10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਕੱਚਾ ਤੇਲ ਸਸਤਾ ਹੋਣ 'ਤੇ ਵੀ ਤੇਲ ਕੀਮਤਾਂ ਨੂੰ ਬਰੇਕਾਂ ਲੱਗਣੀਆਂ ਆਸਾਨ ਨਹੀਂ <br/>

Ad Position 21
No active advertisement
ਅਜੀਤ ਡੈਸਕ 30-05-2026
ਜਲੰਧਰ, 29 ਮਈ (ਸ਼ਿਵ ਸ਼ਰਮਾ)- ਪਿਛਲੇ ਤਿੰਨ ਮਹੀਨੇ ਤੋਂ ਪੱਛਮੀ ਏਸ਼ੀਆ ਦੇ ਚੱਲ ਰਹੇ ਸੰਕਟ ਕਾਰਨ ਤੇਲ ਕੰਪਨੀਆਂ ਨੂੰ ਭਾਰੀ ਘਾਟਾ ਪਹੁੰਚਿਆ ਹੈ ਤੇ ਹੁਣ ਇਸ ਘਾਟੇ ਦੀ ਪੂਰਤੀ ਲਈ ਤੇਲ ਕੰਪਨੀਆਂ ਵਲੋਂ ਪਿਛਲੇ ਦਿਨਾਂ ਵਿਚ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 7.50 ਰੁਪਏ ਪ੍ਰਤੀ ਲੀਟਰ ਦਾ ਚਾਰ ਵਾਰ ਵਾਧਾ ਕੀਤਾ ਜਾ ਚੁੱਕਾ ਹੈ | ਤੇਲ ਕੰਪਨੀਆਂ 22 ਮਈ 2022 ਤੋਂ ਪਹਿਲਾਂ ਹਰ 15 ਦਿਨਾਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਵਧਾਉਣ ਬਾਰੇ ਸਮੀਖਿਆ ਕਰਦੀਆਂ ਸੀ ਪਰ ਇਸ ਤੋਂ ਬਾਅਦ ਤੇਲ ਕੰਪਨੀਆਂ ਨੇ ਤੇਲ ਕੀਮਤਾਂ ਵਿਚ ਵਾਧਾ ਕਰਨਾ ਬੰਦ ਕਰ ਦਿੱਤਾ ਸੀ ਪਰ ਹੁਣ ਪੱਛਮੀ ਏਸ਼ੀਆ ਦੇ ਸੰਕਟ ਕਾਰਨ ਤੇਲ ਕੰਪਨੀਆਂ ਨੂੰ ਵਧੇ ਖ਼ਰਚਿਆਂ ਕਰਕੇ ਕੀਮਤਾਂ ਵਿਚ ਵਾਧਾ ਕਰਨਾ ਪਿਆ ਹੈ | ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਘਟਣ ਕਰਕੇ ਹੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਕਮੀ ਆਈ ਹੈ ਤੇ ਹੁਣ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ 91 ਡਾਲਰ ਪ੍ਰਤੀ ਬੈਰਲ ਦਰਜ ਕੀਤੀ ਗਈ ਹੈ ਜਿਹੜੀ ਕਿ ਪੱਛਮੀ ਏਸ਼ੀਆ ਦੇ ਸੰਕਟ ਦੇ ਗੰਭੀਰ ਹੋਣ ਮੌਕੇ 115 ਡਾਲਰ ਤੱਕ ਪੁੱਜ ਗਈ ਸੀ | ਇਨ੍ਹਾਂ ਦਿਨਾਂ ਵਿਚ ਤੇਲ ਕੀਮਤਾਂ ਵਿਚ ਲਗਾਤਾਰ ਉਤਾਰ ਚੜ੍ਹਾਅ ਆਉਂਦਾ ਰਿਹਾ ਹੈ | ਹੁਣ ਜਦੋਂ ਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਤੇਲ ਦੀਆਂ ਕੀਮਤਾਂ ਵਿਚ ਕਮੀ ਆਈ ਹੈ ਤਾਂ ਤੇਲ ਕਾਰੋਬਾਰੀ ਖੇਤਰ ਨਾਲ ਜੁੜੇ ਲੋਕਾਂ ਵਿਚ ਵੀ ਇਹ ਚਰਚਾ ਚੱਲ ਰਹੀ ਹੈ ਕਿ ਤੇਲ ਕੰਪਨੀਆਂ ਹੁਣ ਹਰ 15 ਦਿਨ ਬਾਅਦ ਤੇਲ ਕੀਮਤਾਂ ਬਾਰੇ ਸਮੀਖਿਆ ਕਰ ਰਹੀਆਂ ਹਨ | ਪਿਛਲੀ ਵਾਰ ਦੂਜੇ ਹਫ਼ਤੇ ਵਿਚ ਹੀ ਤੇਲ ਕੀਮਤਾਂ ਵਧਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਤੇ ਹੁਣ ਲੋਕ ਇਸ ਦਾ ਇੰਤਜ਼ਾਰ ਕਰ ਰਹੇ ਹਨ ਕਿ ਜਿਸ ਤਰ੍ਹਾਂ ਨਾਲ 15 ਮਈ ਨੂੰ ਤੇਲ ਕੀਮਤਾਂ ਵਿਚ ਵਾਧਾ ਹੋਇਆ ਸੀ ਕਿ 31 ਮਈ ਨੂੰ ਤੇਲ ਕੀਮਤਾਂ ਵਿਚ ਵਾਧਾ ਤਾਂ ਨਹੀਂ ਹੋਵੇਗਾ | ਪੱਛਮੀ ਏਸ਼ੀਆ ਵਿਚ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਤੇਲ ਕਾਰੋਬਾਰੀ ਖੇਤਰ ਦੇ ਲੋਕਾਂ ਦਾ ਕਹਿਣਾ ਹੈ ਕਿ ਤੇਲ ਕੰਪਨੀਆਂ ਕੀਮਤਾਂ ਵਿਚ ਵਾਧਾ ਨਾ ਕਰਕੇ ਲੋਕਾਂ ਨੂੰ ਰਾਹਤ ਦੇ ਸਕਦੀਆਂ ਹਨ | ਤੇਲ ਕੀਮਤਾਂ ਵਧਾਉਣ ਤੋਂ ਪਹਿਲਾਂ ਤੇਲ ਕੰਪਨੀਆਂ ਨੂੰ ਹਰ ਰੋਜ਼ ਦਾ 1600 ਤੋਂ ਲੈ ਕੇ 1700 ਕਰੋੜ ਦਾ ਘਾਟਾ ਹੁੰਦਾ ਰਿਹਾ ਹੈ ਪਰ ਕੀਮਤਾਂ ਵਿਚ ਵਾਧਾ ਕਰਨ ਕਰਕੇ ਇਹ ਘਾਟਾ ਕਾਫੀ ਹੱਦ ਤੱਕ ਕੰਟਰੋਲ ਹੋਇਆ ਹੈ | ਉਂਜ ਪੰਜਾਬ ਵਿਚ ਇਸ ਵੇਲੇ ਅੰਮਿ੍ਤਸਰ ਵਿਚ ਪੈਟਰੋਲ ਦੀ ਕੀਮਤ ਕਰੀਬ 105.56 ਅਤੇ ਡੀਜ਼ਲ 95.47 ਰੁਪਏ ਪ੍ਰਤੀ ਲੀਟਰ ਦੇ ਕਰੀਬ ਹੈ | ਤੇਲ ਡੀਪੂਆਂ ਤੋਂ ਦੂਰੀ ਹੋਣ ਕਰਕੇ ਕਈ ਜ਼ਿਲਿ੍ਹਆਂ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜ਼ਿਆਦਾ ਹੁੰਦੀਆਂ ਹਨ ਜਦਕਿ ਡਿਪੂ ਦੇ ਨੇੜੇ ਪੈਟਰੋਲ ਪੰਪਾਂ 'ਤੇ ਕੀਮਤ ਵਿਚ ਕੁੱਝ ਪੈਸੇ ਦਾ ਅੰਤਰ ਹੁੰਦਾ ਹੈ | ਜੇਕਰ ਤੇਲ ਕੀਮਤਾਂ ਵਿਚ ਵਾਧਾ ਜਾਰੀ ਰਿਹਾ ਤਾਂ ਪੰਜਾਬ ਵਿਚ ਵੀ ਡੀਜ਼ਲ ਸੈਂਕੜਾ ਪਾਰ ਹੁੰਦਾ ਨਜ਼ਰ ਆ ਸਕਦਾ ਹੈ |
----- ਪੈਟਰੋਲ ਪੰਪ--------






Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ 'ਵਾਰਿਸ ਪੰਜਾਬ ਦੇ' ਵਲੋਂ ਜਥੇਦਾਰ ਗੜਗੱਜ ਨਾਲ ਮੁਲਾਕਾਤ <br/> ਅਗਲੀ ਖ਼ਬਰ ਕੁੱਲ ਹਿੰਦ ਕਿਸਾਨ ਸਭਾ ਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਸੂਬਾ ਪੱਧਰੀ ਰੈਲੀ
Ad Position 24