30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਗੋਬਿੰਦ ਘਾਟ ਤੋਂ ਜੈਕਾਰਿਆਂ ਨਾਲ ਆਰੰਭ ਹੋਈ ਹੇਮਕੁੰਟ ਸਾਹਿਬ ਦੀ ਪੈਦਲ ਯਾਤਰਾ ਪੰਜ ਪਿਆਰਿਆਂ ਨੇ ਜਥੇ ਦੀ ਕੀਤੀ ਅਗਵਾਈ, ਸੰਗਤ ਦੀ ਹੋਈ ਵੱਡੀ ਆਮਦ <br/>

Ad Position 21
No active advertisement
ਅਜੀਤ ਡੈਸਕ 23-05-2026
ਗੋਬਿੰਦ ਘਾਟ ਤੋਂ ਸੁਰਿੰਦਰਪਾਲ ਸਿੰਘ ਵਰਪਾਲ ਦੀ ਵਿਸ਼ੇਸ਼ ਰਿਪੋਰਟ

ਗੋਬਿੰਦਘਾਟ (ਉੱਤਰਾਖੰਡ), 22 ਮਈ-ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਪੈਦਲ ਯਾਤਰਾ ਲਈ ਅੱਜ ਪਹਿਲਾ ਜਥਾ ਗੁਰਦੁਆਰਾ ਗੋਬਿੰਦ ਘਾਟ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਆਪਣੇ ਅਗਲੇ ਪੜਾਅ ਗੁਰਦੁਆਰਾ ਗੋਬਿੰਦ ਧਾਮ ਲਈ ਰਵਾਨਾ ਹੋਇਆ, ਜਿਸ 'ਚ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ, ਸੀ. ਈ. ਓ. ਸੇਵਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤ ਨੇ ਸ਼ਿਰਕਤ ਕੀਤੀ | ਇਸ ਤੋਂ ਪਹਿਲਾਂ ਗੁਰਦੁਆਰਾ ਗੋਬਿੰਦ ਘਾਟ ਵਿਖੇ ਪਾਠ ਦੇ ਭੋਗ ਪਾਏ ਗਏ ਉਪਰੰਤ ਭਾਈ ਮਨਜੀਤ ਸਿੰਘ ਦੇ ਰਾਗੀ ਜਥੇ ਵਲੋਂ ਕੀਰਤਨ ਕੀਤਾ ਗਿਆ, ਜਦਕਿ ਸ੍ਰੀ ਹੇਮਕੁੰਟ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਹਿੰਮਤ ਸਿੰਘ ਨੇ ਪੈਦਲ ਯਾਤਰਾ ਲਈ ਆਰੰਭਤਾ ਦੀ ਅਰਦਾਸ ਕੀਤੀ | ਇਸ ਦੌਰਾਨ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਅਤੇ ਸੀ.ਈ.