ਇਸ ਸੰਬੰਧੀ ਮਨੋਵਿਗਿਆਨੀ ਡਾ. ਨੈਨਾ ਸ਼ਰਮਾ ਨੇ ਦੱਸਿਆ ਕਿ 13 ਸਾਲ ਤੋਂ 25 ਸਾਲ ਤੱਕ ਬੱਚਿਆਂ 'ਚ ਖ਼ਤਰਾ ਲੈਣ ਅਤੇ ਦੋਸਤਾਂ ਦੇ ਗਰੁੱਪ ਪ੍ਰਭਾਵ ਹੇਠ ਜ਼ਿੰਦਗੀ 'ਚ ਖ਼ਤਰਨਾਕ ਕਦਮ ਚੁੱਕਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ | ਉਮਰ ਦੇ ਇਸ ਪੜਾਅ ਦੌਰਾਨ ਬੱਚਿਆਂ ਜ਼ਿੰਦਗੀ ਦੇ ਸਾਰੇ ਪੱਖਾਂ ਨੂੰ ਸਮਝਾਉਣ ਦੀ ਜ਼ਿੰਮੇਵਾਰੀ ਮਾਪਿਆਂ ਤੇ ਸਕੂਲ ਅਧਿਆਪਕਾਂ ਦੀ ਬਣਦੀ ਹੈ | ਮਾਪਿਆਂ ਨੂੰ ਬੱਚਿਆਂ ਨਾਲ ਗੱਲਬਾਤ ਕਰਕੇ ਸੁਖਾਵੇਂ ਸੰਬੰਧ ਬਣਾਉਣੇ ਚਾਹੀਦੇ ਹਨ ਤਾਂ ਜੋ ਬੱਚੇ ਮਾਪਿਆਂ ਨਾਲ ਜੀਵਨ ਦੇ ਹਰ ਮਸਲੇ ਸੰਬੰਧੀ ਉਨ੍ਹਾਂ ਨਾਲ ਬਿਨਾਂ ਝਿਜਕ ਗੱਲਬਾਤ ਕਰਨ ਤੋਂ ਗੁਰੇਜ਼ ਨਾ ਕਰਨ | ਇਸੇ ਕਰਕੇ ਮਾਪਿਆਂ ਨੂੰ ਬੱਚਿਆਂ 'ਤੇ ਅਸਿੱਧੇ ਤੌਰ 'ਤੇ ਨਿਗਰਾਨੀ ਰੱਖਣ ਦੇ ਨਾਲ ਬੱਚਿਆਂ ਦੇ ਦੋਸਤਾਂ ਨਾਲ ਵੀ ਗੱਲਬਾਤ ਕਰਨੀ ਚਾਹੀਦੀ ਹੈ | ਇਸੇ ਤਰ੍ਹਾਂ ਸਕੂਲ ਅਧਿਆਪਕਾਂ ਨੂੰ ਗਰੁੱਪ ਦਾ ਪ੍ਰਭਾਵ (ਪੀਅਰ ਪ੍ਰੈਸ਼ਰ) ਤੋਂ ਜਾਣੂ ਕਰਵਾਉਣ ਤੇ ਇਸ ਤੋਂ ਬਚਣ ਲਈ ਬੱਚਿਆਂ ਨੂੰ ਸਮਝਾਉਣ ਲਈ ਸੈਮੀਨਾਰ ਕਰਵਾਉਣ ਦੇ ਨਾਲ ਜ਼ਿੰਦਗੀ 'ਚ ਖ਼ਤਰਾ ਨਾ ਲੈਣ ਸੰਬੰਧੀ ਵੀ ਪੂਰੀ ਜਾਣਕਾਰੀ ਦੇਣ ਦੀ ਨਿਰੰਤਰ ਕੋਸ਼ਿਸ਼ ਕਰਨੀ ਚਾਹੀਦੀ ਹੈ |