20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਪੰਜਾਬ ਦੇ 5228 ਸਰਪੰਚਾਂ ਦਾ 2019 ਤੋਂ ਲਟਕਦਾ ਮਾਣ ਭੱਤਾ ਮਿਲਣ ਦੀ ਆਸ ਬੱਝੀ

Ad Position 21
No active advertisement
ਅਜੀਤ ਡੈਸਕ 25-05-2026

ਸੰਗਰੂਰ, 24 ਮਈ (ਧੀਰਜ ਪਸ਼ੋਰੀਆ)-ਪੰਜਾਬ ਦੇ 5228 ਸਰਪੰਚਾਂ ਦਾ 2019 ਤੋਂ ਪੰਜ ਸਾਲਾਂ ਦਾ ਲਟਕ ਰਿਹਾ ਮਾਨ ਭੱਤਾ ਮਿਲਣ ਦੀ ਹੁਣ ਆਸ ਬੱਝ ਗਈ ਹੈ। ਜ਼ਿਲ੍ਹਾ ਪੰਚਾਇਤ ਯੂਨੀਅਨ ਸੰਗਰੂਰ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਛੰਨਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸਬੰਧੀ ਕੇਸ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਪਾਇਆ ਹੋਇਆ ਹੈ। ਹਾਈ ਕੋਰਟ ਵਿਚ ਹੋਏ ਫ਼ੈਸਲੇ ਵਿਚ ਪੰਚਾਇਤ ਵਿਭਾਗ ਨੂੰ ਸਰਪੰਚਾਂ ਦਾ 2019 ਤੋਂ ਪੰਜ ਸਾਲਾਂ ਦਾ ਮਾਣ ਭੱਤਾ ਦੋ ਮਹੀਨਿਆਂ ਦੇ ਅੰਦਰ ਦੇਣ ਦੇ ਹੁਕਮ ਜਾਰੀ ਹੋ ਚੁੱਕੇ ਹਨ। ਇਸ ਸਬੰਧੀ ਮੁੱਖ ਦਫ਼ਤਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਪੰਜਾਬ ਦੇ ਬੀ.ਡੀ.ਪੀ.ਓਜ਼ ਨੂੰ ਪੱਤਰ ਵੀ ਜਾਰੀ ਹੋ ਚੁੱਕਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਇਸ ਸਬੰਧੀ ਵਿੱਤ ਵਿਭਾਗ ਤੋਂ ਬਜਟ ਜਲਦ ਹੀ ਪ੍ਰਾਪਤ ਹੋ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਮਿੰਕੂ ਜਵੰਧਾ ਨੇ ਵਾਰਡ ਨੰਬਰ 9 'ਚ ਗੁਰਪ੍ਰੀਤ ਬਾਬਾ ਲਈ ਮੰਗੀਆਂ ਵੋਟਾਂ <br/> ਅਗਲੀ ਖ਼ਬਰ ਖਹਿਰਾ ਨੇ ਮਲੇਰਕੋਟਲਾ ਦੇ ਮੁਸਲਮਾਨਾਂ ਨੂੰ ਗੁਮਰਾਹ ਕਰ ਕੇ ਵੋਟ ਲਈ- ਮਾਨ <br/>
Ad Position 24