10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਬਟਾਲਾ 'ਚ ਚੋਣ ਦੌਰਾਨ ਗਰਮ ਰਹੇ ਮਾਹੌਲ ਕਾਰਨ ਵੋਟਰ ਰਹੇ ਸਹਿਮੇ <br/>

Ad Position 21
No active advertisement
ਅਜੀਤ ਡੈਸਕ 27-05-2026

ਬਟਾਲਾ, 26 ਮਈ (ਸਤਿੰਦਰ ਸਿੰਘ)-ਬਟਾਲਾ ਦੇ ਵਾਰਡ ਨੰ: 34 ਵਿਚ ਵੋਟਾਂ ਦੀ ਸਮਾਪਤੀ ਮੌਕੇ ਮਾਹੌਲ ਉਸ ਸਮੇਂ ਗਰਮ ਹੋ ਗਿਆ, ਜਦੋਂ ਫਾਰਮ ਨੰਬਰ 33ਸੀ ਨਾ ਭਰਨ 'ਤੇ ਕਾਂਗਰਸੀਆਂ ਵਲੋਂ ਨਾਰਾਜ਼ਗੀ ਪ੍ਰਗਟ ਕੀਤੀ ਗਈ | ਉਨ੍ਹਾਂ ਵਲੋਂ ਕਰਮਚਾਰੀਆਂ ਨੂੰ ਏਜੰਟਾਂ ਸਾਹਮਣੇ ਹੀ 33ਸੀ ਫਾਰਮ ਭਰਨ ਲਈ ਕਿਹਾ ਗਿਆ ਤੇ ਕਿਹਾ ਇਹ ਫਾਰਮ ਸਾਡੇ ਸਾਹਮਣੇ ਭਰਿਆ ਜਾਵੇ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਕੁੱਲ ਕਿੰਨੀਆਂ ਵੋਟਾਂ ਪਈਆਂ ਹਨ, ਪ੍ਰੰਤੂ ਕਰਮਚਾਰੀਆਂ ਵਲੋਂ ਇਸ ਗੱਲ ਨੂੰ ਅੱਖੋਂ-ਪਰੋਖੇ ਕਰਨ 'ਤੇ ਸੈਂਕੜੇ ਕਾਂਗਰਸੀ ਉਥੇ ਇਕੱਠੇ ਹੋ ਗਏ ਤੇ ਉਨ੍ਹਾਂ ਵਲੋਂ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ | ਜਿਸ 'ਤੇ ਸਥਿਤੀ ਵਿਗੜਦਿਆਂ ਬਟਾਲਾ ਦੇ ਐਸ.ਐਸ.ਪੀ. ਭਾਰੀ ਫੋਰਸ ਸਮੇਤ ਪਹੁੰਚ ਗਏ ਤੇ ਪੁਲਿਸ ਨੇ ਵਧ ਰਹੇ ਤਣਾਅ ਦੀ ਸਥਿਤੀ ਨੂੰ ਕਾਬੂ ਹੇਠ ਕਰ ਲਿਆ | ਪੁਲਿਸ ਪ੍ਰਸ਼ਾਸਨ ਨੇ ਮੌਕਾ ਸਾਂਭਦਿਆਂ ਚੋਣ ਏਜੰਟ ਨੂੰ ਬਾਹਰ ਕੱਢਿਆ ਤੇ ਸਥਿਤੀ ਨੂੰ ਸਥਿਰ ਕਰ ਲਿਆ | ਵਾਰਡ ਨੰ: 30 ਵਿਚ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਆਗੂ ਆਪਸ ਵਿਚ ਭਿੜ ਗਏ | ਇਸ ਤੋਂ ਇਲਾਵਾ ਸ਼ਹਿਰ ਦੇ ਦਰਜਨ ਤੋਂ ਵੱਧ ਵਾਰਡਾਂ 'ਚ ਧੱਕਾਮੁੱਕੀ, ਹੱਥੋਪਾਈ, ਗਾਲੀ-ਗਲੋਚ ਤੇ ਰੱਜ ਕੇ ਤੂੰ-ਤੂੰ, ਮੈਂ-ਮੈਂ ਹੋਈ |

Ad Position 22
No active advertisement
ਪਿਛਲੀ ਖ਼ਬਰ ਰਾਜਪੁਰਾ ਦੇ ਵਾਰਡ ਨੰਬਰ 20 'ਚ 'ਆਪ' ਉਮੀਦਵਾਰ ਦੇ ਸਕੇ ਭਰਾ ਵਲੋਂ ਸ਼ਰੇਆਮ ਗੁੰਡਾਗਰਦੀ ਅਗਲੀ ਖ਼ਬਰ ਅਫ਼ਗਾਨਿਸਤਾਨ 'ਚੋਂ ਬਾਬਾ ਸ੍ਰੀ ਚੰਦ ਦਾ ਇਤਿਹਾਸਕ ਚਿਮਟਾ ਗ਼ਾਇਬ
Ad Position 24