11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

'ਆਪ' ਪੰਜਾਬ ਵਲੋਂ ਨਸ਼ਾ ਮੁਕਤੀ ਮੋਰਚਾ ਦੇ ਸਟੇਟ ਹੈਲਥ ਕੋਆਰਡੀਨੇਟਰ ਅਤੇ ਸਟੇਟ ਹੈਲਥ ਕਮੇਟੀ ਮੈਂਬਰਾਂ ਦੀ ਨਿਯੁਕਤੀ

Ad Position 21
No active advertisement
ਅਜੀਤ ਡੈਸਕ 27-05-2026

ਮਨੀਸ਼ ਸਿਸੋਦੀਆ ਤੇ ਅਮਨ ਅਰੋੜਾ ਵਲੋਂ ਸਾਰੇ ਅਹੁਦੇਦਾਰਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਦਿੱਤੀਆਂ ਸ਼ੁੱਭਕਾਮਨਾਵਾਂ
ਚੰਡੀਗੜ੍ਹ, 26 ਮਈ (ਅਜਾਇਬ ਸਿੰਘ ਔਜਲਾ)- ਆਮ ਆਦਮੀ ਪਾਰਟੀ ਪੰਜਾਬ ਵਲੋਂ ਨਸ਼ਾ ਮੁਕਤੀ ਮੋਰਚਾ ਦੇ ਸਟੇਟ ਹੈਲਥ ਕੋਆਰਡੀਨੇਟਰ ਤੇ ਸਟੇਟ ਹੈਲਥ ਕਮੇਟੀ ਮੈਂਬਰਾਂ ਦੀ ਨਿਯੁਕਤੀ ਕੀਤੀ ਗਈ ਹੈ | ਆਮ ਆਦਮੀ ਪਾਰਟੀ ਪੰਜਾਬ ਦੇ ਰਾਜ ਪ੍ਰਭਾਰੀ ਮਨੀਸ਼ ਸਿਸੋਦੀਆ ਤੇ 'ਆਪ' ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਵਲੋਂ ਸਾਰੇ ਅਹੁਦੇਦਾਰਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ ਹਨ | ਇਨ੍ਹਾਂ ਵਿਚ ਅਤਿਨ ਅਗਨੀਹੋਤਰੀ ਨੂੰ ਨਸ਼ਾ ਮੁਕਤੀ ਮੋਰਚਾ ਦੇ ਸਟੇਟ ਹੈਲਥ ਕੋਆਰਡੀਨੇਟਰ ਵਿੰਗ ਲਈ ਜ਼ੋਨ ਕੋਆਰਡੀਨੇਟਰ ਲਗਾਇਆ ਗਿਆ ਹੈ | ਜਦ ਕਿ ਹੁਸ਼ਿਆਰਪੁਰ ਦਿਹਾਤੀ ਲਈ ਡਾ. ਮੁਕੇਸ਼ ਕਾਡਾ, ਜ਼ਿਲ੍ਹਾ ਕੋਆਰਡੀਨੇਟਰ ਨਿਯੁਕਤੀ ਕੀਤਾ ਗਿਆ ਹੈ | ਵੱਖ-ਵੱਖ ਜ਼ਿਲਿ੍ਹਆਂ ਲਈ ਲਗਾਏ ਗਏ ਜ਼ਿਲ੍ਹਾ ਕੋਆਰਡੀਨੇਟਰਾਂ 'ਚ ਜਲੰਧਰ ਦਿਹਾਤੀ ਤੋਂ ਅਜੈ ਬੀਲ, ਕਪੂਰਥਲਾ ਤੋਂ ਸੀਮਾ ਰਾਣਾ, ਸ਼ਹੀਦ ਭਗਤ ਸਿੰਘ ਨਗਰ ਤੋਂ ਦਿਨੇਸ਼ ਸੂਰੀ, ਅੰਮਿ੍ਤਸਰ ਦਿਹਾਤੀ ਤੋਂ ਕੁਲਦੀਪ ਸਿੰਘ, ਫ਼ਰੀਦਕੋਟ ਤੋਂ ਗੁਰਸੇਵਕ ਸਿੰਘ, ਲੁਧਿਆਣਾ ਸ਼ਹਿਰੀ ਤੋਂ ਬੋਨੀ ਕੁਮਾਰ ਸੋਨੀ, ਬਰਨਾਲਾ ਤੋਂ ਕੁਲਦੀਪ ਸਿੰਘ (ਫਰਵਾਹੀ), ਮਾਨਸਾ ਤੋਂ ਲਖਵਿੰਦਰ ਸਿੰਘ, ਐਸ.