10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਯੂ-ਟਿਊਬਰਾਂ ਵਲੋਂ ਡਰੋਨ ਨਾਲ ਬਣਾਈਆਂ ਜਾ ਰਹੀਆਂ ਵੀਡੀਓ ਲੋਕਾਂ ਦੀ ਸੁਰੱਖਿਆ ਨਾਲ ਖਿਲਵਾੜ <br/>

Ad Position 21
No active advertisement
ਅਜੀਤ ਡੈਸਕ 26-05-2026

ਘੁਮਾਣ, 25 ਮਈ (ਬੰਮਰਾਹ)-ਸੋਸ਼ਲ ਮੀਡੀਆ ਦੇ ਜਮਾਨੇ ਵਿਚ ਯੂ ਟਿਊਬਰ ਅਤੇ ਇਨਫਲੂਐਂਸਰ ਹਰ ਰੋਜ਼ ਆਪਣੀਆਂ ਵੀਡੀਓ 'ਤੇ ਵੱਧ ਤੋਂ ਵੱਧ ਵਿਊ ਲੈਣ ਲਈ ਵੱਖ-ਵੱਖ ਤਰ੍ਹਾਂ ਦੇ ਕੰਟੈਂਟ ਪਾਉਂਦੇ ਹਨ, ਜਿਸ ਨਾਲ ਲੋਕ ਉਨ੍ਹਾਂ ਵੀਡੀਓ ਨੂੰ ਦੇਖਦੇ ਹਨ ਅਤੇ ਯੂ-ਟਿਊਬਰਾਂ ਦੇ ਵਿਊ ਵਧਦੇ ਹਨ | ਇਸੇ ਤਰ੍ਹਾਂ ਹੀ ਅੱਜ ਕੱਲ੍ਹ ਇੰਸਟਾਗ੍ਰਾਮ, ਫੇਸਬੁੱਕ ਅਤੇ ਯੂ-ਟਿਊਬ 'ਤੇ ਕੁਝ ਮਿੰਟਾਂ ਦੀਆਂ ਰੀਲਾਂ ਵੱਧ ਤੋਂ ਵੱਧ ਵਾਇਰਲ ਹੋਣ, ਇਸ ਲਈ ਵੱਖ-ਵੱਖ ਪਿੰਡਾਂ ਵਿਚ ਪਹੁੰਚ ਕੇ ਯੂ-ਟਿਊਬਰ ਪਿੰਡਾਂ ਦੀਆਂ ਡਰੋਨ ਨਾਲ ਵੀਡੀਓ ਸ਼ੂਟ ਕਰਦੇ ਹਨ ਤੇ ਆਪਣੇ ਸੋਸ਼ਲ ਮੀਡੀਆ ਅਕਾਊਾਟ 'ਤੇ ਪਾ ਕੇ ਆਪਣੇ ਵਿਊ ਵਧਾਉਂਦੇ ਹਨ | ਇਨ੍ਹਾਂ ਵੀਡੀਓ ਨੂੰ ਕੁਝ ਲੋਕ ਤਾਂ ਬਹੁਤ ਹੀ ਵਧੀਆ ਮੰਨਦੇ ਹਨ ਅਤੇ ਆਪਣੇ ਪਿੰਡ ਤੇ ਘਰਾਂ ਦੀਆਂ ਡਰੋਨ ਨਾਲ ਬਣੀਆਂ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਕਰਕੇ ਖੁਸ਼ੀ ਪ੍ਰਾਪਤ ਕਰਦੇ ਹਨ, ਪਰ ਦੂਸਰਾ ਪੱਖ ਦੇਖੀਏ ਤਾਂ ਡਰੋਨ ਨਾਲ ਬਣੀਆਂ ਵੀਡੀਓ ਤੁਹਾਡੇ ਪਿੰਡ ਦੇ ਘਰਾਂ ਦੀ ਸੁਰੱਖਿਆ ਨੂੰ ਸੰਨ੍ਹ ਲਾ ਰਹੀਆਂ ਹਨ | ਨਿੱਤ ਆਏ ਦਿਨ ਚੋਰੀ ਦੀਆਂ ਵੱਡੀਆਂ-ਵੱਡੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ | ਲੋਕਾਂ ਦਾ ਕਹਿਣਾ ਹੈ ਕਿ ਆਪਣੇ ਫਾਇਦੇ ਅਤੇ ਖੁਸ਼ੀ ਲਈ ਬਣਾਈਆਂ ਗਈਆਂ ਇਹ ਡਰੋਨ ਵਾਲੀਆਂ ਵੀਡੀਓ ਦੀ ਦੁਰਵਰਤੋਂ ਚੋਰ ਤੇ ਗੈਂਗਸਟਰ ਕਰ ਰਹੇ ਹਨ | ਭਾਵੇਂ ਕਿ ਸੈਟੇਲਾਈਟ ਮੈਪ ਰਾਹੀਂ ਪਿੰਡਾਂ ਦੇ ਨਕਸ਼ੇ ਦੇਖੇ ਜਾ ਸਕਦੇ ਹਨ, ਪਰ ਡਰੋਨ ਰਾਹੀਂ ਘਰਾਂ ਦੀਆਂ ਛੱਤਾਂ, ਗਲੀਆਂ, ਇਥੋਂ ਤੱਕ ਕਿ ਘਰਾਂ ਦੇ ਅੰਦਰੂਨੀ ਹਿੱਸੇ ਤੱਕ ਦਿਖਾਏ ਜਾ ਰਹੇ ਹਨ | ਇਹ ਸਾਰਾ ਕੁਝ ਕਰਨ ਤੋਂ ਪਹਿਲਾਂ ਕਿਸੇ ਵੀ ਵਿਭਾਗ ਜਾਂ ਸਰਕਾਰ ਤੋਂ ਮਨਜ਼ੂਰੀ ਨਹੀਂ ਲਈ ਜਾ ਰਹੀ, ਸਗੋਂ ਦਿਨੋ-ਦਿਨ ਅਜਿਹੀਆਂ ਵੀਡੀਓ ਹਰ ਰੋਜ਼ ਵੱਡੀ ਗਿਣਤੀ ਵਿਚ ਬਣਾਈਆਂ ਜਾ ਰਹੀਆਂ ਹਨ | ਪੁਲਿਸ ਪ੍ਰਸ਼ਾਸਨ ਅਤੇ ਖੂਫੀਆਤੰਤਰ ਵੀ ਇਸ ਚਿੰਤਾਜਨਕ ਵਿਸ਼ੇ 'ਤੇ ਚੁੱਪ ਧਾਰੀ ਬੈਠਾ ਹੈ | ਇਸ ਸਬੰਧੀ ਪੁਲਿਸ ਜ਼ਿਲ੍ਹਾ ਬਟਾਲਾ ਦੇ ਐਸ.ਪੀ. ਡੀ ਸੰਦੀਪ ਵਢੇਰਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਡਰੋਨ ਚਲਾਉਣ ਤੋਂ ਪਹਿਲਾਂ ਮਨਜ਼ੂਰੀ ਲੈਣੀ ਪੈਂਦੀ ਹੈ, ਜੇਕਰ ਬਿਨਾਂ ਮਨਜ਼ੂਰੀ ਤੋਂ ਕੋਈ ਡਰੋਨ ਚਲਾਉਂਦਾ ਹੈ ਜਾਂ ਕਿਸੇ ਜਗ੍ਹਾ ਦੀ ਵੀਡੀਓ ਬਣਾਉਂਦਾ ਹੈ ਤਾਂ ਉਸ ਖਿਲਾਫ਼ ਸ਼ਿਕਾਇਤ ਕੀਤੀ ਜਾਵੇ, ਉਸ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਗਾਇਕ ਸੋਹਲ ਤੋਂ ਕਰੋੜਾਂ ਦੀ ਹੈਰੋਇਨ ਬਰਾਮਦ ਅਗਲੀ ਖ਼ਬਰ ਬੂਥ ਕੈਪਚਰਿੰਗ ਟਿੱਪਣੀ ਮਾਮਲੇ 'ਚ ਬਾਜਵਾ ਨੂੰ ਹਾਈ ਕੋਰਟ ਤੋਂ ਝਟਕਾ
Ad Position 24