11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਪੰਜਾਬ ਵਿਚ ਦੋ ਦਿਨ ਸਰੀਰ ਸਾੜਨ ਵਾਲੀ ਲੂ ਚੱਲਣ ਦੀ ਚਿਤਾਵਨੀ ਮਾਲਵਾ ਖੇਤਰ ਸਭ ਤੋਂ ਵੱਧ ਰਹੇਗਾ ਗਰਮੀ ਦੀ ਮਾਰ ਹੇਠ <br/>

Ad Position 21
No active advertisement
ਅਜੀਤ ਡੈਸਕ 27-05-2026
ਚੰਡੀਗੜ੍ਹ, 26 ਮਈ (ਸੁਖਵਿੰਦਰ ਸਿੰਘ ਸ਼ਾਨ) - ਪੰਜਾਬ ਵਿਚ ਸਖ਼ਤ ਗਰਮੀ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਅਗਲੇ ਦੋ ਦਿਨਾਂ ਦੌਰਾਨ ਸਧਾਰਨ ਤੋਂ ਸਰੀਰ ਸਾੜਨ ਵਾਲੀ ਸਖ਼ਤ ਲੂ (ਗਰਮ ਹਵਾ) ਚੱਲਣ ਦੀ ਔਰੇਂਜ ਚਿਤਾਵਨੀ ਜਾਰੀ ਕੀਤੀ ਗਈ ਹੈ | ਸੂਬੇ ਵਿਚ ਅੱਜ ਮੌਸਮ ਖ਼ੁਸ਼ਕ ਤੇ ਗਰਮ ਰਿਹਾ ਅਤੇ ਵੱਖ-ਵੱਖ ਥਾਵਾਂ 'ਤੇ ਲੂ ਚੱਲੀ | ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ ਦਿਨ ਦਾ ਤਾਪਮਾਨ 40 ਤੋਂ 45 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ | ਮੌਸਮ ਵਿਭਾਗ ਕੇਂਦਰ ਚੰਡੀਗੜ੍ਹ ਤੋਂ ਮਿਲੀ ਜਾਣਕਾਰੀ ਅਨੁਸਾਰ ਲੰਘੇ 24 ਘੰਟਿਆਂ ਦੌਰਾਨ ਪੰਜਾਬ ਵਿਚ ਵੱਖ-ਵੱਖ ਥਾਵਾਂ 'ਤੇ ਲੂ (ਗਰਮ ਹਵਾਵਾਂ) ਚੱਲੀਆਂ ਅਤੇ ਮਾਲਵਾ ਖੇਤਰ ਵਿਚ ਕਈ ਦਿਨਾਂ ਤੋਂ ਲਗਾਤਾਰ ਸਖ਼ਤ ਗਰਮੀ ਦਾ ਕਹਿਰ ਜਾਰੀ ਹੈ | ਸੂਬੇ ਵਿਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 45.8 ਡਿਗਰੀ ਸੈਲਸੀਅਸ ਬਠਿੰਡਾ ਵਿਚ ਦਰਜ ਕੀਤਾ ਗਿਆ, ਜੋ ਆਮ ਨਾਲੋਂ 1.1 ਡਿਗਰੀ ਵੱਧ ਰਿਹਾ | ਹੋਰਨਾਂ ਜ਼ਿਲਿ੍ਹਆਂ ਵਿਚ ਦਿਨ ਦਾ ਤਾਪਮਾਨ ਅੰਮਿ੍ਤਸਰ 'ਚ 41.6 ਡਿਗਰੀ, ਲੁਧਿਆਣਾ 'ਚ 42.5 ਡਿਗਰੀ, ਪਟਿਆਲਾ 'ਚ 43.4 ਡਿਗਰੀ, ਪਠਾਨਕੋਟ 'ਚ 40 ਡਿਗਰੀ, ਫ਼ਰੀਦਕੋਟ 'ਚ 42.5 ਡਿਗਰੀ, ਗੁਰਦਾਸਪੁਰ 'ਚ41.5 ਡਿਗਰੀ, ਐਸ.ਬੀ.ਐਸ ਨਗਰ 'ਚ 40 ਡਿਗਰੀ, ਫ਼ਾਜ਼ਿਲਕਾ 'ਚ 42.4 ਡਿਗਰੀ, ਐਸ.