ਬੀ.ਐਸ. ਨਗਰ ਤੋਂ ਬਲਜੀਤ ਰਾਮ, ਪਟਿਆਲਾ ਸ਼ਹਿਰੀ ਤੋਂ ਰਣਜੀਤ ਸਿੰਘ ਵਿਰਕ, ਬਰਨਾਲਾ ਤੋਂ ਪਰਮਿੰਦਰ ਸਿੰਘ ਉਗੋਕੇ, ਬਠਿੰਡਾ ਤੋਂ ਹਿੰਮਤ ਸਿੰਘ ਨਿਯੁਕਤ ਕੀਤੇ ਗਏ ਹਨ | ਹਲਕਾ ਹੁਸ਼ਿਆਰਪੁਰ ਤੋਂ ਨਸ਼ਾ ਮੁਕਤੀ ਮੋਰਚਾ ਦੇ ਸਟੇਟ ਹੈਲਥ ਕੋਆਰਡੀਨੇਟਰ ਤੇ ਸਟੇਟ ਹੈਲਥ ਕਮੇਟੀ ਮੈਂਬਰ ਜਸਬੀਰ ਸਿੰਘ ਹਲਕਾ ਕੋਆਰਡੀਨੇਟਰ, ਇਸੇ ਤਰ੍ਹਾਂ ਹਲਕਾ ਕੋਆਰਡੀਨੇਟਰਾਂ 'ਚ ਹਰਜੀਤ ਸਿੰਘ ਨੂੰ ਹਲਕਾ ਆਦਮਪੁਰ, ਰਜਿੰਦਰ ਸਿੰਘ ਨੂੰ ਕਰਤਾਰਪੁਰ, ਜਗਜੋਤ ਆਹਲੂਵਾਲੀਆਂ ਨੂੰ ਸ਼ਾਹਕੋਟ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ | ਇਸੇ ਤਰ੍ਹਾਂ ਪੰਜਾਬ ਦੇ ਹੋਰ ਵੱਖ-ਵੱਖ ਸ਼ਹਿਰਾਂ 'ਚ ਹਲਕਾ ਵਾਈਸ ਕੋਆਰਡੀਨੇਟਰ, ਬਲਾਕ ਕੋਆਰਡੀਨੇਟਰ ਸਮੇਤ ਕੁੱਲ 368 ਨਸ਼ਾ ਮੁਕਤੀ ਮੋਰਚਾ ਦੇ ਸਟੇਟ ਹੈਲਥ ਕੋਆਰਡੀਨੇਟਰ ਅਤੇ ਸਟੇਟ ਹੈਲਥ ਕਮੇਟੀ ਦੇ ਮੈਂਬਰਾਂ ਦੀਆਂ ਨਿਯੁਕਤੀਆਂ ਕੀਤੀ ਗਈਆਂ ਹਨ |

Ad Position 22
No active advertisement
ਪਿਛਲੀ ਖ਼ਬਰ ਜੈਤੋ 'ਚ ਵਿਧਾਇਕ ਸਮੇਤ ਕਿਸੇ ਵੀ ਸਿਆਸੀ ਪਾਰਟੀ ਦੇ ਹਲਕਾ ਇੰਚਾਰਜ ਨੇ ਨਹੀਂ ਕੀਤਾ ਆਪਣੀ ਵੋਟ ਦਾ ਇਸਤੇਮਾਲ <br/> ਅਗਲੀ ਖ਼ਬਰ ਧਰਤੀ ਦੀ ਹਿੱਕ 'ਚੋਂ ਪਾਣੀ ਕੱਢ ਕੇ ਅੱਗ ਨਾਲ ਸਾੜੇ ਖੇਤਾਂ ਨੂੰ ਠੰਢਾ ਕਰਨ ਦੀ 'ਬੇਫਜ਼ੂਲ' ਕਵਾਇਦ, ਕਿਸਾਨ ਖੁਦ ਆਪਣੇ ਹ...
Ad Position 24