09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਚੋਣ ਕਮਿਸ਼ਨਰ ਡਾ. ਸੁਖਬੀਰ ਸਿੰਘ ਸੰਧੂ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਬਾਬਾ ਬਕਾਲਾ ਸਾਹਿਬ ਹੋਏ ਨਤਮਸਤਕ

ਬਾਬਾ ਬਕਾਲਾ ਸਾਹਿਬ (ਅੰਮ੍ਰਿਤਸਰ), 9 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਚੋਣ ਕਮਿਸ਼ਨਰ ਡਾ. ਸੁਖਬੀਰ ਸਿੰਘ ਸੰਧੂ ਅੱਜ ਇਥੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਨਤਮਸਤਕ ਹੋਏ।

Ad Position 21
No active advertisement
ਅਜੀਤ ਡੈਸਕ 10-10-2026
ਬਾਬਾ ਬਕਾਲਾ ਸਾਹਿਬ (ਅੰਮ੍ਰਿਤਸਰ), 9 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਚੋਣ ਕਮਿਸ਼ਨਰ ਡਾ. ਸੁਖਬੀਰ ਸਿੰਘ ਸੰਧੂ ਅੱਜ ਇਥੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਨਤਮਸਤਕ ਹੋਏ। ਉਹ ਅੱਜ ਆਪਣੇ ਚਾਚਾ ਸੁਰਜੀਤ ਸਿੰਘ ਸੰਧੂ (ਸਾਬਕਾ ਖੇਤੀਬਾੜੀ ਅਫਸਰ) ਨਮਿਤ ਭੋਗ ਸਮਾਗਮ ਵਿਚ ਸ਼ਾਮਿਲ ਹੋਣ ਲਈ ਇੱਥੇ ਪੁੱਜੇ ਸਨ। ਬਾਅਦ ’ਚ ਉਹ ਆਪਣੀ ਬਾਬਾ ਬਕਾਲਾ ਸਾਹਿਬ ਸਥਿਤ ਰਿਹਾਇਸ਼ ’ਤੇ ਵੀ ਗਏ ਅਤੇ ਕੁਝ ਸਮਾਂ ਪਰਿਵਾਰਕ ਮੈਂਬਰਾਂ ਨਾਲ ਬਿਤਾਇਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਨਿਸ਼ਾਨ ਸਿੰਘ ਜੱਫਰਵਾਲ, ਮੀਤ ਮੈਨੇਜਰ ਭਾਈ ਸ਼ੇਰ ਸਿੰਘ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਅਵਤਾਰ ਸਿੰਘ ਭੁੱਲਰ ਸਾ: ਏ.ਡੀ.ਸੀ., ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ, ਸੰਤੋਖ ਸਿੰਘ ਭਲਾਈਪੁਰ, ਬਲਜੀਤ ਸਿੰਘ ਗੁਰਾਇਆ ਨਾਇਬ ਤਹਿਸੀਲਦਾਰ, ਇੰਚਾਰਜ ਸੁਖਵਿੰਦਰ ਸਿੰਘ ਬੁਤਾਲਾ, ਡਾ: ਵਰਿੰਦਰ ਸਿੰਘ ਜੈਂਟਲ, ਸਤਵਿੰਦਰ ਸਿੰਘ ਧਿਆਨਪੁਰ ਸੁਪਰਵਾਈਜਰ, ਮੋਹਣ ਸਿੰਘ ਕੰਗ ਪ੍ਰਧਾਨ ਸ਼ਹਿਰੀ, ਕੌਂਸਲਰ ਕੁਲਵੰਤ ਸਿੰਘ ਰੰਧਾਵਾ, ਸੁਖਚੈਨ ਸਿੰਘ, ਕਰਮ ਸਿੰਘ, ਕੁਲਦੀਪ ਸਿੰਘ ਧਾਮੀ (ਸਾਰੇ ਕੌਂਸਲਰ), ਸੁਰਜੀਤ ਸਿੰਘ ਕੰਗ ਪ੍ਰਧਾਨ ਨਗਰ ਪੰਚਾਇਤ, ਮਨਜੀਤ ਸਿੰਘ ਰਾਜਾ, ਰਘਬੀਰ ਸਿੰਘ ਧੰਜਲ, ਪ੍ਰਤਾਪ ਸਿੰਘ, (ਦੋਵੇਂ ਸਾ: ਮੈਂਬਰ), ਅਮਰਜੀਤ ਸਿੰਘ ਸੋਨੂੰ (ਰੇਲਵੇ), ਡਾ: ਜਗਮੀਤ ਸਿੰਘ ਬੱਬੂ, ਨਵਦੀਪ ਸਿੰਘ ਬਦੇਸ਼ਾ, ਪ੍ਰਧਾਨ ਸਵਰਨ ਸਿੰਘ ਕਾਲਾ, ਸੁਖਵਿੰਦਰ ਸਿੰਘ ਮਠਾਰੂ, ਜਸਪਿੰਦਰ ਸਿੰਘ ਮਠਾਰੂ, ਹਰਿੰਦਰ ਸਿੰਘ ਲਾਲੀ, ਮਨਦੀਪ ਸਿੰਘ ਕੈਨੇਡੀ, ਜਗਜੀਤ ਸਿੰਘ ਧਾਮੀ, ਮੰਗਦੀਪ ਸਿੰਘ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰੂਪ ਕੌਰ ਸੰਧੂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਜਥੇਦਾਰ ਦੇ ਨਾਂਅ ਸੌਂਪਿਆ ਸ਼ਿਕਾਇਤ ਪੱਤਰ ਅਗਲੀ ਖ਼ਬਰ ਆਦਮਪੁਰ ਵਿਖੇ ਕਾਂਸ਼ੀ ਰਾਮ ਦੇ ਪ੍ਰੀਨਿਰਵਾਣ ਦਿਵਸ ਮੌਕੇ ‘ਪੰਜਾਬ ਵਿਚ ਬਸਪਾ ਦੀ ਸਰਕਾਰ ਬਣਾਓ’ ਸੰਕਲਪ ਰੈਲੀ
Ad Position 24