ਸੰਧਵਾਂ, ਜੈ ਕ੍ਰਿਸ਼ਨ ਰੋੜੀ ਤਰਨ ਤਾਰਨ ਅਦਾਲਤ ’ਚ ਹੋਏ ਪੇਸ਼
ਤਰਨ ਤਾਰਨ, 9 ਅਕਤੂਬਰ (ਹਰਿੰਦਰ ਸਿੰਘ)- ਥਾਣਾ ਸਦਰ ਤਰਨ ਤਾਰਨ ’ਚ ਦਰਜ ਇਕ ਪੁਰਾਣੇ ਕੇਸ ਵਿਚ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾ, ਡਿਪਟੀ ਸਪੀਕਰ ਜੈ ਕ੍ਰਿਸ਼ਨ ਰੌੜੀ ਸਮੇਤ ਮਾਮਲੇ ਵਿਚ ਨਾਮਜਦ ਵਿਅਕਤੀ ਜ਼ਿਲ੍ਹਾ ਅਦਾਲਤ ਤਰਨ ਤਾਰਨ ਵਿਚ ਪੇਸ਼ ਹੋਏ। ਇਸ ਸੰਬੰਧੀ ਸੀਨੀਅਰ ਵਕੀਲ ਬੂਟਾ ਸਿੰਘ ਨੇ ਦੱਸਿਆ ਕਿ ਸਪੀਕਰ ਸੰਧਵਾਂ ਅਦਾਲਤ ਵਲੋਂ ਇਜਾਜ਼ਤ ਲੈ ਕੇ ਵਿਦੇਸ਼ ਦੌਰੇ ’ਤੇ ਗਏ ਸਨ, ਜਿਸ ਤੋਂ ਬਾਅਦ ਅਦਾਲਤ ਵਿਚ ਪੇਸ਼ ਹੋ ਕੇ ਦੱਸਣਾ ਜ਼ਰੂਰੀ ਸੀ ਕਿ ਉਹ ਵਿਦੇਸ਼ ਤੋਂ ਵਾਪਸ ਆ ਗਏ ਹਨ।
ਤ
ਤਰਨ ਤਾਰਨ ਅਦਾਲਤ ਵਿਚ ਪੇਸ਼ ਹੋਣ ਸਮੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਨਾਲ ਵਕੀਲ ਬੂਟਾ ਸਿੰਘ। ਤਸਵੀਰ : ਲਵਲੀ
10-10-2026
ਤਰਨ ਤਾਰਨ, 9 ਅਕਤੂਬਰ (ਹਰਿੰਦਰ ਸਿੰਘ)- ਥਾਣਾ ਸਦਰ ਤਰਨ ਤਾਰਨ ’ਚ ਦਰਜ ਇਕ ਪੁਰਾਣੇ ਕੇਸ ਵਿਚ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾ, ਡਿਪਟੀ ਸਪੀਕਰ ਜੈ ਕ੍ਰਿਸ਼ਨ ਰੌੜੀ ਸਮੇਤ ਮਾਮਲੇ ਵਿਚ ਨਾਮਜਦ ਵਿਅਕਤੀ ਜ਼ਿਲ੍ਹਾ ਅਦਾਲਤ ਤਰਨ ਤਾਰਨ ਵਿਚ ਪੇਸ਼ ਹੋਏ। ਇਸ ਸੰਬੰਧੀ ਸੀਨੀਅਰ ਵਕੀਲ ਬੂਟਾ ਸਿੰਘ ਨੇ ਦੱਸਿਆ ਕਿ ਸਪੀਕਰ ਸੰਧਵਾਂ ਅਦਾਲਤ ਵਲੋਂ ਇਜਾਜ਼ਤ ਲੈ ਕੇ ਵਿਦੇਸ਼ ਦੌਰੇ ’ਤੇ ਗਏ ਸਨ, ਜਿਸ ਤੋਂ ਬਾਅਦ ਅਦਾਲਤ ਵਿਚ ਪੇਸ਼ ਹੋ ਕੇ ਦੱਸਣਾ ਜ਼ਰੂਰੀ ਸੀ ਕਿ ਉਹ ਵਿਦੇਸ਼ ਤੋਂ ਵਾਪਸ ਆ ਗਏ ਹਨ। ਉਨ੍ਹਾਂ ਦੱਸਿਆ ਕਿ ਕੁਲਤਾਰ ਸਿੰਘ ਸੰਧਵਾ ਨੇ ਅਦਾਲਤ ਅਮਨਦੀਪ ਸਿੰਘ ਏ.ਸੀ.ਜੇ.ਐੱਮ. ਤਰਨ ਤਾਰਨ ਵਿਚ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਾਈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ, ਮਨਜੀਤ ਸਿੰਘ ਬਿਲਾਸਪੁਰ ਵਿਧਾਇਕ, ਕੁਲਵੰਤ ਸਿੰਘ ਪੰਡੋਰੀ ਵਿਧਾਇਕ ਅਤੇ ਜਸਬੀਰ ਸਿੰਘ ਸੁਰਸਿੰਘ ਵੀ ਅਦਾਲਤ ਵਿਚ ਪੇਸ਼ ਹੋਏ।