10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਰੇਲ ਗੱਡੀਆਂ ਦੇ ਸਲੀਪਰ ਕੋਚਾਂ 'ਚ ਮਿਲੇਗੀ ਹੈਂਡਵਾਸ਼ ਦੀ ਸਹੂਲਤ

Ad Position 21
No active advertisement
ਅਜੀਤ ਡੈਸਕ 29-05-2026
ਫ਼ਿਰੋਜ਼ਪੁਰ, 28 ਮਈ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਵਲੋਂ ਰੇਲ ਯਾਤਰੀਆਂ ਨੂੰ ਸੁਖਾਵਾਂ ਅਤੇ ਆਰਾਮਦਾਇਕ ਸਫ਼ਰ ਦਾ ਅਨੁਭਵ ਪ੍ਰਦਾਨ ਕਰਨ ਦੀ ਦਿਸ਼ਾ ਵਿਚ ਅਹਿਮ ਪਹਿਲਕਦਮੀ ਕੀਤੀ ਗਈ ਹੈ | ਹੁਣ ਅੰਮਿ੍ਤਸਰ ਤੋਂ ਚੱਲਣ ਵਾਲੀਆਂ ਸਾਰੀਆਂ ਰੇਲਗੱਡੀਆਂ ਦੇ ਸਲੀਪਰ ਰਾਖਵੇਂ (ਰਿਜ਼ਰਵ) ਕੋਚਾਂ ਵਿਚ ਵੀ ਹੈਂਡਵਾਸ਼ ਦੀ ਸਹੂਲਤ ਮੁਹੱਈਆ ਕਰਵਾ ਦਿੱਤੀ ਗਈ ਹੈ | ਪਹਿਲਾਂ ਇਹ ਸਹੂਲਤ ਸਿਰਫ਼ ਵਾਤਾਅਨੁਕੂਲਿਤ (ਏ.ਸੀ.) ਕੋਚਾਂ ਤੱਕ ਹੀ ਸੀਮਤ ਸੀ | ਪਰ ਹੁਣ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਨੂੰ ਸਲੀਪਰ ਰਾਖਵੇਂ ਕੋਚਾਂ ਵਿਚ ਵੀ ਉਪਲਬਧ ਕਰਵਾਇਆ ਗਿਆ ਹੈ | ਇਸ ਪਹਿਲਕਦਮੀ ਨਾਲ ਯਾਤਰੀਆਂ ਨੂੰ ਸਫ਼ਰ ਦੌਰਾਨ ਹੱਥਾਂ ਦੀ ਸਫ਼ਾਈ ਬਣਾਈ ਰੱਖਣ ਵਿਚ ਸਹੂਲਤ ਹੋਵੇਗੀ ਅਤੇ ਇਕ ਸਾਫ਼-ਸੁਥਰੇ ਸਫ਼ਰ ਦੇ ਮਾਹੌਲ ਨੂੰ ਹੁਲਾਰਾ ਮਿਲੇਗਾ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਲੋਂ ਨਵਾਂ ਪ੍ਰਧਾਨ ਐਲਾਨਣ ਮਗਰੋਂ ਕਾਂਗਰਸ ਹਾਈ ਕਮਾਨ ਵਲੋਂ ਪੰਜਾਬ ਕਾਂਗਰਸ ਨੂੰ ਲੈ ਕੇ ਵਿਉਂਤਬੰਦੀ ਸ਼ੁਰੂ ਅਗਲੀ ਖ਼ਬਰ ਹੁੰਡਈ ਦਾ ਨਵਾਂ ਐਲਾਨ, 1 ਜੂਨ ਤੋਂ ਵਧਣਗੀਆਂ ਕੀਮਤਾਂ <br/>
Ad Position 24