ਮਕਸੂਦਾਂ, 25 ਮਈ (ਸÏਰਵ ਮਹਿਤਾ)-ਸੰਤੋਖਪੁਰਾ ਇਲਾਕੇ ਵਿਚ ਐਤਵਾਰ ਦੇਰ ਰਾਤ ਇਕ ਦਰਦਨਾਕ ਘਟਨਾ ਸਾਹਮਣੇ ਆਈ, ਜਿੱਥੇ ਸ਼ਰਾਬ ਦੇ ਨਸ਼ੇ ਦੌਰਾਨ ਹੋਏ ਝਗੜੇ ਵਿਚ ਇਕ ਨੌਜਵਾਨ ਨੇ ਆਪਣੇ ਹੀ ਸਾਥੀ ਦੀ ਕੂਕਰ ਨਾਲ ਵਾਰ ਕਰਕੇ ਕਤਲ ਕਰ ਦਿੱਤਾ ¢ ਸਾਰੇ ਮਾਮਲੇ ਬਾਰੇ ਪਤਾ ਉਸ ਵੇਲੇ ਲੱਗਾ ਜਦੋਂ ਮਕਾਨ ਮਾਲਕ ਨੂੰ ਕਮਰੇ ਵਿਚੋਂ ਚੀਖਾਂ ਤੇ ਲੜਾਈ ਦੀਆਂ ਆਵਾਜ਼ਾਂ ਸੁਣੀਆਂ | ਲੋਕਾਂ ਦੀ ਮਦਦ ਨਾਲ ਦੋਸ਼ੀ ਨੂੰ ਮੌਕੇ 'ਤੇ ਹੀ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ¢ ਜਾਣਕਾਰੀ ਮੁਤਾਬਿਕ ਸੰਤੋਖਪੁਰਾ ਦੀ ਗਲੀ ਨੰਬਰ ਦੋ ਵਿਚ ਰਹਿੰਦੇ ਹਰਲੀਨ ਵਾਲੀਆ ਨੇ ਆਪਣਾ ਮਕਾਨ ਕਿਰਾਏ 'ਤੇ ਦਿੱਤਾ ਹੋਇਆ ਹੈ, ਜਿਸ ਵਿਚ ਵੱਖ-ਵੱਖ ਪ੍ਰਵਾਸੀ ਮਜ਼ਦੂਰ ਰਹਿੰਦੇ ਹਨ¢ ਇੱਥੇ ਪਿਛਲੇ ਕਰੀਬ ਚਾਰ ਮਹੀਨਿਆਂ ਤੋਂ ਦੋਵੇਂ ਦੋਸਤ ਪ੍ਰਦੀਪ ਪੁੱਤਰ ਮਨੋਹਰ ਵਾਸੀ ਉੱਤਰ ਪ੍ਰਦੇਸ਼ ਅਤੇ ਰਾਜੇਸ਼ ਪੁੱਤਰ ਰਾਮ ਮਤਨ ਵਾਸੀ ਫੈਜ਼ਾਬਾਦ ਵੀ ਰਹਿ ਰਹੇ ਸਨ | ਐਤਵਾਰ ਰਾਤ ਜਦੋਂ ਮਕਾਨ ਮਾਲਕ ਉੱਥੇ ਪਹੁੰਚਿਆ ਤਾਂ ਉਸ ਨੇ ਪ੍ਰਦੀਪ ਦੇ ਕਮਰੇ ਵਿਚੋਂ ਜ਼ੋਰ-ਜ਼ੋਰ ਨਾਲ ਬਹਿਸ ਅਤੇ ਚੀਖਾਂ ਦੀਆਂ ਆਵਾਜ਼ਾਂ ਸੁਣੀਆਂ¢ ਸ਼ੱਕ ਪੈਣ 'ਤੇ ਹਰਲੀਨ ਨੇ ਪੁਲਿਸ ਨੂੰ ਸੂਚਿਤ ਕਰਨ ਦੀ ਗੱਲ ਕਹੀ ਤਾਂ ਕੁਝ ਸਮੇਂ ਬਾਅਦ ਰਾਜੇਸ਼ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਭੱਜਣ ਲੱਗਾ¢ ਇਸ ਦੌਰਾਨ ਆਲੇ-ਦੁਆਲੇ ਇਕੱਠੇ ਹੋਏ ਲੋਕਾਂ ਨੇ ਉਸਨੂੰ ਦਬੋਚ ਲਿਆ¢ ਜਦੋਂ ਲੋਕ ਕਮਰੇ ਅੰਦਰ ਦਾਖ਼ਲ ਹੋਏ ਤਾਂ ਪ੍ਰਦੀਪ ਖੂਨ ਨਾਲ ਲੱਥਪੱਥ ਹਾਲਤ ਵਿੱਚ ਫਰਸ਼ 'ਤੇ ਪਿਆ ਮਿਲਿਆ¢ ਉਸ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਸਨ¢ ਜ਼ਖ਼ਮੀ ਹਾਲਤ ਵਿਚ ਪ੍ਰਦੀਪ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ, ਪਰ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ¢ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਮੌਕੇ 'ਤੇ ਪੁੱਜ ਗਈ ਤੇ ਦੋਸ਼ੀ ਰਾਜੇਸ਼ ਨੂੰ ਹਿਰਾਸਤ ਵਿਚ ਲੈ ਲਿਆ¢ ਪੁਲਿਸ ਵਲੋਂ ਦੋਸ਼ੀ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ¢
ਸੰਤੋਖਪੁਰਾ 'ਚ ਦੋਸਤ ਦਾ ਕਤਲ, ਕੇਸ ਦਰਜ <br/>
ਅਜੀਤ ਡੈਸਕ
26-05-2026