10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਰਾਜਪੁਰਾ ਦੇ ਵਾਰਡ ਨੰਬਰ 20 'ਚ 'ਆਪ' ਉਮੀਦਵਾਰ ਦੇ ਸਕੇ ਭਰਾ ਵਲੋਂ ਸ਼ਰੇਆਮ ਗੁੰਡਾਗਰਦੀ

Ad Position 21
No active advertisement
ਅਜੀਤ ਡੈਸਕ 27-05-2026

ਕਾਂਗਰਸ ਸਮਰਥਕ ਗੁਰਚਰਨਜੀਤ ਸਿੰਘ ਚੰਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
ਰਾਜਪੁਰਾ, 26 ਮਈ (ਜੀ.ਪੀ. ਸਿੰਘ/ਰਣਜੀਤ ਸਿੰਘ)-ਅੱਜ ਰਾਜਪੁਰਾ ਨਗਰ ਕੌਂਸਲ ਦੀਆਂ ਚੋਣਾਂ ਜਿੱਥੇ 31 ਦੇ 31 ਵਾਰਡਾਂ ਵਿਚ ਅਮਨ ਸ਼ਾਂਤੀ ਨਾਲ ਹੋ ਰਹੀਆਂ ਸਨ ਤੇ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਇਕੱਠੇ ਬੈਠ ਕੇ ਵੋਟਾਂ ਦਾ ਭੁਗਤਾਉਣ ਦੇਖ ਰਹੇ ਸਨ ਤੇ ਖਾ-ਪੀ ਰਹੇ ਸਨ, ਉੱਥੇ ਵਾਰਡ ਨੰਬਰ 20 'ਚ ਵੋਟਾਂ ਖ਼ਤਮ ਹੋਣ ਤੋਂ 20 ਮਿੰਟ ਪਹਿਲਾਂ ਭਾਰੀ ਪੁਲਿਸ ਫੋਰਸ ਦੀ ਮੌਜੂਦਗੀ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਮਨ ਟਿਵਾਨਾ ਦੇ ਸਕੇ ਭਰਾ ਪਰਮਪ੍ਰੀਤ ਸਿੰਘ ਟਿਵਾਨਾ ਵਲੋਂ ਆਪਣੇ 40-50 ਸਾਥੀਆਂ ਨਾਲ ਮਿਲ ਕੇ ਕਾਂਗਰਸ ਉਮੀਦਵਾਰ ਦਰਸ਼ਨ ਸਿੰਘ ਮਾਮਾ ਦੇ ਸਮਰਥਕ ਗੁਰਚਰਨਜੀਤ ਸਿੰਘ ਚੰਨ 'ਤੇ ਕਿਰਪਾਨਾਂ, ਲਾਠੀਆਂ ਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ, ਜਦੋਂ ਉਹ ਪੋਲਿੰਗ ਸਟੇਸ਼ਨ ਦੇ ਨੇੜਲੇ ਕਾਂਗਰਸ ਦੇ ਦਫ਼ਤਰ ਵਿਚ ਆਪਣੇ ਸਾਥੀਆਂ ਨਾਲ ਬੈਠੇ ਸਨ | ਘਟਨਾ ਦੀ ਸੂਚਨਾ ਮਿਲਦੇ ਹੀ ਕਾਂਗਰਸ ਦੇ ਸਾਬਕਾ ਵਿਧਾਇਕ ਤੇ ਹੋਰ ਆਗੂ ਮੌਕੇ 'ਤੇ ਪਹੁੰਚ ਗਏ ਅਤੇ ਗੰਭੀਰ ਜ਼ਖ਼ਮੀ ਹਾਲਤ 'ਚ ਗੁਰਚਰਨਜੀਤ ਸਿੰਘ ਚੰਨ ਨੂੰ ਹਸਪਤਾਲ ਪਹੁੰਚਾਇਆ | ਇਸ ਮੌਕੇ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ 'ਆਪ' ਦੇ ਉਮੀਦਵਾਰ ਦੀ ਹਾਰ ਨੂੰ ਦੇਖਦਿਆਂ ਹੋਇਆਂ ਬੌਖਲਾਹਟ 'ਚ ਆ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਉਸ ਦੇ ਸਕੇ ਭਰਾ ਵਲੋਂ ਇਸ ਘਟਨਾ ਨੂੰ ਸਿਰਫ਼ 20 ਮਿੰਟ ਪਹਿਲਾਂ ਅੰਜ਼ਾਮ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 20 ਦੇ ਉਮੀਦਵਾਰ ਦਾ ਸਕਾ ਭਰਾ ਪਰਮਪ੍ਰੀਤ ਸਿੰਘ ਟਿਵਾਨਾ ਪਹਿਲਾਂ ਹੀ ਭਗੌੜਾ ਹੈ | ਇਸ ਮੌਕੇ ਸਾਬਕਾ ਕੌਂਸਲਰ ਬਲਵਿੰਦਰ ਸਿੰਘ ਸਰਾਓ, ਸੇਵਕ ਸਿੰਘ, ਬਲਜਿੰਦਰ ਸਿੰਘ, ਜੀਤ ਸਿੰਘ, ਮੋਹਨ ਸਿੰਘ ਸਮੇਤ ਵੱਡੀ ਗਿਣਤੀ 'ਚ ਕਾਂਗਰਸ ਸਮਰਥਕ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਰਾਏਕੋਟ 'ਚ ਕਾਂਗਰਸੀ ਉਮੀਦਵਾਰ ਤੇ 'ਆਪ' ਸਮਰਥਕਾਂ ਵਿਚਕਾਰ ਤਕਰਾਰ-2 ਜ਼ਖ਼ਮੀ ਅਗਲੀ ਖ਼ਬਰ ਬਟਾਲਾ 'ਚ ਚੋਣ ਦੌਰਾਨ ਗਰਮ ਰਹੇ ਮਾਹੌਲ ਕਾਰਨ ਵੋਟਰ ਰਹੇ ਸਹਿਮੇ <br/>
Ad Position 24