10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਰਮਦਾਸ ਨਗਰ ਕੌਂਸਲ ਚੋਣਾਂ 'ਚ 'ਆਪ' ਦੀ ਵੱਡੀ ਜਿੱਤ- ਕੁਲਦੀਪ ਸਿੰਘ ਧਾਲੀਵਾਲ <br/>

Ad Position 21
No active advertisement
ਅਜੀਤ ਡੈਸਕ 30-05-2026
ਅਜਨਾਲਾ/ ਰਮਦਾਸ/ ਗੱਗੋਮਾਹਲ, 29 ਮਈ (ਗੁਰਪ੍ਰੀਤ ਸਿੰਘ ਢਿੱਲੋਂ, ਜਸਵੰਤ ਸਿੰਘ ਵਾਹਲਾ, ਬਲਵਿੰਦਰ ਸਿੰਘ ਸੰਧੂ)-ਬੀਤੇ ਦਿਨੀਂ ਬਾਬਾ ਬੁੱਢਾ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਰਮਦਾਸ ਅੰਦਰ ਹੋਈਆਂ ਨਗਰ ਕੌਂਸਲ ਚੋਣਾਂ ਦੇ ਅੱਜ ਆਏ ਨਤੀਜਿਆਂ 'ਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਦਰਜ ਕਰਕੇ ਨਵਾਂ ਇਤਿਹਾਸ ਰਚਿਆ ਹੈ | ਰਮਦਾਸ ਦੀਆਂ ਕੁੱਲ 11 ਸੀਟਾਂ ਵਿਚੋਂ 10 ਸੀਟਾਂ ਆਮ ਆਦਮੀ ਪਾਰਟੀ ਜਦਕਿ ਇਕ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ ਵਿਚ ਗਈ ਹੈ | ਨਤੀਜੇ ਆਉਣ ਉਪਰੰਤ ਸਰਕਾਰੀ ਕਾਲਜ ਅਜਨਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਤੇ 'ਆਪ' ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਬੇਸ਼ੱਕ ਇਨ੍ਹਾਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ, ਭਾਜਪਾ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਨੇ ਰਲ ਕੇ ਸਾਡਾ ਵਿਰੋਧ ਕੀਤਾ ਸੀ ਪਰ ਰਮਦਾਸ ਦੇ ਸੂਝਵਾਨ ਲੋਕਾਂ ਨੇ ਸਾਡੇ ਵਲੋਂ ਚਾਰ ਸਾਲਾਂ 'ਚ ਕਰਵਾਏ ਵਿਕਾਸ 'ਤੇ ਮੋਹਰ ਲਾਉਂਦਿਆਂ ਜਿੱਥੇ ਸਾਨੂੰ ਵੱਡੀ ਜਿੱਤ ਦਵਾਈ ਹੈ ਉਥੇ ਹੀ ਉਕਤ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਹ ਚਾਨਣ ਕਰਵਾ ਦਿੱਤਾ ਹੈ ਕਿ ਲੋਕ ਵੀ ਉਸ ਦੇ ਹੱਕ ਵਿਚ ਹੀ ਖਲੋਂਦੇ ਨੇ ਜਿਸ ਨੇ ਸਮਾਜ ਜਾਂ ਆਪਣੇ ਲੋਕਾਂ ਲਈ ਕੁਝ ਕੀਤਾ ਹੋਵੇ | ਇਸ ਮੌਕੇ ਨੌਜਵਾਨ ਆਗੂ ਖੁਸ਼ਪਾਲ ਸਿੰਘ ਧਾਲੀਵਾਲ, 'ਆਪ' ਸਿੱਖਿਆ ਵਿੰਗ ਜ਼ਿਲ੍ਹਾ ਅੰਮਿ੍ਤਸਰ ਦੇ ਕੋਆਰਡੀਨੇਟਰ ਅਮਨਦੀਪ ਕੌਰ ਧਾਲੀਵਾਲ, ਓ.ਐੱਸ.ਡੀ. ਗੁਰਜੰਟ ਸਿੰਘ ਸੋਹੀ, 'ਆਪ' ਰਮਦਾਸ ਸ਼ਹਿਰੀ ਪ੍ਰਧਾਨ ਹਰਪਾਲ ਸਿੰਘ ਸਿੰਧੀ, 'ਆਪ' ਸ਼ਹਿਰੀ ਅਜਨਾਲਾ ਦੇ ਪ੍ਰਧਾਨ ਅਮਿੱਤ ਔਲ, ਚੇਅਰਮੈਨ ਪਿ੍ਥੀਪਾਲ ਸਿੰਘ ਘੋਨੇਵਾਲਾ, ਸਾਬਕਾ ਪ੍ਰਧਾਨ ਜਸਪਾਲ ਸਿੰਘ ਢਿੱਲੋਂ, ਡਾਇਰੈਕਟਰ ਕੰਵਲਜੀਤ ਸਿੰਘ ਗਿੱਲ, ਪ੍ਰਧਾਨ ਸੰਦੀਪ ਸਿੰਘ ਖਹਿਰਾ, ਸਰਪੰਚ ਨਿਤੀਸ਼ ਸ਼ਾਹ, ਬਲਜੀਤ ਸਿੰਘ ਅੜਾਇਆ, ਗੁਰਨਾਮ ਸਿੰਘ ਕਮੀਰਪੁਰਾ, ਸ਼ਿਵਦੀਪ ਸਿੰਘ ਚਾਹਲ, ਭੁਪਿੰਦਰ ਸਿੰਘ ਮਾਣਾ, ਜਰਮਨਜੀਤ ਸਿੰਘ ਜੋਬਨ ਤੇੜੀ, ਪੂਜਾ ਰਮਦਾਸ, ਕਰਮਜੀਤ ਸਿੰਘ ਬਿੱਟੂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਾਜਾ ਵੜਿੰਗ ਨੂੰ ਆਪਣੇ ਗ੍ਰਹਿ ਹਲਕੇ 'ਚ ਲੱਗਿਆ ਵੱਡਾ ਸਿਆਸੀ ਝਟਕਾ ਅਗਲੀ ਖ਼ਬਰ ਪੰਜਾਬੀਆਂ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਮੁੜ ਜਤਾਇਆ ਭਰੋਸਾ-ਸੁਖਬੀਰ ਸਿੰਘ ਬਾਦਲ <br/>
Ad Position 24