11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਜੈਤੋ 'ਚ ਵਿਧਾਇਕ ਸਮੇਤ ਕਿਸੇ ਵੀ ਸਿਆਸੀ ਪਾਰਟੀ ਦੇ ਹਲਕਾ ਇੰਚਾਰਜ ਨੇ ਨਹੀਂ ਕੀਤਾ ਆਪਣੀ ਵੋਟ ਦਾ ਇਸਤੇਮਾਲ <br/>

Ad Position 21
No active advertisement
ਅਜੀਤ ਡੈਸਕ 27-05-2026
ਜੈਤੋ, 26 ਮਈ (ਗੁਰਮੀਤਪਾਲ ਰੋੜੀਕਪੂਰਾ)-ਵਿਧਾਨ ਸਭਾ ਹਲਕਾ ਜੈਤੋ ਅਧੀਨ ਆਉਂਦੇ ਨਗਰ ਕੌਂਸਲ ਦੇ ਕਈ ਵਾਰਡਾਂ ਵਿਚ ਦਿਲਚਸਪ ਸਿਆਸੀ ਸਥਿਤੀ ਬਣੀ ਹੋਈ ਹੈ, ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਬ), ਕਾਂਗਰਸ ਅਤੇ ਭਾਜਪਾ ਦੇ ਹਲਕਾ ਇੰਚਾਰਜਾਂ, ਮੁੱਖ ਸੇਵਾਦਾਰਾਂ ਤੇ ਇਥੋਂ ਤੱਕ ਕੇ 'ਆਪ' ਦੇ ਵਿਧਾਇਕ ਦੀ ਵੀ ਕਿਸੇ ਨਗਰ ਕੌਂਸਲ ਵਾਰਡ ਵਿਚ ਵੋਟ ਦਰਜ ਨਹੀਂ ਹੈ | ਇਸ ਕਾਰਨ ਚੋਣ ਮਾਹੌਲ ਦੌਰਾਨ ਰਾਜਨੀਤਿਕ ਗਲਿਆਰਿਆਂ ਵਿਚ ਚਰਚਾਵਾਂ ਦਾ ਦੌਰ ਜਾਰੀ ਹੈ | ਨਗਰ ਕੌਂਸਲ ਚੋਣਾਂ ਦੌਰਾਨ ਜਿਥੇ ਸਿਆਸੀ ਆਗੂ ਆਪਣੇ-ਆਪਣੇ ਉਮੀਦਵਾਰਾਂ ਦੇ ਹੱਕ ਵਿਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰ ਰਹੇ ਹਨ, ਉੱਥੇ ਹੀ ਉਨ੍ਹਾਂ ਦੀ ਆਪਣੇ ਹੀ ਵਾਰਡਾਂ ਵਿਚ ਵੋਟ ਨਾ ਹੋਣਾ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਕਈ ਵੋਟਰ ਇਸ ਗੱਲ ਨੂੰ ਲੈ ਕੇ ਹੈਰਾਨੀ ਜਤਾ ਰਹੇ ਹਨ ਕਿ ਜਿਹੜੇ ਆਗੂ ਪੂਰੇ ਹਲਕੇ ਵਿਚ ਚੋਣ ਮੁਹਿੰਮ ਦੀ ਅਗਵਾਈ ਕਰ ਰਹੇ ਹਨ, ਉਹ ਖੁਦ ਨਗਰ ਕੌਂਸਲ ਚੋਣਾਂ ਵਿਚ ਵੋਟ ਦਾ ਅਧਿਕਾਰ ਨਹੀਂ ਵਰਤ ਸਕੇ |

Ad Position 22
No active advertisement
ਪਿਛਲੀ ਖ਼ਬਰ ਹਵਾਈ ਫੌਜ ਵਲੋਂ 'ਗੇਟ' ਸਕੋਰ ਰਾਹੀਂ ਤਕਨੀਕੀ ਸ਼ਾਖਾ 'ਚ ਭਰਤੀ ਕਰਨ ਲਈ ਯੋਜਨਾ ਪੇਸ਼ ਅਗਲੀ ਖ਼ਬਰ 'ਆਪ' ਪੰਜਾਬ ਵਲੋਂ ਨਸ਼ਾ ਮੁਕਤੀ ਮੋਰਚਾ ਦੇ ਸਟੇਟ ਹੈਲਥ ਕੋਆਰਡੀਨੇਟਰ ਅਤੇ ਸਟੇਟ ਹੈਲਥ ਕਮੇਟੀ ਮੈਂਬਰਾਂ ਦੀ ਨਿਯੁਕਤੀ
Ad Position 24