ਕੋਲਕਾਤਾ, 26 ਮਈ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ 'ਚ ਚੋਣਾਂ ਜਿੱਤਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਅਪਰੇਸ਼ਨ ਲੋਟਸ ਦੀ ਤਿਆਰੀ ਮੁਕੰਮਲ ਕਰ ਲਈ ਹੈ | ਸੱਤਾ ਪਰਿਵਰਤਨ ਹੋਣ ਤੋਂ ਬਾਅਦ 18 ਨਗਰਪਾਲਿਕਾ ਦੇ 100 ਤੋਂ ਵੱਧ ਤਿ੍ਣਮੂਲ ਕਾਂਗਰਸ ਕੌਂਸਲਰ ਅਸਤੀਫ਼ਾ ਦੇ ਚੁੱਕੇ ਹਨ ਅਤੇ ਇਹ ਨਗਰ ਪਾਲਿਕਾਵਾਂ ਭੰਗ ਕਰ ਦਿੱਤੀਆਂ ਗਈਆਂ ਹਨ | ਕੋਲਕਾਤਾ ਨਗਰ ਨਿਗਮ 'ਚ ਹੀ ਇਹੋ ਹੋਣ ਦੀ ਚਰਚਾ ਹੈ | ਇਸ ਦੌਰਾਨ ਅਪਰੇਸ਼ਨ ਲੋਟਸ ਦੀ ਤਿਆਰੀ ਮੁਕੰਮਲ ਦੱਸੀ ਜਾ ਰਹੀ ਹੈ | ਤਿ੍ਣਮੂਲ ਦੇ 12 ਤੋਂ ਲੈ ਕੇ 20 ਸੰਸਦ ਮੈਂਬਰ ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ ਹੋਣ ਜਾ ਰਹੇ ਹਨ | ਤਿ੍ਣਮੂਲ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਦੋ ਦਿਨ ਬਾਅਦ ਅੱਜ ਮੰਗਲਵਾਰ ਪਾਰਟੀ ਦੀ ਸੀਨੀਅਰ ਸੰਸਦ ਮੈਂਬਰ ਕਾਕੋਲੀ ਘੋਸ਼ ਦਸ਼ਤੀਦਾਰ ਅਤੇ ਤਿ੍ਣਮੂਲ ਕਾਂਗਰਸ ਦੇ 6 ਵਿਧਾਇਕ 24 ਪਰਗਨਾ ਜ਼ਿਲ੍ਹੇ ਦੇ ਬਾਰਾਸਾਤ 'ਚ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਦੀ ਮੀਟਿੰਗ 'ਚ ਸ਼ਾਮਿਲ ਹੋਏ |
ਪੱਛਮੀ ਬੰਗਾਲ 'ਚ ਆਪਰੇਸ਼ਨ ਲੋਟਸ ਦੀ ਤਿਆਰੀ ਟੀ.ਐਮ.ਸੀ. ਦੇ 20 ਸੰਸਦ ਮੈਂਬਰ ਹੋਣਗੇ ਭਾਜਪਾ 'ਚ ਸ਼ਾਮਿਲ <br/>
ਅਜੀਤ ਡੈਸਕ
27-05-2026