ਲੁਧਿਆਣਾ, (ਜਤਿੰਦਰ ਭੰਬੀ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਦੇਰ ਰਾਤ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਪੁੱਜੇ, ਜਿੱਥੇ ਉਨ੍ਹਾਂ ਨੇ ਵਾਰਡ ਨੰਬਰ 4, ਰਾਏਕੋਟ ਤੋਂ ਕਾਂਗਰਸੀ ਉਮੀਦਵਾਰ ਜਗਦੇਵ ਸਿੰਘ ਜੱਗਾ ਦਾ ਹਾਲ ਚਾਲ ਪੁੱਛਿਆ | ਰਾਜਾ ਵੜਿੰਗ ਨੇ ਜਗਦੇਵ ਸਿੰਘ ਜੱਗਾ ਦੀ ਸਿਹਤ ਬਾਰੇ ਪੁੱਛਗਿੱਛ ਕਰਨ ਲਈ ਪਰਿਵਾਰਕ ਮੈਂਬਰਾਂ ਤੇ ਡਾਕਟਰਾਂ ਨਾਲ ਮੁਲਾਕਾਤ ਕੀਤੀ ਤੇ ਇਸ ਮੁਸ਼ਕਿਲ ਸਮੇਂ ਦੌਰਾਨ ਪਰਿਵਾਰ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ | ਇਸ ਘਟਨਾ 'ਤੇ ਪੰਜਾਬ ਵਿਚ ਵਿਗੜਦੀ ਕਾਨੂੰਨ ਵਿਵਸਥਾ ਦੀ ਸਥਿਤੀ 'ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ, ਰਾਜਾ ਵੜਿੰਗ ਨੇ ਹਮਲੇ ਦੀ ਸਖ਼ਤ ਨਿੰਦਾ ਕੀਤੀ | ਇਸ ਘਟਨਾ 'ਤੇ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਮੇਰੇ ਕਾਂਗਰਸੀ ਵਰਕਰ 'ਤੇ ਕੋਈ ਵੀ ਹਮਲਾ ਮੇਰੇ ਪਰਿਵਾਰ 'ਤੇ ਹਮਲੇ ਵਾਂਗ ਹੈ |
ਕਾਂਗਰਸੀ ਵਰਕਰ 'ਤੇ ਕੋਈ ਵੀ ਹਮਲਾ ਮੇਰੇ ਪਰਿਵਾਰ 'ਤੇ ਹਮਲੇ ਵਾਂਗ-ਰਾਜਾ ਵੜਿੰਗ <br/>
ਅਜੀਤ ਡੈਸਕ
27-05-2026