10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਨੇ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਲਿਖੀ ਚਿੱਠੀ

Ad Position 21
No active advertisement
ਅਜੀਤ ਡੈਸਕ 29-05-2026

ਨਵੀਂ ਦਿੱਲੀ, 28 ਮਈ (ਜਗਤਾਰ ਸਿੰਘ)-ਕੌਮੀ ਘੱਟਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ (ਸਾਬਕਾ ਸੰਸਦ ਮੈਂਬਰ) ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਦਿੱਲੀ ਦੇ ਚੋਣਵੇਂ ਇਤਿਹਾਸਕ ਗੁਰਦੁਆਰਿਆਂ ਦੇ ਨਾਂਅ 'ਤੇ ਨੇੜਲੇ ਮੈਟਰੋ ਸਟੇਸ਼ਨ ਦਾ ਨਾਂਅ ਰੱਖਣ ਬਾਰੇ ਵਿਚਾਰ ਕਰਨ ਲਈ ਇਕ ਵਿਸ਼ੇਸ਼ ਮੀਟਿੰਗ ਸੱਦੀ ਜਾਵੇ ¢ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਵਿਚ ਸ. ਤਰਲੋਚਨ ਸਿੰਘ ਨੇ ਦੱਸਿਆ ਹੈ ਕਿ ਮੈਟਰੋ ਸਟੇਸ਼ਨਾਂ ਦੇ ਨਾਮ ਬਦਲਣ ਸੰਬੰਧੀ ਸਰਕਾਰ ਦੀ ਦੂਜੀ ਮੀਟਿੰਗ ਵਿਚ ਸਾਨੂੰ ਫਿਰ ਨਿਰਾਸ਼ਾ ਹੋਈ ਹੈ ਕਿਉਂਕਿ ਕਮੇਟੀ ਨੇ ਇਤਿਹਾਸਕ ਗੁਰਧਾਮਾਂ ਦੇ ਨੇੜਲੇ ਮੈਟਰੋ ਸਟੇਸ਼ਨਾਂ ਦਾ ਨਾਂਅ ਗੁਰਦੁਆਰਾ ਸੀਸ ਗੰਜ ਸਾਹਿਬ, ਗੁਰਦੁਆਰਾ ਬੰਗਲਾ ਸਾਹਿਬ ਅਤੇ ਗੁਰਦੁਆਰਾ ਮੋਤੀ ਬਾਗ਼ ਸਾਹਿਬ ਦੇ ਨਾਮ 'ਤੇ ਰੱਖਣ ਦੀ ਤਜਵੀਜ਼ 'ਤੇ ਵੀ ਵਿਚਾਰ ਨਹੀਂ ਕੀਤਾ ਹੈ ¢ ਉਨ੍ਹਾਂ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਇਨ੍ਹਾਂ ਤਿੰਨਾਂ ਗੁਰਧਾਮਾਂ ਦੀ ਇਤਿਹਾਸਕ ਮਹੱਤਤਾ, ਧਾਰਮਿਕ ਪਛਾਣ ਅਤੇ ਸੈਲਾਨੀ ਆਕਰਸ਼ਨ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਹੈ ¢ ਤਰਲੋਚਨ ਸਿੰਘ ਨੇ ਇਹ ਵੀ ਚੇਤਾ ਕਰਾਇਆ ਕਿ ਉਹ (ਤਰਲੋਚਨ ਸਿੰਘ) 6 ਸਾਲਾਂ ਤੱਕ ਦਿੱਲੀ ਟੂਰਿਜ਼ਮ ਦੇ ਪ੍ਰਬੰਧ ਨਿਰਦੇਸ਼ਕ ਅਤੇ ਫਿਰ ਬਾਅਦ 'ਚ ਭਾਰਤ ਸਰਕਾਰ ਦੇ ਸੈਰ ਸਪਾਟਾ ਵਿਭਾਗ ਦੇ ਸਲਾਹਕਾਰ ਵੀ ਰਹੇ ਹਨ ਅਤੇ ਆਪਣੇ ਤਜ਼ਰਬੇ ਦੇ ਆਧਾਰ 'ਤੇ ਉਹ ਪੂਰੇ ਵਿਸ਼ਵਾਸ ਨਾਲ ਆਖ ਸਕਦੇ ਹਨ ਕਿ ਸਭ ਤੋਂ ਵੱਧ ਵਿਦੇਸ਼ੀ ਅਤੇ ਭਾਰਤੀ ਸੈਲਾਨੀ ਇਨ੍ਹਾਂ ਹੀ ਧਾਰਮਿਕ ਅਸਥਾਨਾਂ 'ਤੇ ਆਉਂਦੇ ਹਨ¢ ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਗੁਰਧਾਮਾਂ ਵਿਚ ਵਿਦੇਸ਼ੀ ਸੈਲਾਨੀਆਂ ਦੀ ਸਹੂਲਤ ਵਾਸਤੇ ਵਿਦੇਸ਼ੀ ਭਾਸ਼ਾ ਦੇ ਦੁਭਾਸ਼ੀਏ ਵੀ ਉਪਲਬਧ ਹਨ | ਇਸੇ ਦੇ ਮੱਦੇਨਜ਼ਰ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਇਕ ਵਿਸ਼ੇਸ਼ ਮੀਟਿੰਗ ਸੱਦੀ ਜਾਵੇ, ਜਿਸ ਵਿਚ ਇਨ੍ਹਾਂ ਧਾਰਮਿਕ ਸਥਾਨਾਂ ਦੇ ਨਾਂਅ 'ਤੇ ਨੇੜਲੇ ਮੈਟਰੋ ਸਟੇਸ਼ਨਾਂ ਦਾ ਨਾਂਅ ਰੱਖਿਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਅਦਾਲਤ 'ਚ ਪੇਸ਼ੀ ਲਈ ਆਏ ਨੌਜਵਾਨ ਦੀ ਗਰਮੀ ਕਾਰਨ ਮੌਤ ਅਗਲੀ ਖ਼ਬਰ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਵਲੋਂ 2026-27 ਲਈ ਦਾਖਲਿਆਂ ਦਾ ਐਲਾਨ <br/>
Ad Position 24