਲਵੇਂ ਊਰਜਾ ਮਾਡਲ 'ਤੇ ਦਿੱਤਾ ਜ਼ੋਰ <br/>
ਅਜੀਤ ਡੈਸਕ
23-05-2026
ਖਾਦਾਂ ਤੇ ਉਦਯੋਗ ਲਈ ਨਵਾਂ ਰਾਹ
ਭਾਰਤ ਖਾਦਾਂ ਦੇ ਉਤਪਾਦਨ ਲਈ ਵੱਡੇ ਪੱਧਰ 'ਤੇ ਪ੍ਰਾਕਿ੍ਤਿਕ ਗੈਸ ਅਤੇ ਹੋਰ ਆਯਾਤੀ ਸਰੋਤਾਂ 'ਤੇ ਨਿਰਭਰ ਹੈ | ਮਾਹਿਰਾਂ ਦਾ ਮੰਨਣਾ ਹੈ ਕਿ ਸਿੰਗੈਸ ਤੋਂ ਐਮੋਨੀਆ ਅਤੇ ਹੋਰ ਰਸਾਇਣ ਤਿਆਰ ਕਰਕੇ ਖਾਦ ਉਦਯੋਗ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ | ਇਸ ਨਾਲ ਦੇਸ਼ ਦੀ ਆਯਾਤ ਲਾਗਤ ਘਟ ਸਕਦੀ ਹੈ ਅਤੇ ਲੰਬੇ ਸਮੇਂ ਵਿਚ ਆਤਮਨਿਰਭਰਤਾ ਵਧ ਸਕਦੀ ਹੈ | ਇਸ ਤੋਂ ਇਲਾਵਾ ਸਟੀਲ, ਸੀਮੈਂਟ ਅਤੇ ਕੈਮੀਕਲ ਉਦਯੋਗਾਂ ਵਿਚ ਵੀ ਸਿੰਗੈਸ ਇੱਕ ਬਦਲਵੇਂ ਊਰਜਾ ਸਰੋਤ ਵਜੋਂ ਵਰਤੀ ਜਾ ਸਕਦੀ ਹੈ |
ਪਾਣੀ ਦੀ ਖਪਤ ਬਣੀ ਚਿੰਤਾ
ਹਾਲਾਂਕਿ ਕੋਲਾ ਗੈਸੀਫਿਕੇਸ਼ਨ ਨੂੰ ਸਾਫ਼ ਊਰਜਾ ਵੱਲ ਇਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ, ਪਰ ਇਸ ਨਾਲ ਵਾਤਾਵਰਣਕ ਚਿੰਤਾਵਾਂ ਵੀ ਜੁੜੀਆਂ ਹੋਈਆਂ ਹਨ | ਇਸ ਪ੍ਰਕਿਰਿਆ ਵਿਚ ਵੱਡੀ ਮਾਤਰਾ ਵਿਚ ਪਾਣੀ ਦੀ ਲੋੜ ਪੈਂਦੀ ਹੈ | ਨਾਲ ਹੀ ਇਸ ਦੌਰਾਨ ਨਿਕਲਣ ਵਾਲੇ ਗੰਦੇ ਪਾਣੀ ਦੀ ਸੰਭਾਲ ਅਤੇ ਸੁਰੱਖਿਅਤ ਨਿਪਟਾਰਾ ਵੀ ਵੱਡੀ ਚੁਣੌਤੀ ਹੈ | ਵਾਤਾਵਰਣ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਵੈਸਟਵਾਟਰ ਮੈਨੇਜਮੈਂਟ ਅਤੇ ਪ੍ਰਦੂਸ਼ਣ ਨਿਯੰਤਰਣ ਲਈ ਸਖ਼ਤ ਪ੍ਰਬੰਧ ਨਾ ਕੀਤੇ ਗਏ ਤਾਂ ਇਹ ਪ੍ਰਾਜੈਕਟ ਜਲ ਸਰੋਤਾਂ ਅਤੇ ਆਸਪਾਸ ਦੇ ਇਲਾਕਿਆਂ ਲਈ ਨਵੀਆਂ ਸਮੱਸਿਆਵਾਂ ਪੈਦਾ ਕਰ ਸਕਦੇ ਹਨ | ਮਾਹਿਰਾਂ ਅਨੁਸਾਰ ਜੇਕਰ ਭਵਿੱਖ ਵਿਚ ਵਿਸ਼ਵ ਪੱਧਰ 'ਤੇ ਤੇਲ ਅਤੇ ਖਾਦਾਂ ਦੀ ਸਪਲਾਈ ਹੋਰ ਪ੍ਰਭਾਵਿਤ ਹੁੰਦੀ ਹੈ ਤਾਂ ਕੋਲਾ ਗੈਸੀਫਿਕੇਸ਼ਨ ਵਰਗੀਆਂ ਤਕਨਾਲੋਜੀਆਂ ਭਾਰਤ ਲਈ ਰਣਨੀਤਿਕ ਸੁਰੱਖਿਆ ਕਵਚ ਸਾਬਤ ਹੋ ਸਕਦੀਆਂ ਹਨ |