11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਟੋਹਾਣਾ-ਮਨਿਆਣਾ ਰੋਡ 'ਤੇ ਦਿਨ ਦਿਹਾੜੇ ਦਰੱਖਤਾਂ ਦੀ ਕਟਾਈ, ਨਵਜੋਤ ਸਿੰਘ ਢਿੱਲੋਂ ਨੇ ਲੱਕੜ ਤਸਕਰਾਂ 'ਤੇ ਕਾਰਵਾਈ ਕਰਵਾਈ <br/>

Ad Position 21
No active advertisement
ਸਹਾਰਾ ਰੈਸਕਿਊ ਟੀਮ ਦੇ ਨਵਜੋਤ ਸਿੰਘ ਢਿੱਲੋਂ ਗੈਰ ਕਾਨੂੰਨੀ ਦਰੱਖਤਾਂ ਦੀ ਕਟਾਈ ਕਰਨ 'ਤੇ ਮੌਕੇ ਉੱਤੇ ਕਾਰਵਾਈ ਕਰਵਾਉਂਦੇ ਹੋਏ | ਤਸਵੀਰ : ਮਨਜੀਤ ਸਿੰਘ ਟੋਹਾਣਾ <br/> 26-05-2026
ਟੋਹਾਣਾ, 25 ਮਈ (ਮਨਜੀਤ ਸਿੰਘ) - ਟੋਹਾਣਾ-ਮਨਿਆਣਾ ਰੋਡ 'ਤੇ ਫਾਰੇਸਟ ਵਿਭਾਗ ਦੀ ਜ਼ਮੀਨ 'ਤੇ ਗ਼ੈਰਕਾਨੰੂਨੀ ਤਰੀਕੇ ਨਾਲ ਦਰੱਖਤਾਂ ਦੀ ਕਟਾਈ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਲੱਕੜ ਤਸਕਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਹ ਦਿਨ ਦਿਹਾੜੇ ਟਰੈਕਟਰ ਲੈ ਕੇ ਫਾਰੇਸਟ ਦੀ ਜ਼ਮੀਨ 'ਤੇ ਪਹੁੰਚ ਕੇ ਦਰੱਖਤਾਂ ਨੂੰ ਕੱਟ ਰਹੇ ਹਨ | ਇਲਾਕੇ ਵਿੱਚ ਪਹਿਲਾਂ ਵੀ ਸੈਂਕੜੇ ਦਰੱਖਤ ਅਤੇ ਪੌਦੇ ਕੱਟੇ ਜਾ ਚੁੱਕੇ ਹਨ ਪਰ ਲਗਾਤਾਰ ਹੋ ਰਹੀ ਇਸ ਗ਼ੈਰਕਾਨੰੂਨੀ ਦਰੱਖਤਾਂ ਦੀ ਕਟਾਈ 'ਤੇ ਅਜੇ ਤੱਕ ਕੋਈ ਸਖ਼ਤ ਕਾਰਵਾਈ ਨਹੀਂ ਹੋ ਸਕੀ | ਵਾਤਾਵਰਣ ਪ੍ਰੇਮੀ ਅਤੇ ਸਹਾਰਾ ਰੈਸਕਿਊ ਟੀਮ ਟੋਹਾਣਾ ਦੇ ਮੈਂਬਰ ਨਵਜੋਤ ਸਿੰਘ ਢਿੱਲੋਂ ਨੂੰ ਜਦੋਂ ਇਸ ਗ਼ੈਰਕਾਨੰੂਨੀ ਕਟਾਈ ਬਾਰੇ ਜਾਣਕਾਰੀ ਮਿਲੀ ਤਾਂ ਉਹ ਤੁਰੰਤ ਮੌਕੇ 'ਤੇ ਪਹੁੰਚੇ ਅਤੇ 112 ਡਾਇਲ ਪੁਲਿਸ ਅਤੇ ਵਣ ਵਿਭਾਗ ਨੂੰ ਸੂਚਿਤ ਕੀਤਾ | ਸੂਚਨਾ ਮਿਲਣ 'ਤੇ ਵਣ ਵਿਭਾਗ ਦੇ ਦਰੋਗਾ ਸੁਰਿੰਦਰ ਮੌਕੇ 'ਤੇ ਪਹੁੰਚੇ | ਮੌਕੇ 'ਤੇ ਦੇਖਿਆ ਗਿਆ ਕਿ ਕਰੀਬ 9 ਦਰੱਖਤ ਕੱਟੇ ਜਾ ਚੁੱਕੇ ਸਨ | ਕੁੱਝ ਦਰੱਖਤ ਮੌਕੇ 'ਤੇ ਕੱਟੇ ਪਏ ਸਨ ਜਦਕਿ ਕੁੱਝ ਲੱਕੜ ਟਰਾਲੀ ਵਿੱਚ ਲੱਦ ਕੇ ਲਿਜਾਈ ਜਾ ਰਹੀ ਸੀ | ਮੌਕੇ 'ਤੇ 7-8 ਵਿਅਕਤੀ ਮੌਜੂਦ ਸਨ, ਜਿਨ੍ਹਾਂ ਵਿੱਚੋਂ ਕਈ ਮੁਲਜ਼ਮ ਫ਼ਰਾਰ ਹੋ ਗਏ | ਹਾਲਾਂਕਿ ਮੌਕੇ ਤੋਂ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਅਤੇ ਲੱਕੜ ਨਾਲ ਭਰਿਆ ਟਰੈਕਟਰ-ਟਰਾਲੀ ਵੀ ਕਬਜ਼ੇ ਵਿੱਚ ਲਿਆ ਗਿਆ | ਨਵਜੋਤ ਸਿੰਘ ਢਿੱਲੋਂ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਵੀ ਇਸੇ ਥਾਂ ਤੋਂ ਦਰੱਖਤਾਂ ਨੂੰ ਕੱਟ ਕੇ ਲਿਜਾਇਆ ਗਿਆ ਸੀ | ਉਨ੍ਹਾਂ ਕਿਹਾ ਕਿ ਟੋਹਾਣਾ ਖੇਤਰ ਵਿੱਚ ਲਗਾਤਾਰ ਦਰੱਖਤਾਂ ਦੀ ਗ਼ੈਰਕਾਨੰੂਨੀ ਕਟਾਈ ਹੋ ਰਹੀ ਹੈ ਅਤੇ ਸੈਂਕੜੇ ਦਰੱਖਤ-ਪੌਦੇ ਨਸ਼ਟ ਕੀਤੇ ਜਾ ਚੁੱਕੇ ਹਨ, ਜਿਸ ਨਾਲ ਵਾਤਾਵਰਣ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ | ਉਨ੍ਹਾਂ ਪ੍ਰਸ਼ਾਸਨ ਅਤੇ ਵਣ ਵਿਭਾਗ ਤੋਂ ਮੰਗ ਕੀਤੀ ਕਿ ਪੂਰੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਕੇ ਦੋਸ਼ੀਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਵੀ ਵਿਅਕਤੀ ਫਾਰੇਸਟ ਵਿਭਾਗ ਦੇ ਦਰੱਖਤਾਂ ਨੂੰ ਕੱਟਣ ਦੀ ਹਿੰਮਤ ਨਾ ਕਰ ਸਕੇ |

Ad Position 22
No active advertisement
ਪਿਛਲੀ ਖ਼ਬਰ ਨਵੀਨ ਜਿੰਦਲ ਸਫਲ ਸਕਾਲਰਸ਼ਿਪ ਸਕੀਮ ਦੇ ਲਾਭ ਹਰ ਲੋੜਵੰਦ ਵਿਦਿਆਰਥੀ ਤੱਕ ਪਹੁੰਚਣੇ ਚਾਹੀਦੇ ਹਨ: ਸਾਵਿਤਰੀ ਜਿੰਦਲ ਨਵੀਨ... ਅਗਲੀ ਖ਼ਬਰ ਤੇਲ ਕੰਪਨੀਆਂ ਦਾ ਨੁਕਸਾਨ ਘਟ ਕੇ 600 ਕਰੋੜ ਰੁਪਏ ਪ੍ਰਤੀ ਦਿਨ ਹੋਇਆ <br/>
Ad Position 24