03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਕਾਂਗਰਸ ਹਾਈ ਕਮਾਨ ਵਲੋਂ ਪੰਜਾਬ ਕਾਂਗਰਸ ਨੂੰ ਲੈ ਕੇ ਫ਼ੈਸਲਾ ਜਲਦ ਸੰਭਵ <br/>

Ad Position 21
No active advertisement
ਅਜੀਤ ਡੈਸਕ 02-06-2026
ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 1 ਜੂਨ-ਪੰਜਾਬ ਕਾਂਗਰਸ ਵਿਚ ਸੰਭਾਵਿਤ ਵੱਡੀਆਂ ਤਬਦੀਲੀਆਂ ਨੂੰ ਲੈ ਕੇ ਚਰਚਾ ਲੰਮੇ ਸਮੇਂ ਤੋਂ ਜਾਰੀ ਹੈ, ਪਰ ਇਸ ਸਬੰਧੀ ਪਿਛਲੇ ਦਿਨੀਂ ਦਿੱਲੀ 'ਚ ਹੋਈ ਮੀਟਿੰਗ ਦੌਰਾਨ ਕੋਈ ਸਹਿਮਤੀ ਨਹੀਂ ਬਣ ਸਕੀ ਸੀ | ਜਿਸ ਦੇ ਚੱਲਦੇ ਕਾਂਗਰਸ ਹਾਈ ਕਮਾਨ ਵਲੋਂ ਕੱਲ੍ਹ ਫਿਰ ਇਕ ਉੱਚ ਪੱਧਰੀ ਮੀਟਿੰਗ ਸੱਦੀ ਗਈ ਹੈ, ਜਿਸ ਵਿਚ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਵਲੋਂ ਸ਼ਮੂਲੀਅਤ ਕੀਤੀ ਜਾਵੇਗੀ | ਸੂਤਰਾਂ ਅਨੁਸਾਰ ਦੁਪਹਿਰ ਬਾਅਦ ਸੱਦੀ ਮੀਟਿੰਗ ਵਿਚ ਪੰਜਾਬ ਕਾਂਗਰਸ ਨੂੰ ਲੈ ਕੇ ਚੱਲ ਰਹੇ ਕਾਟੋ-ਕਲੇਸ਼ ਸੰਬੰਧੀ ਹਾਈ ਕਮਾਨ ਕੋਈ ਨਾ ਕੋਈ ਫ਼ੈਸਲਾ ਲੈਣ ਦੇ ਰੌਅ ਵਿਚ ਦੱਸੀ ਜਾ ਰਹੀ ਹੈ | ਪੰਜਾਬ ਵਿਚ ਧੜੇ੍ਹਬੰਦੀ ਦੇ ਚੱਲਦੇ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਵੀ ਸਥਾਨਕ ਲੀਡਰਸ਼ਿਪ ਤੋਂ ਔਖੇ ਦੱਸੇ ਜਾ ਰਹੇ ਹਨ, ਜਿਸ ਦਾ ਜ਼ਿਕਰ ਉਨ੍ਹਾਂ ਪਿਛਲੇ ਸਮੇਂ ਦੌਰਾਨ ਮੋਗਾ 'ਚ ਰੱਖੀ ਰੈਲੀ ਮੌਕੇ ਖੁੱਲੇ੍ਹ ਤੌਰ 'ਤੇ ਵੀ ਕਰ ਦਿੱਤਾ ਸੀ | ਉਸ ਮਗਰੋਂ ਦਿੱਤੀ ਨਸੀਹਤ ਦੇ ਬਾਅਦ ਭਾਵੇਂ ਕੁੱਝ ਆਗੂਆਂ ਨੇ ਚੁੱਪੀ ਸਾਧ ਲਈ ਸੀ, ਪਰ ਇਕ ਧੜੇ ਵਲੋਂ ਲਗਾਤਾਰ ਹਾਈ ਕਮਾਨ ਕੋਲ ਇਸ ਗੱਲ ਦਾ ਸੁਨੇਹਾ ਲਾਇਆ ਜਾਂਦਾ ਰਿਹਾ ਕਿ ਜੇਕਰ ਮੌਜੂਦਾ ਲੀਡਰਸ਼ਿਪ ਵਿਚ ਤਬਦੀਲੀ ਨਾ ਕੀਤੀ ਗਈ, ਤਾਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਮੁੜ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ | ਹੁਣ ਸਾਰੇ ਧੜਿ੍ਹਆਂ ਦੇ ਆਗੂਆਂ ਦੀ ਨਜ਼ਰ ਕੱਲ੍ਹ ਦੀ ਮੀਟਿੰਗ 'ਤੇ ਲੱਗੀ ਹੋਈ ਹੈ ਕਿ ਹਾਈ ਕਮਾਨ ਕਿਸੇ ਵਿਸ਼ੇਸ਼ ਧੜੇ੍ਹ ਦੇ ਪ੍ਰਸਤਾਵ ਜਾਂ ਸਲਾਹ ਨੂੰ ਲੈ ਕੇ ਕੋਈ ਫ਼ੈਸਲਾ ਲੈ ਸਕਦੀ ਦੀ ਹੈ ਜਾਂ ਫਿਰ ਹਾਈ ਕਮਾਨ ਵਲੋਂ ਫ਼ੈਸਲਾ ਲੈ ਕੇ ਸਾਰੇ ਧੜਿ੍ਹਆਂ ਅੱਗੇ ਰੱਖ ਦਿੱਤਾ ਜਾਵੇਗਾ, ਜਿਸ ਨੂੰ ਸਾਰਿਆਂ ਨੂੰ ਮੰਨਣਾ ਪਵੇਗਾ | ਇਸ ਸਬੰਧੀ ਲੋਕ ਸਭਾ ਮੈਂਬਰ ਤੇ ਸੀਨੀਅਰ ਕਾਂਗਰਸ ਨੇਤਾ ਸੁਖਜਿੰਦਰ ਸਿੰਘ ਰੰਧਾਵਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਕੋਈ ਵੀ ਧੜਾ ਨਹੀਂ ਹੈ, ਉਹ ਕਾਂਗਰਸ ਪਾਰਟੀ ਦੇ ਨਾਲ ਹਨ ਤੇ ਹਾਈ ਕਮਾਨ ਜਿਸ ਨੂੰ ਵੀ ਪ੍ਰਧਾਨ ਲਾਉਣਗੇ ਜਾਂ ਜੋ ਵੀ ਫ਼ੈਸਲਾ ਲੈਣਗੇ ਉਸ ਫ਼ੈਸਲੇ ਦੇ ਨਾਲ ਹੀ ਚੱਲਣਗੇ |

Ad Position 22
No active advertisement
ਪਿਛਲੀ ਖ਼ਬਰ ਲੈਕਚਰਾਰਾਂ ਤੋਂ ਸੱਖਣੇ ਹਜ਼ਾਰਾਂ ਸਕੂਲ, 2016 ਵਿਚ ਹੋਈ ਸੀ ਆਖ਼ਰੀ ਭਰਤੀ ਅਗਲੀ ਖ਼ਬਰ ਸਹੁਰਿਆਂ ਤੋਂ ਤੰਗ ਪ੍ਰੇਸ਼ਾਨ ਨੌਜਵਾਨ ਵਲੋਂ ਖੁਦਕੁਸ਼ੀ <br/>
Ad Position 24