11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਭਾਰਤ ਅਤੇ ਅਮਰੀਕਾ ਵਲੋਂ ਅਹਿਮ ਖਣਿਜਾਂ ਸੰਬੰਧੀ ਸਮਝੌਤਾ <br/>

Ad Position 21
No active advertisement
ਅਜੀਤ ਡੈਸਕ 27-05-2026
ਨਵੀਂ ਦਿੱਲੀ, 26 ਮਈ (ਉਪਮਾ ਡਾਗਾ ਪਾਰਥ)-ਭਾਰਤ ਅਤੇ ਅਮਰੀਕਾ ਨੇ ਮੰਗਲਵਾਰ ਨੂੰ ਅਹਿਮ ਖਣਿਜਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਸਹਿਯੋਗ ਨੂੰ ਲੈ ਕੇ ਅਹਿਮ ਰੂਪ-ਰੇਖਾ ਨੂੰ ਅੰਤਿਮ ਰੂਪ ਦਿੱਤਾ | ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਮਾਰਕੋ ਰੂਬੀਓ ਦਰਮਿਆਨ ਇਸ ਸਮਝੌਤੇ ਨੂੰ ਮਜ਼ਬੂਤ ਰਣਨੀਤਕ ਸਾਂਝੇਦਾਰੀ ਦੀ ਅਸਲ ਮਿਸਾਲ ਕਰਾਰ ਦਿੱਤਾ | ਜੈਸ਼ੰਕਰ ਨੇ ਇਸ ਨੂੰ ਸਹੀ ਸਮੇਂ 'ਤੇ ਕੀਤਾ ਗਿਆ ਅਹਿਮ ਕਦਮ ਦੱਸਿਆ | ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸਮਝੌਤੇ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ ਅਤੇ ਅਮਰੀਕਾ ਨੇ ਅਹਿਮ ਖਣਿਜਾਂ ਰੇਅਰ ਅਰਥ ਦੀ ਸਪਲਾਈ ਸੁਰੱਖਿਅਤ ਕਰਨ ਲਈ ਇਕ ਨਵਾਂ ਢਾਂਚਾ ਤਿਆਰ ਕੀਤਾ ਹੈ | ਉਨ੍ਹਾਂ ਨੇ ਇਸ ਸਮਝੌਤੇ ਨੂੰ ਅੱਜ ਦੇ ਸਮੇਂ ਦੀ ਬਹੁਤ ਜ਼ਰੂਰੀ ਪਹਿਲ ਦੱਸਦਿਆਂ ਕਿਹਾ ਕਿ ਸਮਝੌਤੇ ਤਹਿਤ ਦੋਵੇਂ ਦੇਸ਼ ਖਣਨ, ਪ੍ਰੋਸੈਸਿੰਗ, ਰੀਸਾਈਕਿਲੰਗ ਅਤੇ ਨਿਵੇਸ਼ ਜਿਹੇ ਖੇਤਰਾਂ 'ਚ ਮਿਲ ਕੇ ਕੰਮ ਕਰਨਗੇ | ਵਿਦੇਸ਼ ਮੰਤਰੀ ਨੇ ਕਿਹਾ ਕਿ ਇਸ ਦਾ ਮਕਸਦ ਅਹਿਮ ਖਣਿਜਾਂ ਦੀ ਮਜ਼ਬੂਤ ਸਪਲਾਈ ਚੇਨ ਤਿਆਰ ਕਰਨਾ ਹੈ, ਤਾਂ ਜੋ ਕਿਸੇ ਇਕ ਸਰੋਤ 'ਤੇ ਨਿਰਭਰਤਾ ਘੱਟ ਹੋ ਸਕੇ | ਉਨ੍ਹਾਂ ਕਿਹਾ ਕਿ ਇਹ ਇਸ ਗੱਲ ਦਾ ਇਕ ਹੋਰ ਸਬੂਤ ਹੈ ਕਿ ਚੁਣੌਤੀਆਂ ਅਤੇ ਮੌਕਿਆਂ ਨਾਲ ਭਰੀ ਦੁਨੀਆ 'ਚ ਸਾਡਾ (ਭਾਰਤ ਅਤੇ ਅਮਰੀਕਾ ਦਾ) ਸਹਿਯੋਗ ਕਿੰਨਾ ਗਹਿਰਾ ਹੈ | ਅਮਰੀਕਾ ਵਿਦੇਸ਼ ਮੰਤਰੀ ਨੇ ਸਮਝੌਤੇ ਨੂੰ ਦੋਹਾਂ ਦੇਸ਼ਾਂ ਦੀ ਮਜ਼ਬੂਤ ਰਣਨੀਤਕ ਸਾਂਝੇਦਾਰੀ ਦੀ ਵੱਡੀ ਮਿਸਾਲ ਦੱਸਦਿਆਂ ਕਿਹਾ ਕਿ ਫਰਵਰੀ 'ਚ ਵਾਸ਼ਿੰਗਟਨ 'ਚ ਹੋਏ ਕ੍ਰਿਟੀਕਲ ਮਿਨਰਲਸ ਫੋਰਮ ਵਲੋਂ ਇਸ ਸਹਿਯੋਗ ਦੀ ਸ਼ੁਰੂਆਤ ਹੋਈ ਸੀ ਅਤੇ ਹੁਣ ਇਹ ਸਮਝੌਤੇ ਤੱਕ ਪਹੁੰਚ ਗਿਆ ਹੈ | ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਨਹੀਂ ਚਾਹੁੰਦੇ ਕਿ ਅਹਿਮ ਖਣਿਜਾਂ ਦੀ ਸਪਲਾਈ ਕਿਸੇ ਇਕ ਦੇਸ਼ ਜਾਂ ਵਸੀਲੇ ਦੇ ਕੰਟਰੋਲ 'ਚ ਰਹੇ, ਕਿਉਂਕਿ ਇਸ ਨਾਲ ਭਵਿੱਖ 'ਚ ਦਬਾਅ ਜਾਂ ਸੰਕਟ ਪੈਦਾ ਹੋ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ ਲਈ ਐਂਟੀ-ਡਰੋਨ ਸਿਸਟਮ ਪ੍ਰਕਿਰਿਆ 'ਚ-ਸ਼ਾਹ ਅਗਲੀ ਖ਼ਬਰ ਦਿੱਲੀ ਹਾਈ ਕੋਰਟ : ਦੰਗਿਆਂ ਦੀ ਸਾਜ਼ਿਸ਼ ਦੇ ਮੁਲਜ਼ਮ ਅਤਹਰ ਖ਼ਾਨ ਦੀ ਜ਼ਮਾਨਤ ਪਟੀਸ਼ਨ 'ਤੇ ਫ਼ੈਸਲਾ ਰਾਖਵਾਂ <br/>
Ad Position 24