ਓ. ਸੇਵਾ ਸਿੰਘ ਨੇ ਜਥੇ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਅਤੇ ਜਥੇ ਦੇ ਹੋਰਨਾਂ ਮੈਂਬਰਾਂ ਨੂੰ ਸਿਰੋਪਾਓ ਭੇਟ ਕਰਕੇ ਅਗਲੇ ਪੜਾਅ ਗੋਬਿੰਦ ਧਾਮ ਲਈ ਰਵਾਨਾ ਕੀਤਾ | ਫੁੱਲਾਂ ਦੀ ਵਰਖਾ ਤੇ ਬੈਂਡ ਦੀਆਂ ਮਨੋਹਰ ਧੁੰਨਾਂ ਨੇ ਵਾਦੀਆਂ ਵਿਚ ਮਾਹੌਲ ਨੂੰ ਹੋਰ ਵੀ ਆਨੰਦਮਈ ਬਣਾ ਦਿੱਤਾ | ਉੱਥੇ ਹੀ ਦੂਜੇ ਪਾਸੇ ਦੇਸ਼ ਭਰ ਤੋਂ ਯਾਤਰਾ ਲਈ ਆਏ ਸ਼ਰਧਾਲੂ ਅੱਜ ਹਿਮਾਲਿਆ ਦੀਆਂ ਗਗਨਚੁੰਬੀ ਪਹਾੜੀਆਂ ਦੀ ਗੋਦ 'ਚ ਸੁਸ਼ੋਭਿਤ ਗੁਰਦੁਆਰਾ ਸ੍ਰੀ ਹੇਮਕੁੰਟ
ਸਫ਼ਾ 1 ਦੀ ਬਾਕੀ
ਸਾਹਿਬ ਵਿਖੇ ਨਤਮਸਤਕ ਹੋਣ ਲਈ ਗੋਬਿੰਦ ਘਾਟ ਤੋਂ ਅੱਗੇ 4 ਕਿਲੋਮੀਟਰ ਦੇ ਸੜਕੀ ਮਾਰਗ ਰਾਹੀਂ ਸਥਾਨਕ ਟੈਕਸੀਆਂ 'ਚ ਬੈਠ ਕੇ ਪਿੰਡ ਪੁਲਨਾ ਪਹੁੰਚੇ ਅਤੇ ਇਸ ਤੋਂ ਅੱਗੇ ਪੈਦਲ, ਡਾਂਡੀ-ਕਾਂਡੀ, ਘੋੜੇ-ਖੱਚਰਾਂ ਰਾਹੀਂ ਗੋਬਿੰਦ ਧਾਮ ਲਈ ਰਵਾਨਾ ਹੋਏ | ਇਸ ਦੌਰਾਨ ਗੋਬਿੰਦ ਘਾਟ ਤੋਂ ਘਾਘਰੀਆ (ਗੋਬਿੰਦ ਧਾਮ) ਤੱਕ ਹੈਲੀਕਾਪਟਰ ਦੀ ਸਹੂਲਤ ਵੀ ਹੈ | ਗੋਬਿੰਦ ਘਾਟ ਤੋਂ ਰਵਾਨਾ ਹੋਏ ਯਾਤਰਾ ਦੇ ਪਹਿਲੇ ਜਥੇ ਨੇ ਕਰੀਬ 13 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਗੋਬਿੰਦ ਧਾਮ ਵਿਖੇ ਰਾਤ ਨੂੰ ਵਿਸ਼ਰਾਮ ਕੀਤਾ ਅਤੇ ਜਿੱਥੋਂ ਇਹ ਜਥਾ 23 ਮਈ ਨੂੰ ਤੜਕਸਾਰ ਦਰਸ਼ਨ ਕਰਨ ਲਈ ਸ੍ਰੀ ਹੇਮਕੁੰਟ ਸਾਹਿਬ ਵਿਖੇ ਪਹੁੰਚੇਗਾ | ਪੈਦਲ ਯਾਤਰਾ 'ਚ ਸ਼ਾਮਿਲ ਬੱਚੇ-ਬਜ਼ੁਰਗ ਅਤੇ ਬੀਬੀਆਂ ਕਾਫ਼ੀ ਉਤਸ਼ਾਹਿਤ ਨਜ਼ਰ ਆਏ | ਇਸ ਦੌਰਾਨ ਪ੍ਰਧਾਨ ਬਿੰਦਰਾ ਨੇ ਕਿਹਾ ਕਿ ਯਾਤਰਾ ਨੂੰ ਸੁਖਦ ਬਣਾਉਣ ਲਈ ਟਰੱਸਟ, ਸਰਕਾਰ ਅਤੇ ਪ੍ਰਸ਼ਾਸਨ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਦੱਸਿਆ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 23 ਮਈ ਨੂੰ ਸੰਗਤ ਲਈ ਖੋਲ੍ਹੇ ਜਾਣਗੇ | ਇਸ ਦੌਰਾਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਅਲੌਕਿਕ ਨਗਰ ਕੀਰਤਨ ਵੀ ਸਜਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਵਾਰ ਆਰੰਭਤਾ ਸਮਾਗਮ ਦੌਰਾਨ ਸੰਗਤ ਦੀ ਰਿਕਾਰਡ-ਤੋੜ ਆਮਦ ਹੋਈ ਹੈ |
