ਪਾਕਿ ਦੀ ਉੱਚ ਅਦਾਲਤ ਵਲੋਂ ਅਫ਼ਗ਼ਾਨ ਮੈਡੀਕਲ ਵਿਦਿਆਰਥਣਾਂ ਦੇ ਦੇਸ਼ ਨਿਕਾਲੇ ’ਤੇ ਰੋਕ
ਅੰਮ੍ਰਿਤਸਰ, 27 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਇਕ ਉੱਚ ਅਦਾਲਤ ਨੇ ਐਬਟਾਬਾਦ ਦੇ ਇਕ ਮੈਡੀਕਲ ਕਾਲਜ ’ਚ ਪੜ੍ਹਨ ਵਾਲੀਆਂ ਅਫ਼ਗ਼ਾਨ ਵਿਦਿਆਰਥਣਾਂ ਨੂੰ ਦੇਸ਼ ਨਿਕਾਲਾ ਦੇਣ ’ਤੇ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਇਨ੍ਹਾਂ ਵਿਦਿਆਰਥਣਾਂ ਦੀ ‘ਹਾਊਸ ਜੌਬ’ ਰੱਦ ਕੀਤੇ ਜਾਣ ਦੇ ਮਾਮਲੇ ’ਚ ਸੰਬੰਧਿਤ ਅਧਿਕਾਰੀਆਂ ਤੋਂ ਜਵਾਬ ਵੀ ਤਲਬ ਕੀਤਾ ਹੈ।
ਅੰਮ੍ਰਿਤਸਰ, 27 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਇਕ ਉੱਚ ਅਦਾਲਤ ਨੇ ਐਬਟਾਬਾਦ ਦੇ ਇਕ ਮੈਡੀਕਲ ਕਾਲਜ ’ਚ ਪੜ੍ਹਨ ਵਾਲੀਆਂ ਅਫ਼ਗ਼ਾਨ ਵਿਦਿਆਰਥਣਾਂ ਨੂੰ ਦੇਸ਼ ਨਿਕਾਲਾ ਦੇਣ ’ਤੇ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਇਨ੍ਹਾਂ ਵਿਦਿਆਰਥਣਾਂ ਦੀ ‘ਹਾਊਸ ਜੌਬ’ ਰੱਦ ਕੀਤੇ ਜਾਣ ਦੇ ਮਾਮਲੇ ’ਚ ਸੰਬੰਧਿਤ ਅਧਿਕਾਰੀਆਂ ਤੋਂ ਜਵਾਬ ਵੀ ਤਲਬ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿਸ਼ਾਵਰ ਹਾਈ ਕੋਰਟ (ਪੀ. ਐੱਚ. ਸੀ.) ਨੇ ਅਫ਼ਗ਼ਾਨ ਵਿਦਿਆਰਥਣਾਂ ਵਲੋਂ ਦਾਇਰ ਇਕ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਇਹ ਨਿਰਦੇਸ਼ ਦਿੱਤੇ ਹਨ। ਪਟੀਸ਼ਨਰਾਂ ਦੇ ਵਕੀਲ ਇਬਰਾਹਿਮ ਨੂਰ ਮੁਗਲ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਦੀਆਂ ਮੁਵੱਕਿਲ ਅਫ਼ਗ਼ਾਨ ਨਾਗਰਿਕ ਹਨ, ਜੋ ਪਾਕਿ ’ਚ ਪੰਜ ਸਾਲ ਦੀ ਡਾਕਟਰੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਅਯੂਬ ਟੀਚਿੰਗ ਹਸਪਤਾਲ ’ਚ ਹਾਊਸ ਜੌਬ ਕਰ ਰਹੀਆਂ ਸਨ, ਪਰ ਪਾਕਿਸਤਾਨ ਮੈਡੀਕਲ ਐਂਡ ਡੈਂਟਲ ਕੌਂਸਲ (ਪੀ. ਐੱਮ. ਡੀ. ਸੀ.) ਦੀ ਸਿਫ਼ਾਰਸ਼ ‘ਤੇ ਕਾਲਜ ਪ੍ਰਸ਼ਾਸਨ ਨੇ ਉਨ੍ਹਾਂ ਦੀ ਹਾਊਸ ਜੌਬ ਰੱਦ ਕਰ ਦਿੱਤੀ, ਜਿਸ ਕਾਰਨ ਉਨ੍ਹਾਂ ਸਿਰ ਦੇਸ਼ ਨਿਕਾਲੇ ਦੀ ਤਲਵਾਰ ਲਟਕ ਗਈ ਹੈ।