ਏ.ਐਸ ਨਗਰ 'ਚ 40 ਡਿਗਰੀ ਅਤੇ ਰੂਪਨਗਰ ਵਿਚ 40.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਰਾਜਧਾਨੀ ਚੰਡੀਗੜ੍ਹ ਵਿਚ ਦਿਨ ਦਾ ਤਾਪਮਾਨ 41.7 ਡਿਗਰੀ ਅਤੇ ਰਾਤ ਦਾ ਤਾਪਮਾਨ 24.6 ਡਿਗਰੀ ਸੈਲਸੀਅਸ ਰਿਹਾ | ਵਿਭਾਗ ਦਾ ਕਹਿਣਾ ਹੈ ਕਿ ਅਗਲੇ ਦੋ ਦਿਨਾਂ ਤੱਕ ਪੰਜਾਬ ਵਾਸੀਆਂ ਨੂੰ ਸਖ਼ਤ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ | ਕਿਉਂਕਿ 27 ਮਈ ਨੂੰ ਸਰੀਰ ਸਾੜਨ ਵਾਲੀ ਸਖ਼ਤ ਲੂ ਚੱਲੇਗੀ | ਜਿਸ ਦੇ ਚੱਲਦਿਆਂ ਸੂਬੇ ਦੇ ਕਰੀਬ 14 ਜ਼ਿਲ੍ਹੇ ਸਖ਼ਤ ਲੂ ਦੀ ਮਾਰ ਹੇਠ ਰਹਿਣਗੇ, ਜਿਨ੍ਹਾਂ ਵਿਚ ਫ਼ਾਜ਼ਿਲਕਾ, ਮੁਕਤਸਰ, ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ, ਪਟਿਆਲਾ, ਫ਼ਿਰੋਜ਼ਪੁਰ, ਫ਼ਰੀਦਕੋਟ, ਮੋਗਾ, ਲੁਧਿਆਣਾ, ਰੂਪਨਗਰ, ਫ਼ਤਿਹਗੜ੍ਹ ਸਾਹਿਬ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼ਾਮਲ ਹਨ | ਜਦੋਂ ਕਿ ਬਾਕੀ ਜ਼ਿਲਿ੍ਹਆਂ ਵਿਚ ਵੀ ਸਧਾਰਨ ਲੂ ਚੱਲੇਗੀ, ਪਰ ਗਰਮੀ ਦਾ ਪ੍ਰਭਾਵ ਜਾਰੀ ਰਹੇਗਾ | ਜਦੋਂ ਕਿ 28 ਮਈ ਨੂੰ 10 ਜ਼ਿਲਿ੍ਹਆਂ ਫ਼ਾਜ਼ਿਲਕਾ, ਮੁਕਤਸਰ, ਫ਼ਰੀਦਕੋਟ, ਫ਼ਿਰੋਜਪੁਰ, ਤਰਨਤਾਰਨ, ਮੋਗਾ, ਬਠਿੰਡਾ, ਮਾਨਸਾ, ਬਰਨਾਲਾ ਅਤੇ ਸੰਗਰੂਰ ਵਿਚ ਸਖ਼ਤ ਲੂ ਚੱਲੇਗੀ ਅਤੇ ਬਾਕੀ ਜ਼ਿਲਿ੍ਹਆਂ ਵਿਚ ਲੂ ਦਾ ਸਧਾਰਨ ਪ੍ਰਭਾਵ ਜਾਰੀ ਰਹੇਗਾ |

Ad Position 22
No active advertisement
ਪਿਛਲੀ ਖ਼ਬਰ ਰਾਜਾ ਵੜਿੰਗ ਦੇ ਤਾਜ਼ਾ ਬੋਲ : ਕੋਲਿਆਂਵਾਲੀ ਦੀ ਕਰ ਦਿੱਤੀ ਹਰੀ ਸਿੰਘ ਨਲੂਆ ਨਾਲ ਤੁਲਨਾ ਵਰਕਰਾਂ ਦਾ ਹੌਂਸਲਾ ਵਧਾਉਣ ਦੇ... ਅਗਲੀ ਖ਼ਬਰ ਵਿਰੋਧੀ ਧਿਰਾਂ ਨੇ ਨਗਰ ਕੌਂਸਲ ਚੋਣਾਂ ਦਾ ਮਾਹੌਲ ਵਿਗਾੜਨ ਦਾ ਮਾੜਾ ਯਤਨ ਕੀਤਾ-ਹਰਪਾਲ ਸਿੰਘ ਚੀਮਾ <br/>
Ad Position 24