ਸੰਗਤ ਲਈ ਤਿਆਰ ਹੁੰਦਾ ਪਿੰਨੀ ਪ੍ਰਸ਼ਾਦ
ਸ੍ਰੀ ਹੇਮਕੁੰਟ ਸਾਹਿਬ ਵਿਖੇ ਮੱਥਾ ਟੇਕਣ ਪੁੱਜਦੀ ਸੰਗਤ ਲਈ ਪ੍ਰਬੰਧਕ ਕਮੇਟੀ ਵਲੋਂ ਗੋਬਿੰਦ ਘਾਟ ਵਿਖੇ ਵਿਸ਼ੇਸ਼ ਤੌਰ 'ਤੇ ਮਰਿਆਦਾ ਅਨੁਸਾਰ ਪਿੰਨੀ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਹੈ, ਜਿਸ ਨੂੰ ਬਣਾਉਣ ਦੀ ਪ੍ਰਕਿਰਿਆ ਯਾਤਰਾ ਤੋਂ ਕਰੀਬ 15 ਦਿਨ ਪਹਿਲਾਂ ਸ਼ੁਰੂ ਹੋ ਜਾਂਦੀ ਹੈ | ਸੀ.ਈ.ਓ. ਭਾਈ ਸੇਵਾ ਸਿੰਘ ਨੇ ਦੱਸਿਆ ਕਿ ਪਿੰਨੀ ਪ੍ਰਸ਼ਾਦਿ 'ਚ ਰੋਜ਼ਾਨਾ ਹਜ਼ਾਰਾਂ ਪੈਕਟ ਮਰਿਆਦਾ ਅਨੁਸਾਰ ਤਿਆਰ ਕੀਤੇ ਜਾਂਦੇ ਹਨ |
ਸਿਹਤ ਸਹੂਲਤਾਂ ਦਾ ਵਿਸ਼ੇਸ਼ ਪ੍ਰਬੰਧ
ਗੁਰਦੁਆਰਾ ਗੋਬਿੰਦ ਘਾਟ ਵਿਖੇ ਸੰਗਤ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਵਜੋਂ ਆਰਜ਼ੀ ਹਸਪਤਾਲ ਬਣਾਇਆ ਗਿਆ ਹੈ, ਜਿਸ 'ਚ ਡਾਕਟਰਾਂ ਦੀ ਅਗਵਾਈ ਵਾਲੀ ਟੀਮ ਸੰਗਤ ਦੀ ਸੇਵਾ 'ਚ 24 ਘੰਟੇ ਹਾਜ਼ਰ ਰਹੇਗੀ | ਇਸ ਸੰਬੰਧੀ ਸੇਵਾ ਸਿੰਘ ਨੇ ਦੱਸਿਆ ਕਿ ਆਪਰੇਸ਼ਨ ਥੀਏਟਰ ਸੇਵਾਵਾਂ ਤੋਂ ਇਲਾਵਾ ਆਕਸੀਜਨ ਆਦਿ ਦਾ ਪ੍ਰਬੰਧ ਵੀ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਮਾਪੇ ਤੇ ਅਧਿਆਪਕ ਸਾਂਝੀ ਜ਼ਿੰਮੇਵਾਰੀ ਨਿਭਾਉਣ ਅਗਲੀ ਖ਼ਬਰ ਮੁੱਖ ਮੰਤਰੀ ਵਲੋਂ ਮਿ੍ਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਦੀ ਵਿੱਤੀ ਸਹਾਇਤਾ <br/> ਬਟਾਲਾ ਨੇੜੇ ਟੂਰਿਸਟ ਬੱਸ ਪਲ...
Ad Position 24