12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਆਈ.ਓ.ਸੀ. ਅਮਰੀਕਾ ਨੇ ਗਿਲਜੀਆਂ ਦੀ ਅਗਵਾਈ ਵਿਚ ਸ਼ਿਵ ਕੁਮਾਰ ਨੂੰ ਦਿੱਤੀ ਵਧਾਈ <br/>

Ad Position 21
No active advertisement
ਅਜੀਤ ਡੈਸਕ 04-06-2026

ਖੰਨਾ, 3 ਜੂਨ (ਹਰਜਿੰਦਰ ਸਿੰਘ ਲਾਲ)-ਇੰਡੀਅਨ ਓਵਰਸੀਜ਼ ਕਾਂਗਰਸ ਅਮਰੀਕਾ ਵਲੋਂ ਕਰਨਾਟਕ ਦੇ ਮੁੱਖ ਮੰਤਰੀ ਡੀ. ਕੇ. ਸ਼ਿਵ ਕੁਮਾਰ ਨੂੰ ਵਧਾਈ ਦਿੱਤੀ ਗਈ ਤੇ ਕਿਹਾ ਗਿਆ ਹੈ ਕਿ ਇਹ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਸਫਲਤਾ ਹੈ ਕਿ ਉਨ੍ਹਾਂ ਨੇ ਪਾਰਟੀ ਵਿਚ ਏਕਤਾ ਵੀ ਬਣਾਈ ਰੱਖੀ ਹੈ ਅਤੇ ਪਾਰਟੀ ਨੂੰ ਨਵਾਂ ਮੁੱਖ ਮੰਤਰੀ ਵੀ ਦਿੱਤਾ ਹੈ | ਇੰਡੀਅਨ ਓਵਰਸੀਜ਼ ਕਾਂਗਰਸ ਅਮਰੀਕਾ ਦੇ ਪ੍ਰਧਾਨ ਮਹਿੰਦਰ ਸਿੰਘ ਗਿਲਜੀਆਂ ਨੇ ਕਿਹਾ ਕਿ ਡੀ. ਕੇ. ਸ਼ਿਵ ਕੁਮਾਰ ਇਕ ਕਾਬਲ ਅਤੇ ਸਮਰੱਥ ਮੁੱਖ ਮੰਤਰੀ ਹੋਣਗੇ | ਉਨ੍ਹਾਂ ਦੇ ਮੁੱਖ ਮੰਤਰੀ ਬਣਨ ਨਾਲ ਕਾਂਗਰਸ ਨੂੰ ਸਾਰੇ ਦੇਸ਼ ਵਿਚ ਫ਼ਾਇਦਾ ਹੋਵੇਗਾ | ਗੌਰਤਲਬ ਹੈ ਕਿ ਡੀ. ਕੇ. ਸ਼ਿਵ ਕੁਮਾਰ, ਮਹਿੰਦਰ ਸਿੰਘ ਗਿਲਜੀਆਂ ਦੇ ਨਿੱਜੀ ਦੋਸਤ ਵੀ ਹਨ | ਗਿਲਜੀਆਂ ਨੇ ਕਿਹਾ ਕਿ ਡੀ. ਕੇ. ਸ਼ਿਵ ਕੁਮਾਰ ਦੱਖਣ ਦੇ ਰਾਜਾਂ ਵਿਚ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਸਹਾਈ ਹੋਣਗੇ |

Ad Position 22
No active advertisement
ਪਿਛਲੀ ਖ਼ਬਰ ਹਾਈਬਿ੍ਡ ਝੋਨੇ, ਪੁਰਾਣੇ ਮਾਪਦੰਡਾਂ, ਭੰਡਾਰਨ ਸੰਕਟ ਤੇ ਟੁੱਟੇ ਚੌਲਾਂ ਕਾਰਨ ਪੰਜਾਬ ਦੇ ਚੌਲ ਉਦਯੋਗ ਦੀ ਹਾਲਤ ਖ਼ਰਾਬ ਹੋਣ... ਅਗਲੀ ਖ਼ਬਰ ਲੱਖਾਂ ਟਨ ਅਨਾਜ ਨੂੰ ਖਰਾਬ ਹੋਣ ਤੋਂ ਬਚਾਅ ਰਿਹੈ ਐਫ.ਸੀ.ਆਈ. ਦਾ ਸਾਈਲੋ ਪ੍ਰੋਗਰਾਮ <br/>
Ad Position 24