ਨਵੀਂ ਦਿੱਲੀ, 25 ਮਈ (ਪੀ.ਟੀ.ਆਈ.) ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੀ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਸੋਮਵਾਰ ਨੂੰ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਚਾਰ ਵਾਧੇ (ਕੁੱਲ ਮਿਲਾ ਕੇ ਲਗਭਗ 7.5 ਰੁਪਏ ਪ੍ਰਤੀ ਲੀਟਰ) ਕਾਰਨ ਸਰਕਾਰੀ ਤੇਲ ਕੰਪਨੀਆਂ ਨੂੰ ਲਾਗਤ ਤੋਂ ਘੱਟ ਤੇਲ ਵੇਚਣ ਕਾਰਨ ਹੋਣ ਵਾਲਾ ਨੁਕਸਾਨ ਘੱਟ ਕੇ ਲਗਭਗ 600 ਕਰੋੜ ਰੁਪਏ ਪ੍ਰਤੀ ਦਿਨ ਹੋ ਗਿਆ ਹੈ¢ਉਨ੍ਹਾਂ ਕਿਹਾ ਕਿ 15 ਮਈ ਨੂੰ ਕੀਮਤਾਂ ਵਿੱਚ ਬਦਲਾਅ ਦੇ ਚੱਕਰ ਸ਼ੁਰੂ ਹੋਣ ਤੋਂ ਪਹਿਲਾਂ, ਪੈਟਰੋਲ, ਡੀਜ਼ਲ ਅਤੇ ਘਰੇਲੂ ਰਸੋਈ ਗੈਸ (ਐੱਲ ਪੀ ਜੀ) ਦੀ ਵਿਕਰੀ 'ਤੇ ਹੋਣ ਵਾਲਾ ਨੁਕਸਾਨ ਲਗਭਗ 1,000 ਕਰੋੜ ਰੁਪਏ ਪ੍ਰਤੀ ਦਿਨ ਸੀ¢ਇਹ (ਨੁਕਸਾਨ) ਪ੍ਰਤੀ ਦਿਨ 600 ਕਰੋੜ ਰੁਪਏ ਤੋਂ ਥੋੜ੍ਹਾ ਘੱਟ ਹੈ | ਇਨ੍ਹਾਂ ਨੁਕਸਾਨਾਂ ਵਿੱਚ ਘਰੇਲੂ ਐੱਲ.ਪੀ.ਜੀ. ਵਿਕਰੀ ਤੋਂ ਹੋਣ ਵਾਲਾ ਨੁਕਸਾਨ ਵੀ ਸ਼ਾਮਲ ਹੈ¢ਘਰਾਂ ਨੂੰ ਵੇਚੀ ਜਾਣ ਵਾਲੀ ਐੱਲ.ਪੀ.ਜੀ. ਇੱਕ ਸਬਸਿਡੀ ਵਾਲਾ ਉਤਪਾਦ ਹੈ ਅਤੇ ਸਰਕਾਰ ਇਸਦੀ ਲਾਗਤ ਅਤੇ ਪ੍ਰਚੂਨ ਵਿਕਰੀ ਕੀਮਤ ਵਿੱਚ ਅੰਤਰ ਦੀ ਭਰਪਾਈ ਕਰਦੀ ਹੈ¢ਦੂਜੇ ਪਾਸੇ, ਪੈਟਰੋਲ ਅਤੇ ਡੀਜ਼ਲ ਬਾਜ਼ਾਰ-ਨਿਰਧਾਰਤ ਉਤਪਾਦ (ਨਿਯੰਤਿ੍ਤ ਉਤਪਾਦ) ਹਨ¢ ਇਹਨਾਂ ਉਤਪਾਦਾਂ 'ਤੇ ਨੁਕਸਾਨ ਉਦੋਂ ਇਕੱਠਾ ਹੋਇਆ ਜਦੋਂ ਸਰਕਾਰੀ ਮਾਲਕੀ ਵਾਲੀਆਂ ਤੇਲ ਕੰਪਨੀਆਂ ਨੇ ਪ੍ਰਚੂਨ ਕੀਮਤਾਂ ਨੂੰ ਸਥਿਰ ਰੱਖਿਆ, ਜਦੋਂ ਕਿ ਈਰਾਨ ਵਿੱਚ ਯੁੱਧ ਕਾਰਨ ਇਨਪੁੱਟ ਕੱਚੇ ਤੇਲ ਦੀਆਂ ਕੀਮਤਾਂ ਵਿੱਚ 50 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋਇਆ¢