10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਅਫ਼ਗਾਨਿਸਤਾਨ 'ਚੋਂ ਬਾਬਾ ਸ੍ਰੀ ਚੰਦ ਦਾ ਇਤਿਹਾਸਕ ਚਿਮਟਾ ਗ਼ਾਇਬ

Ad Position 21
No active advertisement
ਅਜੀਤ ਡੈਸਕ 27-05-2026

ਕਾਬੁਲ ਦੇ ਸ਼ੋਰ ਬਾਜ਼ਾਰ ਵਿਚਲੇ ਅਸਥਾਨ 'ਚ 450 ਸਾਲ ਪਹਿਲਾਂ ਕੀਤਾ ਗਿਆ ਸੀ ਸਥਾਪਤ
ਅੰਮਿ੍ਤਸਰ, 26 ਮਈ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਸਥਿਤ ਅਸਥਾਨ ਬਾਬਾ ਸ੍ਰੀ ਚੰਦ ਦੇ ਅੰਦਰ ਧੂਣਾ ਸਾਹਿਬ 'ਚ ਸਥਾਪਿਤ ਬਾਬਾ ਸ੍ਰੀ ਚੰਦ ਦਾ ਇਤਿਹਾਸਕ ਚਿਮਟਾ ਗ਼ਾਇਬ ਹੋ ਗਿਆ ਹੈ | ਇਹ ਅਸਥਾਨ ਕਾਬੁਲ ਦੇ ਸ਼ੋਰ ਬਾਜ਼ਾਰ ਇਲਾਕੇ 'ਚ ਸਥਿਤ ਹੈ | ਜਗਜੀਤ ਸਿੰਘ ਸੰਨ੍ਹੀ ਖੁਰਾਨਾ ਨੇ 'ਅਜੀਤ' ਨਾਲ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬਾਬਾ ਸ੍ਰੀ ਚੰਦ ਦੇ ਅਫ਼ਗਾਨਿਸਤਾਨ ਦੇ ਕਾਬੁਲ ਅਤੇ ਕੰਧਾਰ ਸੂਬਿਆਂ 'ਚ ਦੋ ਅਸਥਾਨ ਸਥਾਪਿਤ ਹਨ ਅਤੇ ਉਕਤ ਇਤਿਹਾਸਕ ਚਿਮਟਾ ਕਾਬੁਲ ਸਥਿਤ ਅਸਥਾਨ ਬਾਬਾ ਸ੍ਰੀ ਚੰਦ ਵਿਖੇ ਸਥਾਪਤ ਸੀ | ਉਨ੍ਹਾਂ ਨੇ ਦੱਸਿਆ ਕਿ ਜਦੋਂ ਕਾਬੁਲ ਵਿਖੇ ਰਹਿੰਦੇ ਕਰਤਾਰ ਸਿੰਘ ਸੁਨਿਆਰਾ ਬਾਬਾ ਸ੍ਰੀ ਚੰਦ ਦੇ ਅਸਥਾਨ ਵਿਖੇ ਮੱਥਾ ਟੇਕਣ ਪਹੁੰਚੇ ਤਾਂ ਧੂਣੇ 'ਚ ਚਿਮਟਾ ਮੌਜੂਦ ਨਹੀਂ ਸੀ | ਹਾਲਾਂਕਿ, ਇਕ ਅਫ਼ਗਾਨੀ ਨਾਗਰਿਕ ਨੇ ਕਿਹਾ ਕਿ ਇਹ ਇਤਿਹਾਸਕ ਚਿਮਟਾ ਜਰਮਨੀ ਦੀ ਸੰਗਤ ਆਪਣੇ ਨਾਲ ਲੈ ਗਈ ਹੈ | ਜਿਸ ਬਾਰੇ ਪੁਸ਼ਟੀ ਨਹੀਂ ਹੋ ਸਕੀ ਹੈ | ਖੁਰਾਨਾ ਨੇ ਦੱਸਿਆ ਕਿ ਕਾਬੁਲ ਦੇ ਸ਼ੋਰ ਬਾਜ਼ਾਰ ਵਿਚਲੇ ਸਾਰੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ-ਸੰਭਾਲ ਅਤੇ ਰੱਖ-ਰਖਾਅ ਦੀ ਜ਼ਿੰਮੇਵਾਰੀ ਅਫ਼ਗਾਨੀ ਸੰਗਤ ਵਲੋਂ ਕੁਲਜੀਤ ਸਿੰਘ ਅਤੇ ਸਵਿੰਦਰ ਸਿੰਘ ਨੂੰ ਸੌਂਪੀ ਗਈ ਹੈ, ਜਦਕਿ ਬਾਕੀ ਗੁਰਦੁਆਰਿਆਂ ਦੀ ਸੇਵਾ ਮਨਜੀਤ ਸਿੰਘ ਕਰ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਬਟਾਲਾ 'ਚ ਚੋਣ ਦੌਰਾਨ ਗਰਮ ਰਹੇ ਮਾਹੌਲ ਕਾਰਨ ਵੋਟਰ ਰਹੇ ਸਹਿਮੇ <br/> ਅਗਲੀ ਖ਼ਬਰ ਪਾਵਰਕਾਮ ਨੇ ਕੇਂਦਰੀ ਪੂਲ ਤੋਂ ਮੰਗੀ 1000 ਮੈਗਾਵਾਟ ਵਾਧੂ ਬਿਜਲੀ
Ad Position 24