27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਸ਼ੇਖ ਹਸੀਨਾ ਬੰਗਲਾਦੇਸ਼ - ਭਾਰਤ ਸੰਬੰਧਾਂ ਵਿਚ ਕੰਡਾ ਬਣ ਗਈ ਹੈ - ਹਮਾਯੂੰ ਕਬੀਰ

ਢਾਕਾ, 27 ਨਵੰਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 28-11-2026
ਢਾਕਾ, 27 ਨਵੰਬਰ (ਪੀ.ਟੀ.ਆਈ.)-ਬੰਗਲਾਦੇਸ਼ ਦੇ ਵਿਦੇਸ਼ ਰਾਜ ਮੰਤਰੀ ਹਮਾਯੂੰ ਕਬੀਰ ਨੇ ਕਿਹਾ ਹੈ ਕਿ ਸ਼ੇਖ ਹਸੀਨਾ ਬੰਗਲਾਦੇਸ਼-ਭਾਰਤ ਸੰਬੰਧਾਂ ਵਿਚ ਇੱਕ ‘ਕੰਡਾ’ ਬਣ ਗਈ ਹੈ। ਨਵੀਂ ਦਿੱਲੀ ਨੂੰ ਹੁਣ ਇਹ ਅਹਿਸਾਸ ਹੋਣ ਲੱਗਾ ਹੈ ਕਿ ਭਾਰਤ ਵਿਚ ਉਨ੍ਹਾਂ ਦੀ ਮੌਜੂਦਗੀ ਦੁਵੱਲੇ ਸਬੰਧਾਂ ‘ਤੇ ਦਬਾਅ ਪਾ ਰਹੀ ਹੈ। ਨਿਊਜ਼ ਪੋਰਟਲ ‘ਬੀ.ਡੀ.ਨਿਊਜ਼24’ ਦੀ ਰਿਪੋਰਟ ਅਨੁਸਾਰ, ਕਬੀਰ ਨੇ ਸੱਤਾ ਤੋਂ ਲਾਹੇ ਗਏ ਪ੍ਰਧਾਨ ਮੰਤਰੀ ਦੀ ਤੁਲਨਾ ਇੱਕ ਅਣਚਾਹੇ ਮਹਿਮਾਨ ਨਾਲ ਕੀਤੀ ਜੋ ਅਚਾਨਕ ਕਿਸੇ ਦੇ ਘਰ ਆ ਧਮਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਇੱਕ ਮੁਸ਼ਕਿਲ ਸਥਿਤੀ ਵਿਚ ਹੈ ਕਿਉਂਕਿ ਉਹ ਨਾ ਤਾਂ ਉਨ੍ਹਾਂ ਨੂੰ ਵਾਪਸ ਭੇਜ ਸਕਦਾ ਹੈ ਅਤੇ ਨਾ ਹੀ ਉਨ੍ਹਾਂ ਦੀ ਮੌਜੂਦਗੀ ਨਾਲ ਨਜਿੱਠਣ ਤੋਂ ਬਚ ਸਕਦਾ ਹੈ। ਵੀਰਵਾਰ ਨੂੰ ਵਿਦੇਸ਼ ਮੰਤਰਾਲੇ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਬੀਰ ਨੇ ਕਿਹਾ ਕਿ ਉਹ ਇੱਕ ਪ੍ਰੇਸ਼ਾਨੀ ਦਾ ਕਾਰਨ ਬਣ ਗਈ ਹੈ ਅਤੇ ਉਹ (ਭਾਰਤੀ ਧਿਰ) ਸਮਝਦੇ ਹਨ ਕਿ ਇਹ ਦੁਵੱਲੇ ਸੰਬੰਧਾਂ ਲਈ ਇੱਕ ਸਮੱਸਿਆ ਹੈ।ਉਨ੍ਹਾਂ ਦੀ ਇਹ ਟਿੱਪਣੀ ਭਾਰਤ ਵਲੋਂ 16 ਦਸੰਬਰ ਨੂੰ ਹਸੀਨਾ ਦੇ ਬੰਗਲਾਦੇਸ਼ ਵਾਪਸ ਜਾਣ ਦੀ ਯੋਜਨਾ ‘ਤੇ ਕੋਈ ਟਿੱਪਣੀ ਕਰਨ ਤੋਂ ਗੁਰੇਜ਼ ਕਰਨ ਦੇ ਇੱਕ ਦਿਨ ਬਾਅਦ ਆਈ ਹੈ।
Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਵਲੋਂ ਸੰਜੇ ਕਪੂਰ ਵਿਰਾਸਤ ਵਿਵਾਦ ’ਚ ਵਿਚੋਲਗੀ ਪ੍ਰਕਿਰਿਆ ਖ਼ਤਮ ਅਗਲੀ ਖ਼ਬਰ ਸੁਪਰੀਮ ਕੋਰਟ ਵਲੋਂ ਸੋਸ਼ਲ ਮੀਡੀਆ ਤੋਂ ਇਤਾਲਵੀ ਸਿਆਸਤਦਾਨ ਦੀ ਟਿੱਪਣੀ ਵਾਲੀਆਂ ਵੀਡੀਓਜ਼ ਹਟਾਉਣ ਦੀ ਅਰਜ਼ੀ ਖ਼ਾਰਜ
Ad Position 24