16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਅਮਰੀਕਾ ਵਲੋਂ ਭਾਰਤ ਸਮੇਤ 60 ਦੇਸ਼ਾਂ 'ਤੇ 12.5 ਫ਼ੀਸਦੀ ਵਾਧੂ ਟੈਰਿਫ਼ ਲਗਾਉਣ ਦਾ ਪ੍ਰਸਤਾਵ <br/>

Ad Position 21
No active advertisement
ਅਜੀਤ ਡੈਸਕ 04-06-2026

ਵਾਸ਼ਿੰਗਟਨ/ਨਵੀਂ ਦਿੱਲੀ, 3 ਜੂਨ (ਪੀ. ਟੀ. ਆਈ.)-ਅਮਰੀਕਾ ਦੇ ਵਪਾਰ ਪ੍ਰਤੀਨਿਧ (ਯੂ.ਐਸ.ਟੀ.ਆਰ.) ਨੇ ਭਾਰਤ ਸਮੇਤ 60 ਦੇਸ਼ਾਂ 'ਤੇ 10 ਤੋਂ 12.5 ਫ਼ੀਸਦੀ ਤੱਕ ਵਾਧੂ ਟੈਰਿਫ਼ ਲਗਾਉਣ ਦਾ ਪ੍ਰਤਸਾਵ ਰੱਖਿਆ ਹੈ | ਯੂ.ਐਸ.ਟੀ.ਆਰ. ਦਫ਼ਤਰ ਨੇ ਧਾਰਾ 301 ਤਹਿਤ ਕੀਤੀ ਗਈ ਜਾਂਚ ਦੀ ਰਿਪੋਰਟ ਜਾਰੀ ਕੀਤੀ ਹੈ | ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਦੇਸ਼ ਵਸਤੂਆਂ ਦੇ ਉਤਪਾਦਨ 'ਚ ਜ਼ਬਰਨ ਮਜ਼ਦੂਰੀ ਨੂੰ ਸਮਾਪਤ ਕਰਨ 'ਚ ਅਸਫ਼ਲ ਰਹੇ ਹਨ, ਜਿਸ ਕਾਰਨ ਅਮਰੀਕਾ ਨੇ ਜਬਰੀ ਮਜ਼ਦੂਰੀ ਨਾਲ ਪੈਦਾ ਹੋਣ ਵਾਲੀਆਂ ਵਸਤਾਂ ਦੀ ਦਰਾਮਦ 'ਤੇ ਪਾਬੰਦੀ ਲਗਾਉਣ 'ਚ ਕਥਿਤ ਤੌਰ 'ਤੇ ਅਸਫ਼ਲ ਰਹਿਣ ਕਾਰਨ ਭਾਰਤ ਸਮੇਤ 60 ਦੇਸ਼ਾਂ 'ਤੇ 12.5 ਫ਼ੀਸਦੀ ਟੈਰਿਫ ਲਗਾਉਣ ਦਾ ਪ੍ਰਸਤਾਵ ਰੱਖਿਆ ਹੈ | ਭਾਵੇਂਕਿ, ਨਵੀਂ ਦਿੱਲੀ ਅਤੇ ਵਾਸ਼ਿੰਗਟਨ ਦੇ ਅਧਿਕਾਰੀ ਇਸ ਸਮੇਂ ਦੁਵੱਲੇ ਵਪਾਰ ਸਮਝੌਤੇ ਦੀ ਪਹਿਲੀ ਕਿਸ਼ਤ ਨੂੰ ਅੰਤਿਮ ਰੂਪ ਦੇਣ ਲਈ ਤਿੰਨ ਦਿਨਾਂ ਗੱਲਬਾਤ ਨਵੀਂ ਦਿੱਲੀ ਮੰਗਲਵਾਰ ਤੋਂ ਗੱਲਬਾਤ ਕਰ ਰਹੇ ਹਨ¢ ਭਾਰਤੀ ਵਣਜ ਮੰਤਰਾਲੇ ਨੇ ਪ੍ਰਸਤਾਵਿਤ 12.5 ਫ਼ੀਸਦੀ ਵਾਧੂ ਟੈਰਿਫ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਭਾਰਤ ਧਾਰਾ 301 ਦੀ ਪ੍ਰਕਿਰਿਆ ਨੂੰ ਲੈ ਕੇ ਅਮਰੀਕਾ ਦੇ ਨਾਲ ਲਗਾਤਾਰ ਸੰਪਰਕ 'ਚ ਹੈ | ਮੰਤਰਾਲੇ ਅਨੁਸਾਰ ਧਾਰਾ 232 ਤਹਿਤ ਪਹਿਲਾਂ ਤੋਂ ਟੈ੍ਰਫਿਕ ਦੇ ਦਾਇਰੇ 'ਚ ਆਉਣ ਵਾਲੇ ਉਤਪਾਦਾਂ ਅਤੇ ਕੁਝ ਹੋਰਨਾਂ ਵਸਤੂਆਂ ਨੂੰ ਇਸ ਪ੍ਰਸਤਾਵਿਤ ਟੈਰਿਫ਼ ਤੋਂ ਬਾਹਰ ਰੱਖਿਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਬੀ.ਐਸ.-4 ਤੋਂ ਬੀ.ਐਸ.-6 ਤੱਕ-ਦਿੱਲੀ-ਐਨ.ਸੀ. ਆਰ. 'ਚ ਬਦਲੇ ਜਾਣਗੇ 2 ਲੱਖ ਪੁਰਾਣੇ ਟਰੱਕ ਅਤੇ ਬੱਸਾਂ, 9585 ਕਰੋੜ ਦੀ... ਅਗਲੀ ਖ਼ਬਰ ਪਟਨਾ 'ਚ ਖ਼ਾਨ ਸਰ ਦੇ ਕੋਚਿੰਗ ਇੰਸਟੀਚਿਊਟ ਦੀ ਭੰਨਤੋੜ ਸੁਰੱਖਿਆ ਕਰਮੀ ਦੀ ਕੁੱਟਮਾਰ-3 ਗਿ੍ਫ਼ਤਾਰ <br/>
Ad Position 24